ਦੇਸ਼-ਵਿਦੇਸ਼ਪੰਜਾਬ

ਨਿਰੰਕਾਰੀ ਭਵਨ ਗ੍ਰਨੇਡ ਹਮਲੇ ਦਾ ਇਕ ਦੋਸ਼ੀ ਗ੍ਰਿਫਤਾਰ : ਮੁੱਖ ਮੰਤਰੀ

ਜਾਂਚ ਵਿੱਚ ਹਮਲੇ ਦੀ ਕੜੀ ਪਾਕਿਸਤਾਨ ਅਧਾਰਿਤ ਕੇ.ਐਲ.ਐਫ. ਮੁਖੀ ਨਾਲ ਜੁੜੀ-ਮੁੱਖ ਮੰਤਰੀ
ਚੰਡੀਗੜ੍ਹ, 21 ਨਵੰਬਰ (ਮਧੂਸਾਰ ਬਿਊਰੋ) ਪੰਜਾਬ ਪੁਲੀਸ ਨੇ ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਸਤਿਸੰਗ ਭਵਨ ‘ਤੇ ਹੋਏ ਗ੍ਰਨੇਡ ਹਮਲੇ ਦੇ 72 ਘੰਟਿਆਂ ਤੋਂ ਘੱਟ ਸਮੇਂ ਵਿੱਚ ਦੋ ਵਿਅਕਤੀਆਂ ਵਿੱਚੋਂ ਇਕ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਅਤੇ ਇਸ ਹਮਲੇ ਦੀ ਤਾਰ ਪਾਕਿਸਤਾਨ ਦੀ ਆਈ.ਐਸ.ਆਈ. ਨਾਲ ਜੁੜੇ ਹੋਣ ਦਾ ਪ੍ਰਗਟਾਵਾ ਕੀਤਾ ਹੈ। ਇਸ ਹਮਲੇ ਵਿੱਚ ਤਿੰਨ ਵਿਅਕਤੀ ਦੀ ਮੌਤ ਜਦਕਿ 15 ਹੋਰ ਜ਼ਖਮੀ ਹੋ ਗਏ ਸਨ।

ਇਹ ਐਲਾਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਸ਼ੱਕੀ ਬਿਕਰਮਜੀਤ ਸਿੰਘ ਉਰਫ ਬਿਕਰਮ (26 ਸਾਲ) ਪੁੱਤਰ ਸੁਖਵਿੰਦਰ ਸਿੰਘ ਵਾਸੀ ਧਾਰੀਵਾਲ (ਥਾਣਾ ਰਾਜਾਸਾਂਸੀ) ਨੂੰ ਅੱਜ ਸਵੇਰੇ ਪਿੰਡ ਲੋਹਾਰਕਾ ਨੇੜਿਓਂ ਗ੍ਰਿਫਤਾਰ ਕੀਤਾ ਗਿਆ।
ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ.) ਵੱਲੋਂ ਕਾਰਜਸ਼ੀਲ ਬਿਕਰਮ ਵੱਲੋਂ ਦਿੱਤੀ ਮਹੱਤਵਪੂਰਨ ਸੂਚਨਾ ਮੁਤਾਬਕ ਹਮਲਾਵਰਾਂ ਨੂੰ ਇਹ ਗ੍ਰਨੇਡ ਪਾਕਿਸਤਾਨ ‘ਚ ਇਕ ਹੈਪੀ ਨਾਂ ਦੇ ਵਿਅਕਤੀ ਵੱਲੋਂ ਮੁਹੱਈਆ ਕਰਵਾਇਆ ਗਿਆ।
ਹੈਪੀ, ਪਾਕਿਸਤਾਨ ਅਧਾਰਿਤ ਕੈ.ਐਲ.ਐਫ. ਦੇ ਮੁਖੀ ਹਰਮੀਤ ਸਿੰਘ ਹੈਪੀ ਉਰਫ ਪੀਐਚ.ਡੀ. ਹੋਣ ਦਾ ਅੰਦੇਸ਼ਾ ਹੈ ਜੋ ਪਕਿਸਤਾਨੀ ਨਿਜ਼ਾਮ ਅਤੇ ਆਈ.ਐਸ.ਆਈ. ਦੀ ਸਰਗਰਮ ਭਾਈਵਾਲੀ ਨਾਲ ਸਾਲ 2016-17 ਵਿੱਚ ਲੁਧਿਆਣਾ ਤੇ ਜਲੰਧਰ ਵਿੱਚ ਆਰ.ਐਸ.ਐਸ./ਸ਼ਿਵ ਸੈਨਾ/ਡੀ.ਐਸ.ਐਸ. ਲੀਡਰਾਂ ਤੇ ਵਰਕਰਾਂ (ਅਤੇ ਇਕ ਈਸਾਈ ਪਾਦਰੀ) ਦਾ ਮਿੱਥ ਕੇ ਕਤਲ ਕਰਨ ਦੀਆਂ ਸਾਜ਼ਿਸ਼ਾਂ ਦੇ ਮਨਸੂਬੇ ਘੜਨ ਵਾਲਾ ਹੈ।
ਮੁੱਖ ਮੰਤਰੀ ਨੇ ਇਸ ਹਮਲੇ ਨਾਲ ਕਿਸੇ ਤਰ੍ਹਾਂ ਦਾ ਧਾਰਮਿਕ ਪੱਖ ਜੁੜੇ ਹੋਣ ਨੂੰ ਮੁੱਢੋਂ ਰੱਦ ਕਰ ਦਿੱਤਾ। ਉਨ੍ਹਾਂ ਆਖਿਆ ਕਿ ਨਿਰੰਕਾਰੀ ਭਵਨ ‘ਤੇ ਐਤਵਾਰ ਨੂੰ ਹੋਏ ਹਮਲੇ ਨੂੰ ਆਈ.ਐਸ.ਆਈ. ਅਤੇ ਪਾਕਿਸਤਾਨੀ ਨਿਜ਼ਾਮ ਵੱਲੋਂ ਇਸ ਅੱਤਵਾਦੀ ਕਾਰਵਾਈ ਰਾਹੀਂ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਇਕ ਹੋਰ ਕੋਸ਼ਿਸ਼ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਈ.ਐਸ.ਆਈ. ਚਾਹੁੰਦੀ ਹੈ ਕਿ ਪਾਕਿਸਤਾਨ ਵਿੱਚ ਅੰਦਰੂਨੀ ਸ਼ਾਂਤੀ ਦੀ ਕਾਇਮੀ ਨੂੰ ਯਕੀਨੀ ਬਣਾਉਣ ਲਈ ਸਰਹੱਦ ‘ਤੇ ਗੜਬੜੀ ਜਾਰੀ ਰੱਖੀ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਆਈ.ਐਸ.ਆਈ. ਅਤੇ ਪਾਕਿਸਤਾਨ ਦੇ ਸਥਾਪਤ ਨਿਜ਼ਾਮ ਵੱਲੋਂ ਪੰਜਾਬੀ ਤੇ ਕਸ਼ਮੀਰੀ ਅੱਤਵਾਦੀ ਗਰੁੱਪਾਂ ਨਾਲ ਕੜੀ ਜੋੜਣਾ ਪੰਜਾਬ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਫੋਰਸਾਂ ਨੂੰ ਸਿਰ ਨਾ ਚੁੱਕਣ ਦੇਣ ਲਈ ਸੂਬੇ ਦੀ ਪੁਲੀਸ ਕੇਂਦਰੀ ਏਜੰਸੀਆਂ ਨਾਲ ਨੇੜਿਓਂ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਦ੍ਰਿੜ ਵਚਨਬੱਧਤਾ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ਬਹੁਤ ਘਾਲਣਾ ਘਾਲ ਕੇ ਕਾਇਮ ਕੀਤੀ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵੇਗੀ।
ਮੁੱਖ ਮੰਤਰੀ ਨੇ ਦੱਸਿਆ ਕਿ ਸਾਲ 2018 ਵਿੱਚ ਅੱਤਵਾਦ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿੱਚ ਜਲੰਧਰ ਦੇ ਮਕਸੂਦਾਂ ਪੁਲੀਸ ਥਾਣੇ ਅਤੇ ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ‘ਤੇ ਹਮਲੇ ਹੋਏ ਹਨ ਅਤੇ ਪੁਲੀਸ ਨੇ ਇਨ੍ਹਾਂ ਦੋਵਾਂ ਮਾਮਲਿਆਂ ਨੂੰ ਸਫਲਤਾਪੂਰਵਕ ਹੱਲ ਕਰ ਲਿਆ ਹੈ। ਪੁਲੀਸ ਨੇ ਮਿੱਥ ਕੇ ਕੀਤੇ ਕਤਲਾਂ ਦੀ ਗੁੱਥੀ ਵੀ ਸੁਲਝਾਈ ਹੈ। ਇਸ ਤੋਂ ਇਲਾਵਾ ਪਿਛਲੇ 18 ਮਹੀਨਿਆਂ ਵਿੱਚ ਬੇਅਦਬੀ ਦੇ ਮਾਮਲਿਆਂ ਨੂੰ ਵੀ ਹੱਲ ਕੀਤਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਮੁਢਲੀ ਜਾਂਚ ਅਤੇ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਨਾਲ ਬਿਕਰਮ ਦੀ ਗ੍ਰਿਫਤਾਰੀ ਹੋਈ ਹੈ ਜਿਸ ਨੇ ਆਪਣੇ ਸਾਥੀ ਦੀ ਪਛਾਣ ਅਵਤਾਰ ਸਿੰਘ ਖਾਲਸਾ (32 ਸਾਲ) ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਚੱਕ ਮਿਸ਼ਰੀ ਖਾਨ, ਲੋਪੋਕੇ (ਅਜਨਾਲਾ), ਅੰਮ੍ਰਿਤਸਰ ਵਜੋਂ ਕੀਤੀ ਹੈ।
ਇਸ ਦੀ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਡੀ.ਜੀ.ਪੀ ਸੁਰੇਸ਼ ਅਰੋੜਾ ਨੇ ਕਿਹਾ ਕਿ ਆਪਣੀ ਗ੍ਰਿਫਤਾਰੀ ਸਮੇਂ ਬਿਕਰਮ ਇਕ ਮੋਟਰਬਾਈਕ (ਟੀ.ਵੀ.ਐਸ-ਪੀ.ਬੀ-18 ਐਮ 7032) ਚਲਾ ਰਿਹਾ ਸੀ। ਹਮਲੇ ਸਮੇਂ ਬਿਕਰਮ ਵੱਲੋਂ ਵਰਤਿਆ ਗਿਆ ਕਾਲਾ ਬਜਾਜ ਪਲਸਰ ਮੋਟਰਸਾਈਕਲ (ਪੀ.ਬੀ.02-ਬੀ.ਐਫ 9488) ਵੀ ਬਰਾਮਦ ਕਰ ਲਿਆ ਗਿਆ ਹੈ।
ਬਿਕਰਮ ਜੀਤ ਸਿੰਘ ਨੇ ਦੱਸਿਆ ਹੈ ਕਿ ਅਵਤਾਰ ਸਿੰਘ ਨੇ ਉਸ ਨੂੰ 3 ਨਵੰਬਰ ਨੂੰ ਦੇਰ ਰਾਤ ਫੋਨ ਕੀਤਾ ਅਤੇ ਅਗਲੀ ਸਵੇਰ ਇਕ ਕਾਰਜ ਲਈ ਤਿਆਰ ਰਹਿਣ ਲਈ ਆਖਿਆ। ਉਸ ਦਿਨ ਸਵੇਰੇ 4.30 ਵਜੇ ਅਵਤਾਰ, ਬਿਕਰਮ ਦੇ ਘਰ ਪਹੁੰਚ ਗਿਆ ਅਤੇ ਦੋਵੇਂ ਬਿਕਰਮ ਦੇ ਬਜਾਜ ਪਲਸਰ ਮੋਟਰਸਾਈਕਲ ‘ਤੇ ਬੈਠ ਕੇ ਮਜੀਠਾ-ਹਰੀਆਂ ਲਿੰਕ ਸੜਕ ‘ਤੇ ਇਕ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਇਕ ਬਗੀਚੇ ਵਿੱਚ ਹੈਂਡ ਗ੍ਰਨੇਡ ਪ੍ਰਾਪਤ ਕੀਤਾ। ਉਨ੍ਹ•ਾਂ ਨੇ ਐਚ.ਈ.84 ਹੈਂਡ ਗ੍ਰਨੇਡ ਪ੍ਰਾਪਤ ਕੀਤਾ ਜੋ ਇਕ ਟਾਲੀ ਦੇ ਦਰਖਤ ਹੇਠ ਅੱਧਾ ਫੁੱਟ ਡੂੰਘਾ ਦੱਬਿਆ ਹੋਇਆ ਸੀ।
ਬਿਕਰਮ ਵੱਲੋਂ ਪੁਛੇ ਗਏ ਮੁੱਢਲੇ ਸਵਾਲਾਂ ਦੇ ਅਨੁਸਾਰ 13 ਨਵੰਬਰ ਦੀ ਸਵੇਰ ਨੂੰ ਉਨ•੍ਹਾਂ ਨੇ ਨਿਰੰਕਾਰੀ ਸਤਸੰਗ ਭਵਨ ਦੀ ਰੇਕੀ ਕੀਤੀ, ਉਸ ਸਮੇਂ ਉਥੇ ਕੋਈ ਵੀ ਮੌਜੂਦ ਨਹੀਂ ਸੀ। ਰੇਕੀ ਦੌਰਾਨ ਦੋਵਾਂ ਸਾਜਿਸ਼ਕਾਰੀਆਂ ਨੇ ਵਿਸ਼ੇਸ਼ ਤੌਰ ‘ਤੇ ਸੀ.ਸੀ.ਟੀ.ਵੀ ਦੇ ਕੈਮਰੇ ਦੀ ਸਥਿਤੀ, ਭਵਨ ਦਾ ਲੇਆਊਟ ਪਲਾਨ ਅਤੇ ਸਤਿਸੰਗ ਭਵਨ ਦੀ ਇਮਾਰਤ ਦੀ ਚਾਰ ਦਿਵਾਰੀ ‘ਤੇ ਲੱਗੇ ਮੁੱਖ ਗੇਟ ਤੋਂ ਇਸ ਦੀ ਦੂਰੀ ਨੂੰ ਪਰਖਿਆ।
ਬਿਕਰਮ ਜੀਤ ਸਿੰਘ ਨੇ ਅੱਗੇ ਦੱਸਿਆ ਕਿ 16 ਨਵੰਬਰ ਨੂੰ ਕੀਤੇ ਗਏ ਫੈਸਲੇ ਦੇ ਅਨੁਸਾਰ ਬਿਕਰਮ ਪਿੰਡ ਚੱਕ ਮਿਸ਼ਰੀਖਾਨ ਵਿਖੇ ਅਵਤਾਰ ਸਿੰਘ ਦੇ ਘਰ ਕਾਲੇ ਬਜਾਜ ਪਲਸਰ ਮੋਟਰਸਾਈਕਲ ‘ਤੇ ਸਵੇਰੇ ਤਕਰੀਬਨ 9 ਵਜੇ ਪਹੁੰਚਿਆ ਜਿੱਥੇ ਉਨ੍ਹ•ਾਂ ਨੇ ਮੋਟਰਸਾਈਕਲ ਦੀ ਨੰਬਰ ਪਲੇਟ ਉਤਾਰ ਦਿੱਤੀ। ਉਹ ਤਕਰੀਬਨ ਸਵੇਰੇ 9.30 ਵਜੇ ਪਿੰਡ ਅਦਲੀਵਾਲ ਵੱਲ ਤੁਰੇ ਅਤੇ ਪਿੰਡ ਮਾਨਾਵਾਲਾ ਦੇ ਨੇੜੇ ਜਾ ਕੇ ਆਪਣੇ ਮੂੰਹ ਢਕ ਲਏ। ਉਨ•੍ਹਾਂ ਨੇ ਸਤਿਸੰਗ ਭਵਨ ਵਿਖੇ ਲੋਕਾਂ ਦੇ ਪਹੁੰਚਣ ਦਾ ਇੰਤਜ਼ਾਰ ਕੀਤਾ। ਉਸ ਸਮੇਂ ਉਨ੍ਹ•ਾਂ ਦੋਵਾਂ ਕੋਲ ਪਿਸਤੌਲ ਸਨ।
ਬਿਕਰਮ ਨੇ ਅੱਗੇ ਖੁਲਾਸਾ ਕੀਤਾ ਹੈ ਕਿ ਅਵਤਾਰ ਸੰਗਤ ਦੇ ਨਾਲ ਖੁੱਲ੍ਹ•ੇ ਗੇਟ ਰਾਹੀਂ ਸਤਿਸੰਗ ਭਵਨ ਦੇ ਕੰਪਲੈਕਸ ਅੰਦਰ ਸਫਲਤਾਪੂਰਨ ਵੜ ਗਿਆ ਅਤੇ ਉਹ ਖੁਦ ਸਤਿਸੰਗ ਭਵਨ ਕੰਪਲੈਕਸ ਦੇ ਦੋ ਗੇਟ-ਪੋਸਟਾਂ ‘ਤੇ ਤਾਇਨਾਤ ਦੋ ਸੇਵਾਦਾਰਾਂ ਤੇ ਪਿਸਤੌਲ ਦੀ ਨੋਕ ‘ਤੇ ਕਾਬੂ ਕਰਨ ਵਿੱਚ ਸਫਲ ਹੋਇਆ।
ਗ੍ਰਨੇਡ ਸੁਟੱਣ ਤੋਂ ਬਾਅਦ ਦੋਵੇਂ ਬਿਕਰਮ ਦੀ ਮੋਟਰਬਾਈਕ ‘ਤੇ ਫਰਾਰ ਹੋ ਗਏ ਅਤੇ ਅਵਤਾਰ ਸਿੰਘ ਦੇ ਪਿੰਡ ਦੁਪਹਿਰ ਤਕਰੀਬਨ 12 ਵਜੇ ਪਹੁੰਚੇ ਜਿੱਥੇ ਅਵਤਾਰ ਨੇ ਬਿਕਰਮ ਤੋਂ ਪਿਸਤੌਲ ਵਾਪਸ ਲੈ ਲਿਆ। ਆਪਣੇ ਕੱਪੜੇ ਅਤੇ ਦਿੱਖ ਬਦਲਣ ਤੋਂ ਬਾਅਦ ਬਿਕਰਮ ਆਪਣੇ ਪਿੰਡ ਕਾਲੇ ਬਜਾਜ ਪਲਸਰ ਮੋਟਰਸਾਈਕਲ ‘ਤੇ ਵਾਪਿਸ ਆ ਗਿਆ।
ਬਿਕਰਮਜੀਤ ਸਿੰਘ ਅਨੁਸਾਰ ਅਵਤਾਰ ਸਿੰਘ ਪਾਕਿਸਤਾਨ ਵਿੱਚ ਇਕ ਹੈਪੀ ਨਾਂ ਦੇ ਵਿਅਕਤੀ ਨਾਲ ਸੰਪਰਕ ਵਿੱਚ ਸੀ ਜਿਸ ਨੇ ਮਜੀਠਾ ਨੇੜੇ ਇਕ ਬਗੀਚੇ ਨੜਿਓਂ ਦੱਬੇ ਹੋਏ ਹੈਂਡ ਗ੍ਰਨੇਡ ਨੂੰ ਕੁਝ ਹੋਰ ਸਬੰਧਤ ਲੋਕਾਂ ਦੇ ਰਾਹੀਂ ਪ੍ਰਾਪਤ ਕੀਤਾ। ਬਿਕਰਮ ਨੇ ਇਹ ਵੀ ਖੁਲਾਸਾ ਕੀਤਾ ਕਿ ਹੈਂਡ ਗ੍ਰਨੇਡ ਪ੍ਰਾਪਤ ਕਰਨ ਲਈ ਸੁਵਿਧਾ ਦੇ ਵਾਸਤੇ ਅਵਤਾਰ ਸਿੰਘ ਦੇ ਮੋਬਾਈਲ ‘ਤੇ ਉਸ ਨੂੰ ਉਸ ਥਾਂ ਦੀ ਤਸਵੀਰ ਅਤੇ ਜਾਣਕਾਰੀ ਭੇਜੀ ਗਈ ਸੀ।
ਹਰਮੀਤ ਸਿੰਘ ਹੈਪੀ ਪੀਐਚ.ਡੀ ਨੇ ਪਹਿਲਾਂ ਵੀ ਖਾਲਿਸਤਾਨ ਗਦਰ ਫੋਰਸ (ਕੇ.ਜੀ.ਐਫ) ਦੇ ਆਪੇ ਬਣੇ ਮੁਖੀ ਸ਼ਬਨਮਦੀਪ ਸਿੰਘ ਵਾਸੀ ਸਮਾਣਾ, ਜ਼ਿਲ•੍ਹਾ ਪਟਿਆਲਾ ਨੂੰ ਇਸੇ ਤਰ੍ਹ•ਾਂ ਦਾ ਹੀ ਇੱਕ ਹੈਂਡ ਗ੍ਰਨੇਡ (ਐਚ.ਜੀ.84) ਸਪਲਾਈ ਕੀਤੀ ਸੀ। ਸ਼ਬਨਮਦੀਪ ਸਿੰਘ ਨੂੰ 31 ਅਕਤੂਬਰ, 2018 ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ।
ਗੌਰਤਲਬ ਹੈ ਕਿ ਪੰਜਾਬ ਪੁਲਿਸ ਨੇ ਇਸ ਤੋਂ ਪਹਿਲਾਂ ਵੀ ਇੱਕ ਵੱਡੀ ਖੇਪ ਵਿੱਚ ਅਜਿਹੇ ਪੰਜ ਹੈਂਡ ਗ੍ਰਨੇਡ ਬਰਾਮਦ ਕੀਤੇ ਸਨ। ਇਸ ਖੇਪ ਵਿੱਚ ਏ.ਕੇ 47 ਰਾਈਫਲ (1), ਐਮ.ਪੀ 9 ਰਾਈਫਲ (1), ਪਿਸਤੌਲ (7) ਸ਼ਾਮਲ ਸਨ। ਜਿਸ ਨੂੰ ਬੀ.ਕੇ.ਆਈ ਅਤੇ ਆਈ.ਐਸ.ਵਾਈ.ਐਫ ਰੋਡੇ ਵੱਲੋਂ ਭਾਰਤ-ਪਾਕ ਸਰਹੱਦ ਦੇ ਪਾਰੋ ਭੇਜਿਆ ਗਿਆ ਸੀ ਇਸ ਨੂੰ 21 ਮਈ, 2017 ਨੂੰ ਸ਼ੇਰ ਸਿੰਘ- ਮਾਨ ਸਿੰਘ ਅੱਤਵਾਦੀ ਗ੍ਰੋਹ ਕੋਲੋਂ ਬਰਾਮਦ ਕੀਤਾ ਸੀ।
ਪਤਾ ਲਗਾ ਹੈ ਕਿ ਐਚ.ਈ. 84 ਹੈਂਡ ਗ੍ਰਨੇਡ ਆਸਟਰੀਆ ਦੀ ਅਰਜੇਸ ਵੱਲੋਂ ਬਣਾਇਆ ਜਾਂਦਾ ਹੈ। ਇਸ ਦਾ ਉਤਪਾਦਨ ਪਾਕਿਸਤਾਨ ਦੀ ਆਰਡੀਨੈਂਸ ਫੈਕਟਰੀ (ਪੀ.ਓ.ਐਫ) ਵਿਖੇ 84-ਪੀ-2 ਏ.ਵਨ ਵਜੋਂ ਕੀਤਾ ਜਾਂਦਾ ਹੈ। ਅਜਿਹੇ ਗ੍ਰਨੇਡ ਆਮ ਤੌਰ ‘ਤੇ ਹੀ ਪਾਕਿਸਤਾਨ, ਅਫਗਾਨਿਸਤਾਨ ਅਤੇ ਆਸਟਰੀਆ ਦੀਆਂ ਫੌਜਾਂ ਵੱਲੋਂ ਵਰਤੇ ਜਾਂਦੇ ਹਨ। ਐਚ. ਈ 84 ਇੱਕ ਤਬਾਹਕਾਰੀ ਕਿਸਮ ਦਾ ਗ੍ਰਨੇਡ ਹੈ ਜਿਸ ਦੇ ਧਮਾਕੇ ਤੋਂ ਬਾਅਦ ਬੁਰੀ ਤਰ੍ਹ•ਾਂ ਖਿੰਡਦਾ ਹੈ ਅਤੇ ਇਸ ਨੂੰ ਪ੍ਰਭਾਵਿਤ ਕਰਨ ਦਾ ਦਾਇਰਾ 30 ਮੀਟਰ ਹੈ। ਇਹ ਗ੍ਰਨੇਡ ਲੋਕਾਂ ਦੇ ਇਕੱਠਾਂ ‘ਤੇ ਹਮਲੇ ਕਰਨ ਅਤੇ ਉਨ੍ਹ•ਾਂ ਦੀਆਂ ਹੱਤਿਆਵਾਂ ਕਰਨ ਲਈ ਮੁੱਖ ਤੌਰ ‘ਤੇ ਵਰਤਿਆ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਅਜਿਹੇ ਗ੍ਰਨੇਡਾਂ ਦੀ ਵਰਤੋਂ ਜੰਮੂ-ਕਸ਼ਮੀਰ ਵਿੱਚ ਵੀ ਕੀਤੀ ਗਈ ਹੈ।
ਮਾਰਚ 2017 ਤੋਂ ਪੰਜਾਬ ਪੁਲਿਸ ਨੇ 17 ਅਤਵਾਦੀ ਗ੍ਰੋਹਾਂ ਨੂੰ ਖਤਮ ਕਰਕੇ 81 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਜਿਹਾ ਕਰਕੇ ਇਸ ਨੇ ਸੂਬੇ ਵਿੱਚ ਵੱਡੀ ਗਿਣਤੀ ਅੱਤਵਾਦੀ ਹਮਲਿਆਂ ਨੂੰ ਰੋਕਿਆ ਹੈ। ਸੂਬਾ ਪੁਲਿਸ ਨੇ ਇਨ•੍ਹਾਂ ਅੱਤਵਾਦੀਆਂ ਤੋਂ 77 ਹਥਿਆਰ ਬਰਾਮਦ ਕੀਤੇ ਹਨ ਜਿਨ੍ਹ•ਾਂ ਵਿੱਚ ਅਤਿ ਆਧੁਨਿਰ ਸਵੈ-ਚਾਲਤ ਹਥਿਆਰ, ਆਰ.ਡੀ.ਐਕਸ/ਹੋਰ ਬਾਰੂਦ ਅਤੇ 12 ਹੈਂਡ ਗ੍ਰੇਨੇਡ ਵੀ ਸ਼ਾਮਲ ਹਨ।
ਇੰਟਰਨੈਸ਼ਨਲ ਸਿਖ ਯੂਥ ਫੈਡਰੇਸ਼ਨ (ਆਈ.ਐਸ.ਵਾਈ.ਐਫ) ਖਾਲਿਸਤਾਨ ਜਿੰਦਾਬਾਦ ਫੋਰਸ (ਕੇ.ਜੈਡ.ਐਫ), ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ) ਵਰਗੀਆਂ ਪਾਕਿਸਤਾਨ ਅਧਾਰਤ ਅੱਤਵਾਦੀ ਜਥੇਬੰਦੀਆਂ ਦੇ ਮੁਖੀਆ ਵੱਲੋਂ ਪਾਕਿਸਤਾਨ ਦੀ ਆਈ.ਐਸ.ਆਈ ਦੇ ਸਹਿਯੋਗ ਨਾਲ ਪੰਜਾਬ ਵਿੱਚ ਭੇਜੀਆਂ ਹਥਿਆਰਾਂ ਦੀਆਂ ਘੱਟੋ-ਘੱਟ ਤਿੰਨ ਖੇਪਾਂ ਪੁਲਿਸ ਨੇ ਮਾਰਚ, 2017 ਤੋਂ ਬਰਾਮਦ ਕੀਤੀਆਂ ਹਨ। ਇਨ•੍ਹਾਂ ਵਿੱਚ ਏ.ਕੇ-47 ਰਾਈਫਲਾਂ (5), ਐਮ ਪੀ 9 ਰਾਈਫਲ (1), ਪਿਸਤੌਲ (10), ਹੈਂਡ ਗ੍ਰੇਨੇਡ (11) ਸ਼ਾਮਲ ਹਨ।
ਐਤਵਾਰ ਦੇ ਹਮਲੇ ਦੇ ਸਬੰਧ ਵਿੱਚ ਐਫ.ਆਈ.ਆਰ ਨੰਬਰ 121, ਮਿਤੀ 18.11.2018 ਜੇਰੇ ਦਫਾ 302, 307, 341, 452, 427 ਆਈ.ਪੀ.ਸੀ, 25 ਆਰਮਡ ਐਕਟ –3/4/5/6 ਐਕਸਪਲੋਸਿਵ ਸਬਸਟਾਂਸ ਐਕਟ 13 ਯੂ.ਏ.ਪੀ.ਏ ਪੁਲਿਸ ਥਾਣਾ ਰਾਜਾ ਸਾਂਸੀ ਵਿਖੇ ਦਰਜ਼ ਕੀਤੀ ਗਈ ਹੈ। ਇਸ ਸਬੰਧੀ ਅੱਗੇ ਹੋਰ ਪੜਤਾਲ ਜਾਰੀ ਹੈ।

Leave a Reply

Your email address will not be published. Required fields are marked *