ਪਟਿਆਲਾ

ਸਿਵਲ ਸਰਜਨ ਡਾ. ਮਨਜੀਤ ਸਿੰਘ ਵੱਲੋ ਨਵੇਂ ਸਾਲ ਵਿਚ ਪੈਦਾ ਹੋਈਆ ਬੱਚੀਆਂ ਨੂੰ ਕੀਤਾ ਸਨਮਾਨਤ

ਪਟਿਆਲਾ 1 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਸਮਾਜ ਵਿੱਚ ਲਿੰਗ ਅਨੁਪਾਤ ਵਿਚ ਸਮਾਨਤਾ ਲਿਆਉਣ ਦਾ ਸੰਦੇਸ਼ ਦੇਣ ਲਈ ਜਿਲਾ ਸਿਹਤ ਵਿਭਾਗ ਵੱਲੋ ਸਿਵਲ ਹਸਪਤਾਲ ਨਾਭਾ ਵਿਖੇ ਨਵੇਂ ਸਾਲ ਦੇ ਮੋਕੇ ਤੇਂ ਹਸਪਤਾਲ ਵਿਚ ਪੈਦਾ ਹੋਈਆ ਨਵ ਜਨਮੀਆਂ ਬੱਚੀਆਂ ਨੂੰ ਸਨਮਾਨਤ ਕਰਨ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਿਵਲ ਸਰਜਨ ਡਾ. ਮਨਜੀਤ ਸਿੰਘ ਵੱਲੋ ਨਵ ਜਨਮੀਆਂ ਬੱਚੀਆਂ ਨੂੰ ਗਰਮ ਕਪੜੇ,ਕੰਬਲ ਆਦਿ ਦੇ ਕੇ ਸਨਮਾਨਤ ਕੀਤਾ।

ਬੱਚੀਆਂ ਨੂੰ ਆਸ਼ੀਰਵਾਦ ਦੇਣ ਦੇ ਨਾਲ ਪ੍ਰਮਾਤਮਾ ਅੱਗੇ ਉਹਨਾਂ ਦੀ ਲੰਮੀ ਉਮਰ ਅਤੇ ਸਿਹਤਮੰਦ ਰਹਿਣ ਸਬੰਧੀ ਕਾਮਨਾ ਵੀ ਕੀਤੀ ।ਉਹਨਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਲੜਕੀ ਨੂੰ ਪਰਿਵਾਰ ਤੇ ਬੋਝ ਸਮਝਿਆ ਜਾਂਦਾ ਸੀ ਪਰ ਅੱਜ ਦੇ ਯੁੱਗ ਵਿੱਚ ਲੜਕੀਆਂ ਸਮਾਜ ਦੇ ਹਰ ਖੇਤਰ ਵਿੱਚ ਲੜਕਿਆਂ ਤੋਂ ਮੋਹਰੀ ਹਨ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਰਹੀਆਂ ਹਨ।ਉਹਨਾਂ ਬੱਚੀਆਂ ਦੇ ਮਾਤਾ ਪਿਤਾ ਨੂੰ ਕਿਹਾ ਕਿ ਉਹ ਪਰਿਵਾਰ ਵਿੱਚ ਧੀ ਨੂੰ ਪੂਰਾ ਬਣਦਾ ਮਾਣ ਸਤਿਕਾਰ ਦੇਣ ਅਤੇ ਉਹਨਾਂ ਦਾ ਚੰਗੇ ਤਰੀਕੇ ਨਾਲ ਪਾਲਣ ਪੋਸ਼ਣ ਕਰਨ ਤਾਂ ਜੋ ਉਹ ਸਮਾਜ ਵਿਚ ਉੱਚੇ ਅਹੁਦਿਆਂ ਤੇ ਤਾਇਨਾਤ ਹੋ ਸਕਣ।ਉਹਨਾਂ ਕਿਹਾ ਕਿ ਕੁੜੀਆ ਤੋਂ ਬਗੈਰ ਸਮਾਜ ਦੀ ਹੋਂਦ ਸੰਭਵ ਨਹੀ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋ ਸਰਕਾਰੀ ਹਸਪਤਾਲਾ ਵਿਚ ਜਿਥੇ 5 ਸਾਲ ਤੱਕ ਦੀਆਂ ਲੜਕੀਆਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਉਥੇ ਹੀ ਗਰਭਵਤੀ ਮਾਵਾਂ ਦੇ ਮੁਫਤ ਇਲਾਜ ਅਤੇ ਮੁਫਤ ਜਣੇਪੇ ਦੀ ਵਿਵਸਥਾ ਕੀਤੀ ਗਈ ਹੈ।ਉਹਨਾਂ ਕਿਹਾ ਕਿ ਪੀ.ਸੀ.ਪੀ.ਐਨ.ਡੀ.ਟੀ ਐਕਟ ਤਹਿਤ ਲਿੰਗ ਦੀ ਜਾਂਚ ਕਰਵਾਉਣਾ, ਕੰਨਿਆ ਭਰੂਣ ਹੱਤਿਆ ਕਰਨਾ ਤੇ ਕਰਵਾਉਣਾ ਕਾਨੂੰਨੀ ਜੁਰਮ ਹੈ ਅਤੇ ਐਕਟ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ।ਇਸ ਮੋਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਸੁਖਮਿੰਦਰ ਸਿੰਘ, ਮੈਡੀਕਲ ਕਮਿਸ਼ਨਰ ਡਾ. ਐਮ.ਐਸ ਧਾਲੀਵਾਲ, ਸੀਨੀਅਰ ਮੈਡੀਕਲ ਅਫਸਰ ਡਾ. ਸੰਜੇ ਗੋਇਲ, ਡਾ. ਵੀਨੂ ਗੋਇਲ, ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ,ਸਿਵਲ ਹਸਪਤਾਲ ਦਾ ਸਟਾਫ ਅਤੇ ਨਵ ਜਮੀਆ ਬੱਚੀਆਂ ਦੇ ਮਾਤਾ ਪਿਤਾ ਹਾਜਰ ਸਨ।

Leave a Reply

Your email address will not be published. Required fields are marked *