ਦੇਸ਼-ਵਿਦੇਸ਼ਪੰਜਾਬਪਟਿਆਲਾ

ਅਵਤਾਰ ਸਿੰਘ ਹਿੱਤ ਨੇ ਗਲਤੀ ਸਵੀਕਾਰੀ, ਸਿੰਘ ਸਾਹਿਬਾਨ ਨੇ ਸੁਣਾਈ ਸਜ਼ਾ

ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਅਵਤਾਰ ਸਿੰਘ ਹਿੱਤ ਨੇ ਗਲਤੀ ਸਵੀਕਾਰੀ
ਅੰਮ੍ਰਿਤਸਰ 28 ਜਨਵਰੀ (ਸੋਨੂੰ ਨਰੂਲਾ/ਸੁਖਬੀਰ ਸਿੰਘ/ਮਧੂਸਾਰ ਬਿਊਰੋ) ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਆਪਣੀ ਗਲਤੀ ਨੂੰ ਸਵੀਕਾਰ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਏ। ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਤੁਲਨਾ ਗੁਰੂ ਸਾਹਿਬਾਨ ਨਾਲ ਕੀਤੇ ਜਾਣ ‘ਤੇ ਤਲਬ ਕੀਤਾ ਗਿਆ ਸੀ।

ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ‘ਚ ਅਵਤਾਰ ਸਿੰਘ ਹਿੱਤ ਨੂੰ ਤਨਖ਼ਾਹੀ ਕਰਾਰ ਦੇ ਦਿੱਤਾ ਗਿਆ। ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਵਤਾਰ ਸਿੰਘ ਹਿੱਤ ਨੂੰ ਸਜ਼ਾ ਲਗਾਈ। ਅਵਤਾਰ ਸਿੰਘ ਹਿੱਤ ਨੂੰ ਸਜ਼ਾ ‘ਚ ਅਵਤਾਰ ਸਿੰਘ ਹਿੱਤ 7 ਦਿਨ ਪਟਨਾ ਸਾਹਿਬ ਗੁਰਦੁਆਰਾ ‘ਚ ਸੇਵਾ ਕਰਨਗੇ ਅਤੇ ਪੰਜ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਸੇਵਾ ਕਰਨ ਤੋਂ ਬਾਦ ਸ੍ਰੀ ਆਖੰਡ ਪਾਠ ਸਾਹਿਬ ਕਰਵਾਉਣ ਅਤੇ ਆਪਣੀ ਭੁੱਲ ਦਾ ਪਸਚਾਤਾਪ ਕਰਨਗੇ…ਆਪਣੀ ਭੁੱਲ ਦਾ ਪਸਚਾਤਾਪ ਕਰਦਿਆਂ ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਭੁੱਲ ‘ਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਪਸਚਾਤਾਪ ਕੀਤਾ ਅਤੇ ਕੋਸ਼ਿਸ਼ ਕਰਾਂਗੇ ਕਿ ਅਜਿਹੀ ਭੁੱਲ ਮੁੜ ਨਾ ਹੋਵੇ…ਜੋ ਸਜ਼ਾ ਉਨ੍ਹਾਂ ਨੂੰ ਸੁਣਾਈ ਗਈ ਗਈ ਐ..ਉਹ ਸਜ਼ਾ ਨੂੰ ਨਿਭਾਉਣਗੇ…

Leave a Reply

Your email address will not be published. Required fields are marked *