ਸਾਬਕਾ ਫੌਜ ਮੁਖੀ ਜਨਰਲ ਜੇ.ਜੇ. ਸਿੰਘ ਡਾ. ਗਾਂਧੀ ਦੇ ਪੰਜਾਬ ਮੰਚ ਦੇ ਬੇੜੇ ‘ਚ ਸਵਾਰ
ਚੋਣ ਲੜਾਂਗਾ, ਕਾਮਯਾਬੀ ਲੋਕਾਂ ਦੇ ਹੱਥ- ਜਨਰਲ ਜੇ.ਜੇ. ਸਿੰਘ
ਪਟਿਆਲਾ, 7 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) : ਸਾਬਕਾ ਫ਼ੌਜ ਮੁਖੀ ਜਨਰਲ (ਸੇਵਾਮੁਕਤ) ਜੇਜੇ ਸਿੰਘ ਨੇ ਪਿਛਲੇ ਦਿਨੀ ਅਕਾਲੀ ਤੋਂ ਅਸਤੀਫਾ ਦੇ ਕੇ ਅੱਜ ਸਾਂਸਦ ਡਾ. ਧਰਮਵੀਰ ਗਾਂਧੀ ਦੇ ਪੰਜਾਬ ਬਚਾÀ ਮੰਚ ਦਾ ਪੱਲ ਫੜ ਲਿਆ ਹੈ।
ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਜਨਰਲ ਜੇਜੇ ਸਿੰਘ ਨੇ ਕਿਹਾ ਕਿ ਉਨਾ ਦਾ ਜੋ ਸਿਆਸੀ ਜੀਵਨ ਅਕਾਲੀ ਦਲ ਵਿਚ ਗੁਜਰਿਆ ਉਸ ਵਿਚ ਮੈਂ ਬੁਰੀ ਤਰਾਂ ਨਿਰਾਸ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਮੈਂ ਅਕਾਲੀ ਆਗੂਆਂ ਨੂੰ ਇਸ ਹਾਰ ਤੇ ਚਿੰਤਨ ਕਰਨ ਲਈ ਕਿਹਾ ਸੀ, ਪਰ ਮੇਰੀ ਕੋਈ ਸੁਣਵਾÂਾਂੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੋ ਮੈਂ ਉਸ ਸਮੇਂ ਦੇਖਿਆ ਉਹ ਸੇਵ ਕਰਨ ਲਈ ਠੀਕ ਨਹੀਂ ਸੀ। ਊੁਨ੍ਹਾਂ ਐਲਾਨ ਕੀਤਾ ਕਿ ਉਹ ਚੋਣ ਜਰੂਰ ਲੜਨਗੇ, ਪਰ ਕਾਮਯਾਬੀ ਲੋਕਾਂ ਦੇ ਹੱਥ ਹੈ। ਜਨਰਲ ਸਿੰਘ ਨੇ ਕਿਹਾ ਕਿ ਮੈਂ ਪਿਛਲੇ ਸਮੇਂ ਦੋਰਾਨ 14-15 ਲੋਕ ਲਈ ਕੰਮ ਕੀਤਾ, ਪਰ ਫਿਰ ਵੀ ਕਾਮਯਾਬੀ ਨਾ ਮਿਲਣਾ ਲੋਕਾਂ ਦੇ ਹੱਥ ਸੀ। ਉਨ੍ਹਾਂ ਕਿਹਾ ਕਿ ਮੈਂ ਕੁਝ ਕਰਨ ਦਾ ਇਰਾਦਾ ਰੱਖਦਾਂ ਹਾਂ ਅਤੇ ਲੋਕ ਭਲਾਈ ਦੇ ਕੰਮ ਕਰਨ ਦੀ ਹਿੰਮਤ ਵੀ ਹੈ। ਜੇਜੇ ਸਿੰਘ ਨੇ ਕਿਹਾ ਕਿ ਉਹ ਕਿਹੜੀ ਸੀਟ ਤੋਂ ਲੜਨਗੇ ਇਹ ਹਾਲੇ ਤੈਅ ਨਹੀਂ, ਉਨ੍ਹਾਂ ਕਿਹਾ ਕਿ ਉਹ ਗਠਜੋੜ ਵਿੱਚ ਸ਼ਾਮਲ ਹੋਣ ਵਾਲੀਆਂ ਧਿਰਾਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਸੀਟ ਤੈਅ ਕਰਨਗੇ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਹਨ ਤੇ ਰਿਵਾਇਤੀ ਅਕਾਲੀ ਦਲ ਤੇ ਕਾਂਗਰਸ ਪਾਰਟੀਆਂ ਦੇ ਵਿਰੋਧ ਵਿੱਚ ਪੰਜਾਬ ਵਿੱਚ ਵੱਡਾ ਗਠਜੋੜ ਹੋਣ ਦੀ ਸੰਭਾਵਨਾ ਹੈ।
ਜਨਰਲ ਸਿੰਘ ਨੇ ਕਿਹਾ ਕਿ ਮੈਂ ਅਸੂਲਾਂ ਤੇ ਚਲ ਕਿ ਆਪਣੇ ਮਿਸ਼ਨ ਨੂੰ ਨੇਪਰੇ ਚਾੜ੍ਹਨ ਲਈ ਕੰਮ ਕਰਾਂਗਾ। ਉਨ੍ਹਾਂ ਕਿਹਾ ਕਿ ਹਰ ਇਕ ਵਿਅਕਤੀ ਨੂੰ ਇਕ ਵਾਰ ਕੰਮ ਕਰਕੇ ਕੋਈ ਨਾ ਕੋਈ ਸਬਕ ਜਰੂਰ ਮਿਲਦਾ ਹੈ। ਇਸ ਲਈ ਇਕ ਵਾਰ ਸਬਕ ਲੈਣ ਤੋਂ ਬਾਅਦ ਹਰ ਇਕ ਵਿਅਕਤੀ ਅਗਲੀ ਵਾਰ ਚੰਗਾ ਪ੍ਰਦਰਸ਼ਨ ਕਰਦਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਤੋਂ ਬਿਨਾ ਸੇਵਾ ਨਹੀਂ ਹੋ ਸਕਦੀ। ਇਸ ਲਈ ਜੇਕਰ ਰਾਜਨੀਤੀ ਕਰਨੀ ਹੈ ਤਾਂ ਸੇਵਾ ਭਾਵਨਾ ਵੀ ਜਰੂਰੀ ਹੈ। ਇਸ ਮੌਕੇ ਡਾ. ਧਰਮਵੀਰ ਗਾਂਧੀ ਨੇ ਕਿਹਾਕਿ ਜਨਰਲ ਜੇਜੇ ਸਿੰਘ ਇਮਾਨਦਾਰ ਵਿਅਕਤੀ ਹਨ। ਹਿਨਾ ਨੇ ਪਿਛਲੇ ਸਮੇਂ ਦੋਰਾਨ ਅਕਾਲੀ ਦਲ ਦੀ ਦਿਲ ਭਾਵਨਾ ਨਾਲ ਸੇਵਾ ਕੀਤੀ, ਪਰ ਪਾਰਟੀ ਦੀ ਵਿਚਾਰਧਾਰਾ ਅਸਲ ਮਾਪਦੰਡ ਤੇ ਨਾ ਉਤਰਨ ਕਾਰਨ ਅਕਾਲੀ ਦਲ ਵਿਚ ਉਥੇ ਇਹ ਘੁੱਟਣ ਮਹਿਸੂਸ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਮੰਚ ਵਿਚ ਜਨਰਲ ਜੇਜੇ ਸਿੰਘ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਏਗਾ। ਜਿਕਰਯੋਗ ਹੈ ਕਿ ਜਨਰਲ ਜੇ.ਜੇ. ਸਿੰਘ ਨੇ ਸਾਲ 2017 ‘ਚ ਅਕਾਲੀ ਦਲ ਦੀ ਟਿਕਟ ਤੋਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਪਟਿਆਲਾ ਤੋਂ ਵਿਧਾਨ ਸਭਾ ਚੋਣ ਲੜੀ ਸੀ ‘ਤੇ ਭਾਰੀ ਵੋਟਾਂ ਦੇ ਫਰਕ ਨਾਲ ਹਾਰੇ ਸਨ।

