ਡਾ. ਬੀ. ਐਸ. ਘੁੰਮਣ ਵੱਲੋਂ ਰਿਚਾ ਸ਼ਰਮਾ ਨੂੰ ਵਧਾਈ
ਪਟਿਆਲਾ 8 ਜਨਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਡਾ. ਬੀ. ਐਸ. ਘੁੰਮਣ ਵੱਲੋਂ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰ ਵਿਭਾਗ ਦੀ ਅਧਿਆਪਕਾ ਡਾ. ਰਿਚਾ ਸ਼ਰਮਾ ਦਾ ਦੁਬਈ ਵਿਖੇ ਕੋਜ਼ੇਨੂਰ ਮਿਸਿਜ਼ ਵਰਲਡ ਪੰਜਾਬਣ 2018 ਵਿਚ ਸੱਜਰੀ ਸਵੇਰ ਕੈਟੇਗਰੀ ਵਿਚ ਖਿਤਾਬ ਜਿੱਤਣ ਪਿੱਛੋਂ ਯੂਨੀਵਰਸਿਟੀ ਪਹੁੰਚਣ ਤੇ ਸਵਾਗਤ ਕੀਤਾ ਗਿਆ।
ਇਸ ਮੌਕੇ ਫੁੱਲਾਂ ਦਾ ਬੁੱਕੇ ਭੇਂਟ ਕਰਦਿਆਂ ਉਨ੍ਹਾਂ ਡਾ. ਰਿਚਾ ਸ਼ਰਮਾ ਅਤੇ ਉਸ ਦੀ ਅਗਵਾਈ ਕਰਨ ਵਾਲੇ ਡਾ. ਅਮ੍ਰਿਤਪਾਲ ਕੌਰ ਨੂੰ ਵਿਸ਼ੇਸ ਤੌਰ ਤੇ ਵਧਾਈ ਦਿੱਤੀ।

