ਕਮਲਨਾਥ ਨੂੰ ਮੁੱਖ ਮੰਤਰੀ ਬਣਾਏ ਜਾਣ ਦਾ ਸ਼੍ਰੋਮਣੀ ਕਮੇਟੀ ਨੇ ਜਿਤਾਇਆ ਵਿਰੋਧ
ਕਿਹਾ ਕਮਲਨਾਥ ਨੇ 1984 ‘ਚ ਸਿੱਖਾਂ ਦੇ ਕਤਲੇਆਮ ‘ਚ ਨਿਭਾਈ ਐ ਭੂਮਿਕਾ : ਸ਼੍ਰੋਮਣੀ ਕਮੇਟੀ
ਇਸ ਨਾਲ ਸਿੱਖਾਂ ਦੇ ਜ਼ਖ਼ਮ ਹੋਣਗੇ ਹਰੇ
ਅੰਮ੍ਰਿਤਸਰ 13 ਦਸੰਬਰ (ਮਧੂਸਾਰ ਬਿਊਰੋ) ਪੰਜ ਸੂਬਿਆਂ ਦੀਆਂ ਚੋਣਾਂ ਤੋਂ ਬਾਦ ਕਾਂਗਰਸ ‘ਚ ਮੁੱਖ ਮੰਤਰੀ ਬਣਨ ਨੂੰ ਲੈ ਕੇ ਦੌੜ ਸ਼ੁਰੂ ਹੋ ਗਈ ਅਤੇ ਮੈਂਬਰ ਪਾਰਲੀਮੈਂਟ ਕਮਲਨਾਥ ਨੇ ਵੀ ਮੁੱਖ ਮੰਤਰੀ ਬਣਨ ਨੂੰ ਲੈ ਕੇ ਪਾਰਟੀ ‘ਚ ਸਰਗਰਮੀਆਂ ਵਧਾ ਦਿੱਤੀਆਂ, ਉਥੇ ਸ਼੍ਰੋਮਣੀ ਕਮੇਟੀ ਨੇ ਵੱਡਾ ਵਿਰੋਧ ਜਿਤਾਇਆ ਹੈ।
ਪੰਜ ਸੂਬਿਆਂ ਦੀਆਂ ਹੋਈਆਂ ਚੋਣਾਂ ਤੋਂ ਬਾਦ ਕਮਲਨਾਥ ਨੂੰ ਮੁੱਖ ਮੰਤਰੀ ਬਣਾਏ ਜਾਣ ਨੂੰ ਲੈ ਕੇ ਸ਼੍ਰੋਮਣੀ ਨੇ ਇਤਰਾਜ਼ ਜਿਤਾ ਦਿੱਤਾ ਐ…ਸ਼੍ਰੋਮਣੀ ਕਮੇਟੀ ਦਾ ਕਹਿਣਾ ਕਿ ਸਿੱਖਾਂ ਦਾ 1984 ‘ਚ ਕਤਲੇਆਮ ਕੀਤਾ ਗਿਆ ਸੀ ਤੇ ਕਮਲਨਾਥ ਦੀ ਭੂਮਿਕਾ ਵੀ ਅਹਿਮ ਸੀ..ਕਾਂਗਰਸ ਵੱਲੋਂ ਕਮਲਨਾਥ ਨੂੰ ਮੁੱਖ ਮੰਤਰੀ ਬਣਾਇਆ ਜਾਣਾ ਸਿੱਖਾਂ ਨਾਲ ਬੇਇਨਸਾਫੀ ਹੋਵੇਗੀ…ਕਾਂਗਰਸ ਅਜਿਹਾ ਕਰਦੀ ਹੈ ਤਾਂ ਸਿੱਖਾਂ ਦੇ ਹਿਰਦੇ ਵੰਲਧੂਰੇ ਜਾਣਗੇ…ਸ਼੍ਰੋਮਣੀ ਕਮੇਟੀ ਦਾ ਕਹਿਣਾ 1984 ‘ਚ ਦੋਸ਼ੀਆਂ ਨੂੰ ਸਜ਼ਾ ਨਹੀਂ ਮਲੀ ਅਤੇ ਕਾਂਗਰਸ ਅੱਜ ਵੀ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀ ਐ…ਸ਼੍ਰੋਮਣੀ ਕਮੇਟੀ ਦਾ ਇਤਰਾਜ ਹੈ ਕਿ ਗਾਂਧੀ ਪਰਿਵਾਰ ਵੱਲੋਂ ਕਮਲਨਾਥ ਨੂੰ ਮੁੱਖ ਮੰਤਰੀ ਬਣਾਏ ਜਾਣ ‘ਤੇ ਦਿਲਚਸਪੀ ਵਿਖਾਈ ਜਾ ਰਹੀ ਜੋ ਬੇਹੱਦ ਦੁਖਦਾਈ ਹੈ, ਜਿਸ ਦਾ ਸ਼੍ਰੋਮਣੀ ਕਮੇਟੀ ਵਿਰੋਧੀ ਕਰਦੀ ਹੈ।

