ਪਟਿਆਲਾ

ਮੀਡੀਆ ਹੀ ਸਰਕਾਰ ਦੀਆਂ ਨੀਤੀਆਂ ਲੋਕਾਂ ਤੱਕ ਪਹੰਚਾਉਣ ਦਾ ਮੁੱਖ ਜ਼ਰੀਆ- ਪਰਨੀਤ ਕੌਰ

ਸਾਬਕਾ ਵਿਦੇਸ ਰਾਜ ਮੰਤਰੀ ਵੱਲੋਂ ਚੌਥੀ ਸਾਲਾਨਾ ਜਰਨਲਿਸਟ ਕਾਨਫਰੰਸ ‘ਚ ਸ਼ਿਰਕਤ, ਪੱਤਰਕਾਰਾਂ ਦਾ ਕੀਤਾ ਸਨਮਾਨ
ਪਟਿਆਲਾ, 20 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਸਾਬਕਾ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਹੈ ਕਿ ਸਰਕਾਰ ਦੀਆਂ ਲੋਕਾਂ ਦੀ ਭਲਾਈ ਲਈ ਸਕੀਮਾਂ ਅਤੇ ਹੋਰ ਨੀਤੀਆਂ ਨੂੰ ਆਮ ਲੋਕਾਂ ਵਿਚ ਪਹੁੰਚਾਉਣ ਲਈ ਮੀਡੀਆ ਹੀ ਇਕ ਮੁੱਖ ਜਰੀਆ ਹੈ। ਸ੍ਰੀਮਤੀ ਪਰਨੀਤ ਕੌਰ ਅੱਜ ਇਥੇ ਚੜ੍ਹਦੀਕਲਾ ਟਾਇਮ ਟੀਵੀ ਚੈਨਲ ਅਤੇ ਰੋਜ਼ਾਨਾ ਚੜ੍ਹਦੀਕਲਾ ਅਖ਼ਬਾਰ ਵੱਲੋਂ ਕਰਵਾਈ ਗਈ ਚੌਥੀ ਸਲਾਨਾ ਜਰਨਲਿਸਟ ਕਾਨਫਰੰਸ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਪੁੱਜੇ ਹੋਏ ਸਨ।

ਸ੍ਰੀਮਤੀ ਪਰਨੀਤ ਕੌਰ ਨੇ ਇਸ ਦੌਰਾਨ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਡੇ ਸਮਾਜ ਨੂੰ ਸਹੀ ਦਿਸ਼ਾ ਦੇਣ ਅਤੇ ਸਾਡੀ ਪੀੜ੍ਹੀ ਨੂੰ ਸਹੀ ਰਸਤੇ ਤੋਰਨ ਲਈ ਮੀਡੀਆ ਮੁੱਖ ਭੁਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਸਰਕਾਰ ਨੇ ਲੋਕ ਭਲਾਈ ਦੀਆਂ ਸਕੀਮਾ ਲਿਆਂਦੀਆਂ ਤਾਂ ਮੀਡੀਆ ਨੇ ਵੀ ਉਨ੍ਹਾਂ ਨੂੰ ਪ੍ਰਚਾਰਿਤ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਸਾਡਾ ਸਮਾਜ ਅੱਜ ਦੇ ਸਮੇਂ ਵਿਚ ਇਸ ਦੌੜ ਭੱਜ ਦੀ ਜ਼ਿੰਦਗੀ ਕਾਰਨ ਮੀਡੀਆ ‘ਤੇ ਹੀ ਅਧਾਰਿਤ ਹੈ। ਇਸ ਲਈ ਖਾਸ ਕਰ ਇਲੈਕਟੋਨਿਕ ਮੀਡੀਆ ਦਾ ਯੁੱਗ ਹੈ, ਇਸ ਨਾਲ ਅਸੀਂ ਕੋਈ ਵੀ ਵਾਪਰੀ ਘਟਨਾ ਨੂੰ ਲਾਈਵ ਦੇਖਦੇ ਹਾਂ ਅਤੇ ਅਜਿਹੀਆਂ ਘਟਨਾਵਾਂ ਮਿੰਟਾਂ ਵਿੱਚ ਹੀ ਪੂਰੀ ਤੱਕ ਪਹੁੰਚ ਜਾਂਦੀਆਂ ਹਨ।
ਇਸ ਕਾਨਫਰੰਸ ਦੌਰਾਨ ਗ਼ੈਰਤ ਅਖ਼ਬਾਰ ਦੇ ਮੁੱਖ ਸੰਪਾਦਕ ਸ. ਅਵਤਾਰ ਸਿੰਘ ਗ਼ੈਰਤ ਨੂੰ ਲਾਇਫ ਟਾਇਮ ਅਚੀਵਮੈਂਟ ਅਵਾਰਡ ਵਜੋਂ 31000 ਰੁਪਏ ਅਤੇ ਸਲਮਾਨ ਚਿੰਨ ਭੇਂਟ ਕੀਤਾ ਗਿਆ, ਇਸ ਤੋਂ ਇਲਾਵਾ ਅਦਾਰੇ ਨਾਲ ਸਬੰਧਿਤ ਸਮੂਹ ਪੱਤਰਕਾਰਾਂ, ਸਾਹਿਤਕਾਰਾਂ ਅਤੇ ਲੇਖਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਚੜ੍ਹਦੀਕਲਾ ਅਦਾਰੇ ਨਾਲ ਉਨ੍ਹਾਂ ਦਾ ਪਰਿਵਾਰਕ ਸਬੰਧ ਹੈ ਤੇ ਇਸ ਅਦਾਰੇ ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਚੜ੍ਹਦੀਕਲਾ ਅਦਾਰੇ ਦੀ ਤਰੱਕੀ ਲਈ ਦਿਨ ਰਾਤ ਮਿਹਨਤ ਕਰਦਾ ਹੈ, ਜਿਸ ਸਦਕਾ ਇਸ ਅਦਾਰੇ ਨੇ ਅੱਜ ਸਿਰਫ ਭਾਰਤ ਹੀ ਨਹੀਂ ਬਲਕਿ ਦੇਸਾਂ ਵਿਦੇਸਾਂ ਵਿਚ ਵੀ ਅਪਣਾ ਨਾਮ ਕਮਾਇਆ ਹੈ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ ਘੁੰਮਣ ਨੇ ਕਿਹਾ ਕਿ ਮੀਡੀਆ ਇਕ ਮਜ਼ਬੂਤ ਥੰਮ੍ਹ ਹੈ ਇਸ ਲਈ ਪੱਤਰਕਾਰ ਨੂੰ ਕਦੇ ਵੀ ਪੱਤਰਕਾਰਤਾ ਕਰਦੇ ਸਮੇਂ ਡਰਨਾ ਨਹੀਂ ਚਾਹੀਦਾ, ਕਿਉਂਕਿ ਸਾਡੇ ਸਮਾਜ ਨੂੰ ਮੀਡੀਆ ਤੋਂ ਵੱਡੀਆਂ ਆਸਾਂ ਹਨ।
ਇਸ ਦੌਰਾਨ ਚੜ੍ਹਦੀ ਕਲਾ ਟਾਈਮ ਟੀ.ਵੀ. ਦੇ ਮੁਖੀ ਸ. ਜਗਜੀਤ ਸਿੰਘ ਦਰਦੀ ਨੇ ਸਾਬਕਾ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ. ਐਸ. ਘੁੰਮਣ ਸਮੇਤ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਤੋਂ ਆਏ ਪੱਤਰਕਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਚੜ੍ਹਦੀਕਲਾ ਅਦਾਰਾ ਪਿਛਲੇ 60 ਸਾਲ ਤੋਂ ਵੀ ਵੱਧ ਸਮੇਂ ਤੋ ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰ ਰਿਹਾ ਹੈ। ਸ. ਦਰਦੀ ਨੇ ਕਿਹਾ ਕਿ ਇਸ ਅਦਾਰੇ ਨਾਲ ਜੁੜ ਕੇ ਅਣਗਿਣਤ ਪੱਤਰਕਾਰ ਅਤੇ ਹੋਰ ਸਖਸ਼ੀਅਤਾਂ ਵੱਡੀਆਂ ਪੱਦਵੀਆ ‘ਤੇ ਪਹੁੰਚ ਚੁੱਕੀਆਂ ਹਨ।
ਸ. ਦਰਦੀ ਨੇ ਕਿਹਾ ਕਿ ਉਨ੍ਹਾਂ ਦਾ ਸੁਰੂ ਤੋਂ ਲੈ ਕੇ ਇਹੀ ਟੀਚਾ ਰਿਹਾ ਹੈ ਕਿ ਸਮਾਜ ਨੂੰ ਸੇਧ ਦੇਣ ਵਾਲੀਆਂ ਖ਼ਬਰਾਂ ਹੀ ਪ੍ਰਕਾਸ਼ਿਤ ਕੀਤੀਆਂ ਜਾਣ ਅਤੇ ਦੇਸ਼ ਨੂੰ ਵੰਡਣ ਜਾਂ ਭੜਕਾਉਣ ਵਾਲੀਆਂ ਖ਼ਬਰਾਂ ਤੋਂ ਗੁਰੇਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਅਦਾਰੇ ਨਾਲ ਸਬੰਧਿਤ ਸਮੂਹ ਵਿਦਿਅਕ ਅਦਾਰੇ ਵੀ ਬੱਚਿਆਂ ਨੂੰ ਚੰਗੀ ਵਿਦਿਆ ਦੇਣ ਵਿਚ ਸਹਾਈ ਹੋ ਰਹੇ ਹਨ।
ਇਸ ਮੋਕੇ ਸ. ਤੇਜਿੰਦਰਪਾਲ ਸਿੰਘ ਸੰਧੂ ਸਾਬਕਾ ਚੇਅਰਮੈਨ, ਸ. ਅਜੈਬ ਸਿੰਘ ਚੱਠਾ ਚੇਅਰਮੈਨ ਵਿਸਵ ਪੰਜਾਬੀ ਸਾਹਿਤ ਕਾਨਫਰੰਸ, ਸ੍ਰੀਮਤੀ ਜਸਵਿੰਦਰ ਕੌਰ ਦਰਦੀ ਡਾਇਰੈਕਟਰ ਸ੍ਰੀ ਗੁਰੂ ਹਰਕਿਸ੍ਰਨ ਵਿਦਿਅਕ ਅਦਾਰੇ, ਡਾ. ਇੰਦਰਪ੍ਰੀਤ ਕੌਰ ਦਰਦੀ, ਸੀਈÀ ਸ. ਹਰਪ੍ਰੀਤ ਸਿਘ ਦਰਦੀ, ਡਾਇਰੈਕਟਰ ਸ. ਸਤਬੀਰ ਸਿੰਘ ਦਰਦੀ, ਡਾਇਰੈਕਟਰ ਸ. ਜਤਿੰਦਰਪਾਲ ਸਿੰਘ, ਡਾਇਰੈਕਟਰ ਦਿੱਲੀ ਅ੍ਿਰਮਤਪਾਲ ਸਿੰਘ, ਡਾ. ਹਰਜਿੰਦਰ ਵਾਲੀਆ ਸਮੇਤ ਵੱਡੀ ਗਿਣਤੀ ਵਿਚ ਹੋਰ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ।

Leave a Reply

Your email address will not be published. Required fields are marked *