ਮੁਲਾਜ਼ਮ ਫਰੰਟ ਪੰਜਾਬ ਵੱਲੋ 28 ਦੇ ਪ੍ਰਦਰਸ਼ਨ ਦੀਆਂ ਤਿਆਰੀਆਂ
ਮਹਿੰਗਾਈ ਭੱਤੇ ਦੀਆਂ ਚਾਰ ਕਿਸਤਾਂ ਤੇ ਪੇ-ਕਮਿਸ਼ਨ ਸਮੇਤ ਅਧਿਆਪਕਾਂ ਨੂੰ ਪੱਕੇ ਕੀਤਾ ਜਾਵੇ
ਮੋਹਾਲੀ 25 ਅਕਤੂਬਰ (ਮਧੂਸਾਰ ਬਿਊਰੋ) ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀਆ ਪ੍ਰਮੁੱਖ ਜਥੇਬੰਦੀਆਂ ਜਿਹਨਾ ਵਿੱਚ ਅਧਿਆਪਕ ਦਲ ਪੰਜਾਬ,ਇੰਪਲਾਈਜ਼ ਫੈਡਰੇਸ਼ਨ ਬਿਜਲੀ ਬੋਰਡ,ਕਰਮਚਾਰੀ ਦਲ ਪੰਜਾਬ,ਪੀ.ਆਰ.ਈ.ਸੀ.ਕਰਮਚਾਰੀ ਦਲ ਪੰਜਾਬ ਅਤੇ ਆਲ ਇੰਡੀਆਂ ਮਜਦੂਰ ਦਲ ਪੰਜਾਬ ਦੇ ਸਾਂਝੇ ਮੁਲਾਜ਼ਮ ਫਰੰਟ ਪੰਜਾਬ ਵੱਲੋ 28 ਅਕਤੂਬਰ ਨੂੰ ਹੋਣ ਵਾਲੇ ਪੰਜਾਬ ਪੱਧਰੀ ਮੁਲਾਜ਼ਮਾਂ ਦੇ ਪ੍ਰਦਰਸਨ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ।
ਮੁਲਾਜ਼ਮ ਫਰੰਟ ਪੰਜਾਬ ਦੇ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਤੇ ਸਕੱਤਰ ਜਨਰਲ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਸਰਕਾਰ ਨੇ ਵੋਟਾਂ ਦੋਰਾਨ ਮੁਲਾਜਮਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਨਣ ਤੋ ਤਰੁੰਤ ਬਾਅਦ ਮੁਲਾਜਮਾਂ ਦੇ ਤਨਖਾਹਾਂ ਅਤੇ ਭੱਤਿਆਂ ਨੂੰ ਸੋਧਣ ਵਾਲੇ ਤਨਖਾਹ ਕਮਿਸ਼ਨ ਦੀ ਰਿਪੋਰਟ ਕੇਦਰ ਸਰਕਾਰ ਦੀ ਤਰਜ਼ ਤੇ 1 ਜਨਵਰੀ 2016 ਤੋ ਲਾਗੁ ਕਰ ਦਿੱਤੀ ਜਾਵੇਗੀ।ਲੇਕਿਨ 18 ਮਹੀਨੇ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਕੇਦਰ ਸਰਕਾਰ ਦੀ ਤਰਜ਼ ਤੇ ਮਿਲਣ ਵਾਲੇ 1 ਜਨਵਰੀ 2017 ਤੋ ਬਕਾਇਆਂ ਮਹਿੰਗਾਈ ਭੱਤੇ ਦੀਆਂ ਚਾਰ ਕਿਸ਼ਤਾ ਅਤੇ 22 ਮਹੀਨੇ ਦੇ ਮਹਿੰਗਾਈ ਭੱਤੇ ਦਾ ਏਰੀਅਰ ਵੀ ਨਹੀ ਦਿੱਤਾ ਉਲਟਾਂ ਵਿਕਾਸ ਟੈਕਸ ਦੇ ਨਾਮ ਤੇ ਮੁਲਾਜਮਾਂ ਤੇ ਪੈਨਸ਼ਨਰਾਂ ਦੀਆਂ ਪੈਨਸ਼ਨਾ ਅਤੇ ਤਨਖਾਹਾਂ ਵਿਚੋ 2400 ਰੁਪਏ ਸਲਾਨਾ ਕਟੋਤੀ ਕਰ ਲਈ ਹੈ।2004 ਤੋ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੈਨਸ਼ਨ ਨਹੀ ਦਿੱਤੀ ਜਾ ਰਹੀ।5178,ਐਸ.ਐਸ.ਏ, ਰਮਸਾਂ, ਈ.ਜੀ.ਐਸ,ਸਰਵਿਸ ਪ੍ਰੋਵਾਈਡਰ,ਕੰਮਪਿਉਟਰ ਫੈਕਲਟੀ ਅਤੇ ਹੋਰ ਅਧਿਆਪਕ ਵਰਗ ਵਿੱਚ ਕੰਮ ਕਰਦੇ ਅਧਿਆਪਕਾਂ,ਵੱਖ ਵੱਖ ਅਦਾਰਿਆਂ ਵਿੱਚ ਠੇਕੇ ਤੇ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰੇ ਸਕੇਲ ਵਿੱਚ ਰੈਗੁਲਰ ਨਹੀ ਕੀਤਾ ਜਾ ਰਿਹਾ।ਉਲਟਾਂ 42000 ਤੇ ਕੰਮ ਕਰਨ ਵਾਲੇ ਅਧਿਆਪਕਾਂ ਦੀ ਤਨਖਾਹ 15000 ਕਰ ਦਿੱਤੀ ਹੰੇ।ਜਿਸ ਕਾਰਨ ਪੰਜਾਬ ਦੇ ਅਧਿਆਪਕ ਵਰਗ ਤੇ ਮੁਲਾਜ਼ਮਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਹ ਹੈ।ਉਹਨਾ ਕਿਹਾ ਕਿ ਬਿਜਲੀ ਨਿਗਮ ਦੇ ਮੁਲਾਜਮਾਂ ਨੂੰ 23 ਸਾਲ ਦੀ ਨੌਕਰੀ ਤੋ ਬਾਅਦ ਮਿਲਣ ਵਾਲੇ ਪ੍ਰੋਮਸਨਲ ਸਕੇਲ ਦੇ ਪੱਤਰ ਨੂੰ ਸਹੀ ਭਾਵਨਾਂ ਵਿੱਚ ਲਾਗੂ ਕਰਕੇ ਏਰੀਅਰ ਵੀ ਦਿੱਤਾ ਜਾਵੇ।2011 ਤੋ ਬਾਅਦ ਭਰਤੀ ਹੋਏ ਮੁਲਾਜਮਾਂ ਨੂੰ ਪੇ ਬੈਡ ਨਹੀ ਦਿੱਤਾ ਜਾ ਰਿਹਾ।ਜਿਸ ਕਾਰਨ ਪੰਜਾਬ ਦੇ ਮੁਲਾਜ਼ਮਾਂ ਵਿੱਚ ਭਾਰੀ ਰੋਹ ਹੈ।ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਮਸਲੇ ਹੱਲ ਨਾ ਕੀਤੇ ਤਾਂ 28 ਅਕਤੂਬਰ ਨੂੰ ਸਮੱਚੇ ਪੰਜਾਬ ਦੇ ਮੁਲਾਜ਼ਮਾ ਤੇ ਪੈਨਸ਼ਨਰ ਪਟਿਆਲਾ ਵਿਖੇ ਵਿਸਾਲ ਪ੍ਰਦਰਸ਼ਨ ਕਰਨ ਉਪਰੰਤ ਮੋਤੀ ਮਹਿਲ ਵੱਲ ਮਾਰਚ ਕਰਨਗੇ।ਉਹਨਾ ਕਿਹਾ ਕਿ ਪ੍ਰਦਰਸ਼ਨ ਲਈ ਪੰਜਾਬ ਦੇ ਮੁਲਾਜਮਾਂ ਵਿੱਚ ਭਾਰੀ ਉਤਸਾਹ ਹੈ। ਉਹ ਆਸ ਪ੍ਰਗਟਾਈ ਕਿ ਪ੍ਰਦਰਸ਼ਨ ਵਿੱਚ ਸਮੱਚੇ ਪੰਜਾਬ ਵਿਚੋ ਵੀਹ ਹਜਾਰ ਮੁਲਾਜ਼ਮ ਸਮਲੀਅਤ ਕਰਨਗੇ।।

