ਦੇਸ਼-ਵਿਦੇਸ਼ਪੰਜਾਬ

ਦੇਸ਼ ਭਰ ਦੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ਼ ਦਿੱਲੀ ਰਾਜਧਾਨੀ ‘ਚ ਧਰਨਾ

ਮੋਦੀ ਸਰਕਾਰ ਨੂੰ ਦਿੱਤਾ ਅਲਟੀਮੇਟਮ
ਨਵੀਂ ਦਿੱਲੀ 30 ਨਵੰਬਰ (ਮਧੂਸਾਰ ਬਿਊਰੋ) ਆਖਿਲ ਭਾਰਤੀ ਕਿਸਾਨ ਕੋਆਰਡੀਨੇਸ਼ਨ (ਤਾਲਮੇਲ) ਕਮੇਟੀ ਦੇ ਬੈਨਰ ਹੇਠ ਦੇਸ਼ ਭਰ ਦੇ ਹਜ਼ਾਰਾਂ ਕਿਸਾਨ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਅੱਜ ਕਿਸਾਨਾਂ ਵੱਲੋਂ ਦਿੱਲੀ ਦੇ ਰਾਮ ਲੀਲਾ ਮੈਦਾਨ ਤੋਂ ਸੰਸਦ ਤੱਕ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਯੂ. ਪੀ, ਹਰਿਆਣਾ, ਕੇਰਲਾ, ਆਂਧਰਾ ਪ੍ਰਦੇਸ਼, ਰਾਜਸਥਾਨ, ਐੱਮ. ਪੀ, ਅਤੇ ਦੇਸ਼ ਭਰ ਦੇ ਹਜ਼ਾਰਾ ਕਿਸਾਨ ਦਿੱਲੀ ਪਹੁੰਚੇ। ਇਸ ਰੋਸ ਪ੍ਰਦਰਸ਼ਨ ‘ਚ ਕਿਸਾਨਾਂ ਦੇ 200 ਸੰਗਠਨ ਸ਼ਾਮਿਲ ਹੋਏ।

ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੇ ਲਈ ਇਕ ਵਾਰ ਫਿਰ ਤੋਂ ਦੇਸ਼ ਭਰ ਦੇ ਕਿਸਾਨ ਰਾਜਧਾਨੀ ‘ਚ ਇੱਕਠੇ ਹੋਏ ਹਨ। ਦੇਸ਼ ਦੇ 208 ਜਨ ਸੰਗਠਨਾਂ ਨਾਲ ਜੁੜੇ ਕਿਸਾਨਾਂ ਨੇ ਰਾਮਲੀਲਾ ਮੈਦਾਨ ਤੋਂ ਸੰਸਦ ਮਾਰਚ ਤੱਕ ਵਿਸ਼ਾਲ ਰੈਲੀ ਕੱਢੀ ਅਤੇ ਆਸਮਾਨ ‘ਚ ਉਨ੍ਹਾਂ ਦੇ ਨਾਅਰਿਆਂ ਦੀ ਗੂੰਜ ਉੱਠੀ ਹੈ।
ਕਿਸਾਨਾਂ ਦਾ ਕਰਜ਼ਾ ਮਾਫ ਕਰਨਾ ਅਤੇ ਫਸਲ ਦੀ ਲਾਗਤ ਨਾਲ 50 ਫੀਸਦੀ ਵੱਧ ਕੀਮਤ ਦੇ ਹਿਸਾਬ ਨਾਲ ਐੱਮ. ਐੱਸ. ਪੀ. ਤੈਅ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਦੋ ਦਿਨਾਂ ਅੰਦੋਲਨ ਦੇ ਪਹਿਲੇ ਦਿਨ ਵੀਰਵਾਰ ਨੂੰ ਕਿਸਾਨਾਂ ਦੇ ਨਾਲ ਡਾਕਟਰ, ਵਕੀਲ, ਸਾਬਕਾ ਸੈਨਿਕ ਪੇਸ਼ੇਵਰ ਅਤੇ ਵਿਦਿਆਰਥੀਆਂ ਸਮੇਤ ਸਮਾਜ ਦੇ ਬਹੁਤ ਸਾਰੇ ਵਰਗਾਂ ਦੇ ਲੋਕਾਂ ਦੇ ਸਮੂਹਾਂ ਰਾਮਲੀਲਾ ਮੈਦਾਨ ‘ਚ ਇੱਕਠੇ ਹੋਏ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਦਿੱਲੀ ਦੀਆਂ ਸੜਕਾਂ ‘ਤੇ ਇੱਕਠੇ ਹੋ ਕੇ ਅੰਦੋਲਨਕਾਰੀਆਂ ਦਾ ਰਾਮਲੀਲਾ ਮੈਦਾਨ ਤੱਕ ਪੈਦਲ ਅਤੇ ਵਾਹਨਾਂ ਦੁਆਰਾ ਪਹੁੰਚਣ ਦਾ ਸਿਲਸਿਲਾ ਸ਼ਾਮ ਤੱਕ ਜਾਰੀ ਰਿਹਾ। ਇਸ ਦੌਰਾਨ ਦਿੱਲੀ ‘ਚ ਸਖਤ ਸੁਰੱਖਿਆ ਤੈਨਾਤ ਕੀਤੀ ਗਈ ਹੈ।
ਕਮੇਟੀ ਦੇ ਮਹਾਂ ਸਕੱਤਰ ਅਵੀਕ ਸ਼ਾਹਾ ਅਤੇ ਸਵਰਾਜ ਇੰਡੀਆ ਦੇ ਕੋਆਰਡੀਨੇਟਰ ਯੋਗਿੰਦਰ ਯਾਦਵ ਦੀ ਅਗਵਾਈ ‘ਚ ਦੱਖਣੀ ਪੱਛਮੀ ਦਿੱਲੀ ਦੇ ਬਿਜਵਾਸਨ ਤੋਂ ਸਵੇਰੇ ਸ਼ੁਰੂ ਹੋਈ ਕਿਸਾਨ ਮੁਕਤ ਯਾਤਰਾ ਲਗਭਗ 25 ਕਿਲੋਮੀਟਰ ਦੀ ਪੈਦਲ ਯਾਤਰਾ ਕਰ ਕੇ ਦੇਰ ਸ਼ਾਮ ਰਾਮਲੀਲਾ ਮੈਦਾਨ ਪਹੁੰਚੀ।

Leave a Reply

Your email address will not be published. Required fields are marked *