ਪੰਜਾਬੀ ਫਿਲਮੀ ਅਦਾਕਾਰਾ ਸਾਨਵੀ ਧੀਮਾਨ ‘ਫੌਨ ਜ਼ੌਨ’ ਮੋਬਾਇਲ ਸ਼ੋਅਰੂਮ ਪੁੱਜੇ
ਐਮ.ਡੀ. ਅਮਨਦੀਪ ਸਿੰਘ ਨੇ ਕੀਤੀ ਸਵਾਗਤਯੋਗ ਮਹਿਮਾਨ ਨਿਵਾਜੀ
ਪਾਲੀਵੁੱਡ ‘ਚ ਰਹਿ ਕੇ ਚੰਗੀਆਂ ਫਿਲਮਾਂ ਨੂੰ ਪਹਿਲ ਦੇਵਾਂਗੀ : ਸਾਨਵੀ ਧੀਮਾਨ
ਪਟਿਆਲਾ 1 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਫਿਲਮਾਂ ਦੀ ਅਭਿਨੇਤਾ ਅਤੇ ਕਈ ਪੰਜਾਬੀ ਹਿੱਟ ਗੀਤਾਂ ‘ਚ ਮਕਬੂਲ ਹੋ ਚੁੱਕੀ ਸਾਨਵੀ ਧੀਮਾਨ ਅੱਜ ‘ਫੌਨ ਜ਼ੋਨ’ ਮੋਬਾਇਲ ਸ਼ੋਅ ਰੂਮ ਪੁੱਜੀ, ਜਿਥੇ ਉਨ੍ਹਾਂ ‘ਆਈਫੌਨ’ ਦਾ ਇਕ ਬੇਹਤਰੀ ਮਾਡਲ ਖਰੀਦਿਆ, ਉਥੇ ਹੀ ਸਾਨਵੀ ਧੀਮਾਨ ਦਾ ‘ਫੌਨ ਜ਼ੋਨ’ ਦੇ ਐਮ.ਡੀ. ਅਮਨਦੀਪ ਸਿੰਘ ਚਿੰਟੂ ਨੇ ਉਨ੍ਹਾਂ ਦਾ ਸ਼ੋਅ ਰੂਮ ਪੁੱਜਣ ‘ਤੇ ਜੀ ਆਇਆ ਕਿਹਾ ਤੇ ਭਰਵਾਂ ਸਵਾਗਤ ਵੀ ਕੀਤਾ।
ਇਸ ਮੌਕੇ ਸਾਨਵੀ ਧੀਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਉਹ ਪਟਿਆਲਾ ਦੀ ਸੈਰ ‘ਤੇ ਆਏ ਹੋਏ ਸਨ, ਜਿਥੇ ਉਨ੍ਹਾਂ ਪਟਿਆਲਾ ਦੀ ਪ੍ਰਸਿੱਧ ‘ਫੌਨ ਜ਼ੌਨ’ ਮੋਬਾਇਲ ਸ਼ੋਅ ਰੂਮ ‘ਤੇ ਆ ਕੇ ਦਿਲਕਸ਼ ਮੋਬਾਇਲ ਦੇ ਮਾਡਲ ਵੇਖੇ ਅਤੇ ‘ਸੈਮਸੰਗ’ ਦਾ ਮਾਡਲ ਵੀ ਖਰੀਦਿਆ ਅਤੇ ਖ਼ਾਸ ਤੌਰ ‘ਤੇ ‘ਫੌਨ ਜ਼ੌਨ ‘ਤੇ ਆਣ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਮਹਿਸੂਸ ਹੋਈ ਅਤੇ ਸਵਾਗਤਯੋਗ ਮਹਿਮਾਨਨਿਵਾਜੀ ਲਈ ਐਮ.ਡੀ. ਅਮਨਦੀਪ ਸਿੰਘ ਹੋਰਨਾਂ ਦਾ ਵੀ ਧੰਨਵਾਦ ਕਰਦੇ ਹਨ।
ਸਾਨਵੀ ਧੀਮਾਨ ਨੇ ਪੰਜਾਬੀ ਹਿੱਟ ਫਿਲਮ ‘ਰੁਪਿੰਦਰ ਗਾਂਧੀ-2’ ‘ਚ ਨਿਭਾਏ ਕਿਰਦਾਰ ਦਾ ਜ਼ਿਕਰ ਕਰਦਿਆਂ ਕਿਹਾ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋ ਕੇ ਪੰਜਾਬੀ ਅਤੇ ਦੇਸ਼ ਵਿਦੇਸ਼ ਵਿਚ ਉਨ੍ਹਾਂ ਨੂੰ ਚਾਹੁਣ ਵਾਲਿਆਂ ਬੇਹੱਦ ਪਿਆਰ ਬਖਸ਼ਿਆ ਅਤੇ ਫਿਲਮ ਸੁਪਰ ਹਿੱਟ ਵੀ ਰਹੀ। ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮਾਂ ਦੇ ਨਾਲ-ਨਾਲ ਕਈ ਹੋਰ ਬਾਲੀਵੁੱਡ ਦੀ ਫਿਲਮਾਂ ਲਈ ਉਨ੍ਹਾਂ ਨੂੰ ਸੱਦਾ ਆਇਆ ਅਤੇ ਜਲਦ ਹੀ ਕੋਈ ਚੰਗੀ ਹਿੰਦੀ ਫਿਲਮ ਵੀ ਕਰਨਗੇ। ਉਨ੍ਹਾਂ ਖੁਦ ਵੱਲੋਂ ਪੰਜਾਬੀ ਦੇ ਹਿੱਟ ਗੀਤਾਂ ‘ਚ ਨਿਭਾਈ ਭੂਮਿਕਾ ਬਾਰੇ ਦੱਸਿਆ ਕਿ ਅਜੌਕੇ ਸਮੇਂ ‘ਚ ਸੇਧ ਦੇਣ ਵਾਲੇ ਕਈ ਗੀਤਾਂ ਨੂੰ ਉਨ੍ਹਾਂ ਨੇ ਕੀਤਾ ਅਤੇ ਨਿਭਾਈ ਭੂਮਿਕਾ ‘ਤੇ ਵੀ ਤਸੱਲੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਕਈ ਵੱਡੀਆਂ ਫਿਲਮਾਂ ਲਈ ਸੱਦਾ ਆਉਂਦਾ ਹੈ, ਪਰ ਪਾਲੀਵੁੱਡ ‘ਚ ਰਹਿਕੇ ਹੋਰ ਮਿਹਨਤ ਕਰਨ ਵਿਚ ਵਿਸ਼ਵਾਸ ਰੱਖਦੇ ਹਨ।
ਸਾਨਵੀ ਧੀਮਾਨ ਨੇ ਕਿਹਾ ਕਿ ਪੰਜਾਬੀ ਫਿਲਮਾਂ ਤੋਂ ਬਾਦ ਜਦੋਂ ਵੀ ਫੁਰਸਤ ਮਿਲਦੀ ਹੈ ਅਤੇ ਪਟਿਆਲਵੀਆਂ ਦਾ ਪਿਆਰ ਖਿੱਚ ਲਿਆਉਂਦਾ ਹੈ ਅਤੇ ਖਰੀਦੋ ਫਰੋਖਤ ਲਈ ਉਹ ਪਟਿਆਲਾ ਸ਼ਹਿਰ ਨੂੰ ਹੀ ਚੁਣਦੇ ਹਨ। ਉਨ੍ਹਾਂ ‘ਫੋਨ ਜ਼ੌਨ’ ਦੇ ਸਟਾਫ ਦੀ ਵੀ ਪ੍ਰਸੰਸਾ ਕੀਤੀ ਤੇ ਕਿਹਾ ਬੇਹੱਦ ਕਾਰਪੋਰੇਸ਼ਨ ਸਟਾਫ ਵੱਲੋਂ ਕੀਤੀ ਗਈ ਅਤੇ ਭਵਿੱਖ ‘ਚ ਜਦੋਂ ਉਨ੍ਹਾਂ ਨੂੰ ਫੁਰਸਤ ਮਿਲੀ ਤਾਂ ਉਹ ‘ਫੌਨ ਜ਼ੌਨ’ ਮੋਬਾਇਲ ਸ਼ੋਅ ਵਿਖੇ ਆਉਂਦੇ ਜਾਂਦੇ ਵੀ ਰਹਿਣਗੇ।

