ਪਟਿਆਲਾ

ਸਾਂਝੇ ਅਧਿਆਪਕ ਮੋਰਚੇ ਦਾ ਸੰਘਰਸ਼ ਲੋਕ ਲਹਿਰ ‘ਚ ਬਦਲਿਆ

ਪਟਿਆਲਾ 29 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸਾਂਝੇ ਅਧਿਆਪਕ ਮੋਰਚੇ ਵੱਲੋਂ 54 ਦਿਨਾਂ ਤੋਂ ਚਲਾਏ ਜਾ ਰਹੇ ਪੱਕੇ ਮੋਰਚੇ ਨੂੰ ਭਾਰੀ ਬਲ ਮਿਲਿਆ।
ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ (1406, 22-ਬੀ ਚੰਡੀਗੜ੍ਹ) ਜਿਲ੍ਹਾ ਪਟਿਆਲਾ ਅਤੇ ਉਸ ਨਾਲ ਸਬੰਧਤ ਵੱਖ-ਵੱਖ ਮੁਲਾਜਮ ਜੱਥੇਬੰਦੀਆਂ ਜੰਗਲਾਤ ਵਰਕਰਜ਼ ਯੂਨੀਅਨ ਜਿਲ੍ਹਾ ਪਟਿਆਲਾ, ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ, ਗੌਰਮਿੰਟ ਟੀਚਰਜ਼ ਯੂਨੀਅਨ, ਮਿਡ-ਡੇ-ਮੀਲ ਯੂਨੀਅਨ, ਆਸ਼ਾ ਵਰਕਰਜ਼ ਯੂਨੀਅਨ ਅਤੇ ਪੈਰਾ ਮੈਡੀਕਲ ਯੂਨੀਅਨ ਆਦਿ ਵੱਲੋਂ ਮੋਰਚੇ ਦੀ ਕਮਾਂਡ ਸੰਭਾਲਦਿਆਂ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਜਿਲ੍ਹਾ ਖਜਾਨਚੀ ਗੁਰਮੀਤ ਸਿੰਘ ਖਾਨਪੁਰ ਦੀ ਅਗਵਾਈ ‘ਚ ਗਿਆਰਾਂ ਮੈਂਬਰ ਭੁੱਖ ਹੜਤਾਲ ਤੇ ਬੈਠੇ ਤੇ ਪ.ਸ.ਸ.ਫ. ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਬੇਲੂਮਾਜਰਾ, ਬਲਬੀਰ ਸਿੰਘ ਮੰਡੋਲੀ, ਜਸਵੀਰ ਸਿੰਘ ਖੋਖਰ, ਰਣਜੀਤ ਸਿੰਘ ਮਾਨ ਦੀ ਅਗਵਾਈ ‘ਚ ਸੈਂਕੜੇ ਮੁਲਾਜਮਾਂ ਨੇ ਸ਼ਮੂਲੀਅਤ ਕੀਤੀ।

ਮੋਰਚੇ ‘ਚ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਛੱਜੂ ਰਾਮ, ਜਸਵਿੰਦਰ ਸੌਜਾ, ਹਰਬੀਰ ਸੁਨਾਮ, ਦਵਿੰਦਰ ਬਲੂ, ਹਰਦੇਵ ਸਮਾਣਾ, ਰਣਧੀਰ ਸਿੰਘ, ਗੁਰਮੀਤ ਪਟਿਆਲਾ, ਪ੍ਰਕਾਸ਼ ਸਿੰਘ, ਹਰੀ ਰਾਮ ਨਿੱਕਾ, ਭਿੰਦਰ ਘੱਗਾ, ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਿੱਖਿਆ ਨੂੰ ਖਤਮ ਕਰਨ ਜਾ ਰਹੀ ਹੈ।
ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਇਸ ਮੋਰਚੇ ਨੂੰ ਲੋਕ ਲਹਿਰ ਬਣਾਉਣ ਲਈ ਅੱਜ ਇੱਥੇ ਭੁੱਖ ਪੜਤਾਲ ਤੇ ਗਿਆਰਾਂ ਸਾਥੀ ਬਿਠਾਏ ਹਨ ਉੱਥੇ ਸੈਂਕੜੇ ਸਾਥੀ 24 ਘੰਟੇ ਮੋਰਚੇ ‘ਚ ਸ਼ਮੂਲੀਅਤ ਕਰਨਗੇ। ਜੇਕਰ ਸਰਕਾਰੀ ਸਿੱਖਿਆ ਨਾ ਬਚੀ, ਗਰੀਬਾਂ ਦੇ ਬੱਚ ਪੜ੍ਹਨ ਤੋਂ ਵਾਂਝੇ ਰਹਿ ਜਾਣਗੇ। ਇਸ ਲਈ ਇਹ ਸੰਘਰਸ਼ ਇਕੱਲੇ ਅਧਿਆਪਕਾਂ ਦਾ ਨਹੀਂ ਸਗੋਂ ਸਮੁੱਚੇ ਲੋਕਾਂ ਦਾ ਸੰਘਰਸ਼ ਹੈ। ਅੱਜ ਦੀ ਰੈਲੀ ਨੂੰ ਹੋਰਨਾਂ ਭਰਾਤਰੀ ਜੱਥੇਬੰਦੀਆਂ ਦੇ ਆਗੂ ਸ੍ਰ. ਹਰੀ ਸਿੰਘ ਟੋਹੜਾ, ਅਮਰਜੀਤ ਸਿੰਘ ਘਨੌਰ ਆਦਿ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅਧਿਆਪਕ ਮੋਰਚੇ ਦੀਆਂ ਮੰਗਾਂ ਦਾ ਗੱਲਬਾਤ ਰਾਹੀਂ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ‘ਚ ਪ.ਸ.ਸ.ਫ. ਦੀ ਤਰ੍ਹਾਂ ਅਸੀਂ ਵੀ ਮੋਰਚੇ ਦੀ ਕਮਾਂਡ ਸੰਭਾਲਾਗੇ। ਰੈਲੀ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਅਧਿਆਪਕ ਮੋਰਚੇ ਅਤੇ ਭਰਾਤਰੀ ਜੱਥੇਬੰਦੀਆਂ ਵਲੋਂ 2 ਦਸੰਬਰ 2018 ਨੂੰ ਪਟਿਆਲਾ ਨੂੰ ਜਾਮ ਕਰਨ ਦੇ ਫੈਸਲੇ ਨੂੰ ਸਫਲ ਬਣਾਉਣ ਲਈ ਸਮੁੱਚੀਆਂ ਜੱਥੇਬੰਦੀਆਂ ਦੇ ਹਜਾਰਾਂ ਵਰਕਰਾਂ ਭਰਵੀਂ ਸ਼ਮੂਲੀਅਤ ਕਰਨਗੇ ਤੇ ਇਹ ਲੜਾਈ ਮੰਗਾਂ ਦੇ ਹੱਲ ਤੱਕ ਜਾਰੀ ਰਹੇਗੀ। ਇਸ ਮੌਕੇ ਰਜਿੰਦਰ ਸਿੰਘ, ਅਮਰਨਾਥ, ਗੁਰਨਾਮ ਸਿੰਘ, ਰਾਮ ਲਾਲ, ਕਰਨਵੀਰ ਮਵੀਕਲਾਂ, ਬੰਤ ਸਿੰਘ, ਗੁਰਸੇਵਕ ਸਿੰਘ, ਅਮਰੀਕ ਸਿੰਘ, ਨਰੇਸ਼ ਕੁਮਾਰ, ਮਲਕੀਤ ਸਿੰਘ ਆਦਿ ਸਾਥੀ ਭੁੱਖ ਹੜਤਾਲ ਵਿੱਚ ਸ਼ਾਮਲ ਹਨ।

Leave a Reply

Your email address will not be published. Required fields are marked *