ਲੁੱਟ ਦੀ ਝੂਠੀ ਕਹਾਣੀ ਬਣਾਉਣ ਵਾਲਾ ਖੁਦ ਹੀ ਆਇਆ ਪੁਲਿਸ ਅੜਿਕੇ
4 ਲੱਖ 50 ਹਜ਼ਾਰ ਦੇ ਗਹਿਣੇ ਬਰਾਮਦ
ਪਟਿਆਲਾ, 16 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵੱਲੋਂ ਮਾੜੇ ਅਨਸਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਅਤੇ ਸ੍ਰੀ ਮਨਜੀਤ ਸਿੰਘ ਬਰਾੜ ਕਪਤਾਨ ਪੁਲਿਸ ਇੰਨਵੈ: ਪਟਿਆਲਾ, ਸੁਖਵਿੰਦਰ ਸਿੰਘ ਚੌਹਾਨ ਉਪ ਕਪਤਾਨ ਪੁਲਿਸ ਇੰਨਵੈ: ਪਟਿਆਲਾ ਅਤੇ ਸ੍ਰੀ ਰਾਜਵਿੰਦਰ ਸਿੰਘ ਰੰਧਾਵਾ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਸਮਾਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਇੰਸਪੈਕਟਰ ਹਰਵਿੰਦਰ ਸਿੰਘ ਚੀਮਾ ਮੁੱਖ ਅਫ਼ਸਰ ਥਾਣਾ ਪਸਿਆਣਾ ਦੀ ਯੋਗ ਅਗਵਾਈ ਹੇਠ ਇੰਚਾਰਜ ਚੌਕੀ ਡਕਾਲਾ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਉਨ੍ਹਾਂ ਨੂੰ 4 ਲੱਖ 25 ਹਜ਼ਾਰ ਰੁਪਏ ਦੇ ਗਹਿਣੇ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਰਾਹੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 15 ਜਨਵਰੀ ਨੂੰ ਸੰਦੀਪ ਜੈਨ ਪੁੱਤਰ ਅਸ਼ੋਕ ਕੁਮਾਰ ਜੈਨ ਵਾਸੀ #60/12 ਜੈਨ ਮੁਹੱਲਾ ਵਾਰਡ 15 ਸਮਾਣਾ ਦੀ ਮਹਾਵੀਰ ਜਵੈਲਰਜ ਸਦਰ ਬਾਜ਼ਾਰ ਸਮਾਣਾ ਵਿਖੇ ਦੁਕਾਨ ਹੈ ਜਿਸ ਨੇ ਆਪਣੇ ਕੰਮ ਵਿਚ ਜ਼ਿਆਦਾ ਮਸਰੂਫ ਹੋਣ ਕਰਕੇ ਪੰਕਜ ਕੁਮਾਰ ਪੁੱਤਰ ਇੰਦਰ ਲਾਲ ਵਾਸ਼ੀ ਨਾਮਧਾਰੀ ਕਲੋਨੀ ਸਮਾਣਾ ਨੂੰ ਸੋਨੇ ਦੇ ਗਹਿਣੇ ਜੋ ਇਸ ਪ੍ਰਕਾਰ ਸਨ ਇੱਕ ਹਾਰ, ਚਾਰ ਜੋੜੇ ਕਾਂਟੇ, ਇੱਕ ਲੌਕਟ, ਇਕ ਜੋੜਾ ਚੂੜੀਆ, ਇੱਕ ਚੈਨ, ਦੋ ਛਾਪਾ ਲੇਡੀਜ਼ ਮਾਰਕਾ ਐਸ਼.ਐਮ.ਜੇ ਵਜ਼ਨ ਕਰੀਬ 130 ਗ੍ਰਾਮ ਜਿਨ੍ਹਾਂ ਦੀ ਕੀਮਤ ਕਰੀਬ 4 ਲੱਖ 50 ਹਜ਼ਾਰ ਸੀ ਫਨਿਸਿੰਗ ਪਟਿਆਲਾ ਤੋ ਕਰਵਾਉਣ ਲਈ ਦਿੱਤੇ। ਜਿਸ ਪਰ ਵਕਤ ਕਰੀਬ 4.45 ਸ਼ਾਮ ‘ਤੇ ਪੰਕਜ ਕੁਮਾਰ ਉਕਤ ਦਾ ਮੁਦਈ ਸੰਦੀਪ ਜੈਨ ਨੂੰ ਫੋਨ ਆਇਆ ਕਿ ਮੋਟਰਸਾਇਕਲ ਨੰਬਰੀ ਪੀ.ਬੀ-11-ਸੀ ਈ-1021 ਮਾਰਕਾ ਪਲਟੀਨਾ ਪਰ ਦੋ ਮੋਨੇ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ ਜਿਨ੍ਹਾਂ ਨੇ ਰਿਵਾਲਵਰ ਨਾਲ ਡਰਾ ਕੇ ਗਹਿਣੇ ਖੋਹ ਲਏ ਹਨ ਜਿਸ ਸਬੰਧੀ ਮੁਕੱਦਮਾ ਨੰਬਰ 09 ਮਿਤੀ 15.01.2019 ਅ/ਧ 382 ਹਿੰ:ਦੰ: ਥਾਣਾ ਪਸਿਆਣਾ ਬਰਖਿਲਾਫ ਨਾ ਮਾਲੂਮ ਦੋਸ਼ੀ ਦਰਜ ਰਜਿਸਟਰ ਕੀਤਾ ਗਿਆ ਸੀ ਜਿਸ ਦੀ ਮੁੱਢਲੀ ਤਫਤੀਸ਼ ਏ.ਐਸ.ਆਈ ਬਲਜੀਤ ਸਿੰਘ ਚੌਕੀ ਇੰਚਾਰਜ ਡਕਾਲਾ ਵੱਲੋ ਅਮਲ ਵਿੱਚ ਲਿਆਂਦੀ ਗਈ ਸੀ। ਮੁੱਖ ਅਫ਼ਸਰ, ਤਫ਼ਤੀਸ਼ੀ ਅਫ਼ਸਰ ਏ.ਐਸ.ਆਈ ਬਲਜੀਤ ਸਿੰਘ ਚੌਕੀ ਇੰਚਾਰਜ ਡਕਾਲਾ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪੁੱਜੇ ਅਤੇ ਤਫਤੀਸ਼ ਦੌਰਾਨ ਪੰਕਜ ਕੁਮਾਰ ਜਿਸ ਨਾਲ ਉਕਤ ਵਾਰਦਾਤ ਹੋਈ ਸੀ ਨੂੰ ਸ਼ਾਮਲ ਪੜਤਾਲ ਕੀਤਾ ਅਤੇ ਉਸ ਤੋ ਸਖਤੀ ਨਾਲ ਪੁੱਛ-ਗਿੱਛ ਕਰਨੀ ਸ਼ੁਰੂ ਕੀਤੀ ਤਾਂ ਪੰਕਜ ਕੁਮਾਰ ਨੇ ਮੰਨਿਆ ਕਿ ਉਸ ਨਾਲ ਕਿਸੇ ਨੇ ਕੋਈ ਖੋਹ ਨਹੀ ਕੀਤੀ ਉਸ ਨੇ ਖੋਹ ਦੀ ਝੂਠੀ ਕਹਾਣੀ ਬਣਾ ਕੇ ਸੁਣਾਈ ਸੀ ਕਿਉਕਿ ਉਸ ਨੂੰ ਸੁਨਿਆਰੇ ਦੇ ਕੰਮ ਵਿੱਚ ਕਾਫੀ ਘਾਟਾ ਪੈ ਗਿਆ ਹੈ ਜਿਸ ਨੂੰ ਪੂਰਾ ਕਰਨ ਲਈ ਉਸ ਨੇ ਇਹ ਸਭ ਕੁਝ ਕੀਤਾ ਹੈ। ਜਿਸ ’ਤੇ ਪੰਕਜ ਕੁਮਾਰ ਪਾਸੋ ਸੋਨੇ ਦਾ ਇੱਕ ਹਾਰ, ਚਾਰ ਜੋੜੇ ਕਾਂਟੇ, ਇੱਕ ਲੌਕਟ, ਇਕ ਜੋੜਾ ਚੂੜੀਆ, ਇੱਕ ਚੈਨ ਅਤੇ ਦੋ ਛਾਪਾ ਲੇਡਿਜ ਉਸਦੇ ਘਰ ਅਤੇ ਦੁਕਾਨ ਤੋ ਬਰਾਂਮਦ ਕੀਤੇ ਗਏ।

