ਅਸ਼ੋਕ ਗਹਿਲੋਤ ਰਾਜਸਥਾਨ ਦੇ ਮੁੱਖ ਮੰਤਰੀ ਹੋਣਗੇ ਅਤੇ ਸਚਿਨ ਪਾਇਲਟ ਉੱਪ ਮੁੱਖ ਮੰਤਰੀ ਹੋਣਗੇ
ਰਾਜਸਥਾਨ 14 ਦਸੰਬਰ (ਮਧੂਸਾਰ ਬਿਊਰੋ) ਮੱਧ ਪ੍ਰਦੇਸ਼ ਤੋਂ ਬਾਅਦ ਰਾਜਸਥਾਨ ਵਿਚ ਵੀ ਮੁੱਖ ਮੰਤਰੀ ਦੇ ਨਾਂ ‘ਤੇ ਆਖਰੀ ਮੋਹਰ ਲੱਗ ਗਈ ਹੈ। ਪਾਰਟੀ ਵੱਲੋਂ ਸੁਪਰਵਾਈਜ਼ਰ ਬਣਾ ਕੇ ਭੇਜੇ ਗਏ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ 13 ਦਸੰਬਰ ਨੂੰ ਵਿਧਾਇਕਾਂ ਦੀ ਮੀਟਿੰਗ ‘ਚ ਲਏ ਗਏ ਫੈਸਲੇ ਨੂੰ ਰਾਹੁਲ ਗਾਂਧੀ ਨੂੰ ਦੱਸਿਆ।
ਰਾਹੁਲ ਗਾਂਧੀ ਨੇ ਕਈ ਨੇਤਾਵਾਂ ਅਤੇ ਵਰਕਰਾਂ ਨਾਲ ਚਰਚਾ ਕੀਤੀ। ਕਾਂਗਰਸ ਪ੍ਰਧਾਨ ਨੇ ਫੈਸਲਾ ਲਿਆ ਕਿ ਅਸ਼ੋਕ ਗਹਿਲੋਤ ਰਾਜਸਥਾਨ ਦੇ ਮੁੱਖ ਮੰਤਰੀ ਹੋਣਗੇ ਅਤੇ ਸਚਿਨ ਪਾਇਲਟ ਉੱਪ ਮੁੱਖ ਮੰਤਰੀ ਹੋਣਗੇ। ਰਾਹੁਲ ਦਾ ਮੰਨਣਾ ਹੈ ਕਿ ਇਹ ਅਗਵਾਈ ਪਾਰਟੀ ਨੂੰ ਅੱਗੇ ਵਧਾਏਗੀ ਅਤੇ ਰਾਜਸਥਾਨ ਦੀ ਜਨਤਾ ਦੀਆਂ ਇੱਛਾਵਾਂ ਨੂੰ ਪੂਰਾ ਕਰੇਗੀ। ਇਸ ਤੋਂ ਬਾਅਦ ਅਸ਼ੋਕ ਗਹਿਲੋਤ ਨੇ ਕਿਹਾ,”ਮੈਂ ਰਾਹੁਲ ਗਾਂਧੀ ਅਤੇ ਨਵੇਂ ਚੁਣੇ ਵਿਧਾਇਕਾਂ ਦਾ ਧੰਨਵਾਦ ਕਰਦਾ ਹਾਂ। ਆਭਾਰੀ ਹਾਂ ਕਿ ਮੈਨੂੰ ਇਕ ਵਾਰ ਫਿਰ ਜਨਤਾ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ। ਜਿਨ੍ਹਾਂ ਮੁੱਦਿਆਂ ਦੀ ਗੱਲ ਕਰ ਕੇ ਅਸੀਂ ਲੋਕ ਅੱਗੇ ਵਧੇ ਸੀ, ਉਨ੍ਹਾਂ ‘ਤੇ ਕੰਮ ਹੋਵੇਗਾ। ਸੁਸ਼ਾਸਨ ਅਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਇਸ ‘ਚ ਮੁੱਖ ਹਨ। 5 ਸਾਲਾਂ ਤੱਕ ਲੋਕਾਂ ਨੇ ਜੋ ਸਮੱਸਿਆ ਵੇਖੀਆਂ, ਉਨ੍ਹਾਂ ਨੂੰ ਖਤਮ ਕੀਤਾ ਜਾਵੇਗਾ। ਜਨਤਾ ‘ਚ ਵਸੁੰਧਰਾ ਰਾਜੇ ਦੇ ਖਿਲਾਫ ਗੁੱਸਾ ਸੀ।”
ਇਸ ਤੋਂ ਬਾਅਦ ਸਚਿਨ ਪਾਇਲਟ ਨੇ ਕਿਹਾ,”ਅਸੀਂ ਇਸੇ ਕਮਰੇ ‘ਚ ਬੈਠੇ ਸੀ ਅਤੇ ਕਿਸ ਨੂੰ ਪਤਾ ਸੀ, 2-2 ਕਰੋੜਪਤੀ ਬਣ ਜਾਣਗੇ। ਮੈਂ ਧੰਨਵਾਦ ਕਰਦਾ ਹਾਂ ਰਾਹੁਲ ਗਾਂਧੀ ਜੀ ਅਤੇ ਇਸ ਪ੍ਰਦੇਸ਼ ਦੀ ਜਨਤਾ ਦਾ। ਤਿੰਨ ਰਾਜਾਂ ਦੇ ਨਤੀਜੇ ਦੇਸ਼ ਨੂੰ ਸੰਤੋਸ਼ ਦੇਣ ਵਾਲੇ ਹਨ। ਪ੍ਰਦੇਸ਼ ਦੀ ਜਨਤਾ ਨੇ ਸਾਨੂੰ ਆਸ਼ੀਰਵਾਦ ਦਿੱਤਾ। ਅਸੀਂ ਲੋਕ ਰਾਜਪਾਲ ਨੂੰ ਪਹਿਲਾਂ ਹੀ ਮਿਲ ਚੁਕੇ ਹਾਂ। ਹਰ ਜਗ੍ਹਾ ਮੈਂ ਦੇਸ਼, ਪ੍ਰਦੇਸ਼ ਅਤੇ ਲੋਕਾਂ ਲਈ ਕੰਮ ਕੀਤਾ ਹੈ। ਅਸੀਂ ਇਕ ਚੰਗੀ ਅਤੇ ਜਵਾਬਦੇਹ ਸਰਕਾਰ ਬਣਾਵਾਂਗੇ। ਸਾਡੀ ਪਹਿਲੀ ਪਹਿਲ ਲੋਕ ਸਭਾ ‘ਚ ਚੰਗਾ ਪ੍ਰਦਰਸ਼ਨ ਕਰਨ ਦੀ ਹੋਵੇਗੀ। ਰਾਹੁਲ ਜੀ ਦੀ ਅਗਵਾਈ ‘ਚ 2019 ‘ਚ ਕਾਂਗਰਸ ਦੀ ਸਰਕਾਰ ਬਣਾਉਣਾ ਸਾਡੀ ਪਹਿਲ ਹੋਵੇਗੀ।” ਸਚਿਨ ਪਾਇਲਟ ਅਤੇ ਅਸ਼ੋਕ ਗਹਿਲੋਤ ਨਾਲ ਲੰਬੀ ਮੀਟਿੰਗ ਤੋਂ ਬਾਅਦ ਰਾਹੁਲ ਨੇ ਫਿਰ ਦੋਹਾਂ ਨੇਤਾਵਾਂ ਨਾਲ ਇਕ ਤਸਵੀਰ ਟਵੀਟ ਕਰਦੇ ਹੋਏ ਲਿਖਿਆ,”ਰਾਜਸਥਾਨ ਦੀ ਏਕਤਾ ਦੇ ਰੰਗ।

