ਪੰਜਾਬ

ਨਾਭਾ ਜੇਲ੍ਹ ਤੋਂ ਸਿੱਖ ਬੰਦੀ ਦਿਲਬਾਗ ਸਿਘ ਬਾਗਾ ਨੂੰ ਰਿਹਾਅ

ਪਟਿਆਲਾ, 20 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਮੈਕਸੀਮਮ ਸਕਿਉਰਿਟੀ ਜੇਲ ਨਾਭਾ ਤੋਂ ਸਿੱਖ ਬੰਦੀ ਦਿਲਬਾਗ ਸਿਘ ਬਾਗਾ ਨੂੰ ਰਿਹਾਅ ਕਰ ਦਿੱਤਾ ਗਿਆ ਹੈ।

ਰਿਹਾਈ ਨੂੰ ਬਰਗਾੜੀ ਮੋਰਚੇ ਦੀ ਪਹਿਲੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਸ. ਬਾਗਾ ਨੂੰ 1999 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਜਦਕਿ 2004 ਤੋਂ ਕੁਝ ਦੇਰ ਲÂਂ ਜਮਾਨਤ ਮਿਲ ਗਈ ਸੀ। ਉਸ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਮਰ ਕੈਦ ਦੀ ਸਜਾ ਹੋ ਗਈ ਸੀ। ਉਸ ਦੀ ਇਹ ਉਮਰ ਕੈਦ ਦੀ ਸਜਾ ਜੋ ਕਿ ਕਰੀਬ 3-4 ਸਾਲ ਪਹਿਲਾਂ ਹੀ ਪੂਰੀ ਹੋ ਚੁੱਕੀ ਸੀ, ਇਸ ਦੇ ਬਾਵਜੂਦ ਰਿਹਾਅ ਨਹੀਂ ਸੀ ਕੀਤਾ ਜਾ ਰਿਹਾ, ਪੁ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਅਧਿਕਾਰਾ ਦੀ ਵਰਤੋਂ ਕਰਦਿਆਂ ਧਾਰਾ 7 ਅਧੀਨ ਦਿੱਤੇ ਹਕਮਾ ਮੁਤਾਬਿਕ ਸ. ਬਾਗਾ ਦੀ ਰਿਹਾਈ ਹੋ ਗਈ ਹੈ। ਜੇਲ ਤੋਂ ਬਾਹਰ ਆਉਦਿਆਂ ਹੀ ਸ. ਬਾਗਾ
ਨੇ ਕਿਹਾ ਕਿ ਜਿਸ ਸਮੇ ਉਨਾ ਦੀ ਗ੍ਰਿਫਤਾਰੀ ਹੋਈ ਸੀ। ਉਸ ਸਮੇਂ ਉਨਾ ਦੇ ਘਰ ਦੀ ਪੂਰੀ ਤਰਾਂ ਬਰਬਾਦੀ ਕਰ ਦਿੱਤੀ ਗਈ ਸੀ। ਘਰ ਢਾਹ ਦਿੱਤਾ ਗਿਆ ਸੀ ਅਤੇ ਪਸੂ ਆਦਿ ਖੋਲ ਕੇ ਭਜਾ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਉਨਾ ਦੀ ਸਜਾ ਕਈ ਸਾਲ ਪਹਿਲਾ ਹੀ ਪੂਰੀ ਹੋ ਗਈ ਸੀ, ਪਰ ਸਰਕਾਰਾਂ ਦੀ ਅਣਗਹਿਲੀ ਕਾਰਨ ਰਿਹਾਈ ਨਹੀਂ ਹੋ ਸਕੀ। ਉਨਾ ਇਸ ਰਿਹਾਈ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਵੀ ਕੀਤਾ ਅਤੇ ਅਪੀਲ ਵੀ ਕੀਤੀ ਕਿ ਜਿਨੇ ਵੀ ਹੋਰ ਬੰਦੀ ਸਿੰਘ ਹਨ, ਸਾਰਿਆਂ ਨੂੰ ਰਿਹਾਅ ਕੀਤਾ ਜਾਵੇ। ਇਹ ਦੱਸਣਯੋਗ ਹੈ ਕਿ ਦਿਲਬਾਗ ਸਿੰਘ ਬਾਗਾ ਤੇ ਟਾਡਾ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ। ਇਸ ਰਿਹਾਈ ਸਮੇਂ ਤੇ ਉਨ੍ਹਾਂ ਕੁਝ ਸ਼ਰਤਾਂ ਲਾਗੂ ਜਰੂਰ ਹੋਣਗੀਆਂ, ਜਿਵੇਂ ਕਿ ਘਰ ਦਾ ਪਤਾ ਬਦਲਣ ਤੋਂ ਪਹਿਲਾਂ ਸੂਚਿਤ ਕਰਨਾ, ਕਿਸੇ ਵੀ ਗਲਤ ਗਤੀਵਿਧੀ ਵਿਚ ਹਿੱਸਾ ਨਾ ਲੈਣਾ ਸਮੇਤ ਹੋਰ ਵੀ ਸ਼ਰਤਾ ਸਾਮਿਲ ਹਨ।

Leave a Reply

Your email address will not be published. Required fields are marked *