ਪਟਿਆਲਾ

ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦਾ ਵਫ਼ਦ ਮਹਾਰਾਣੀ ਪ੍ਰਨੀਤ ਕੌਰ ਨੂੰ ਮਿਲਿਆ

ਪਟਿਆਲਾ 29 ਜਨਵਰੀ (ਮਧੂਸਾਰ ਬਿਊਰੋ) ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦਾ ਵਫ਼ਦ ਸੋਮਾ ਸਿੰਘ ਭੜੋ, ਭੋਲਾ ਸਿੰਘ ਗੱਗੜਪੁਰ ਦੀ ਅਗਵਾਈ ਹੇਠ ਸਵੇਰੇ ਮਹਾਰਾਣੀ ਪ੍ਰਨੀਤ ਕੌਰ ਨੂੰ ਉਨ੍ਹਾਂ ਦੀ ਨਿੱਜੀ ਰਹਾਇਸ਼ ਪਟਿਆਲਾ ਵਿਖੇ ਮਿਲਿਆ। ਉਹਨਾਂ ਨੂੰ ਚੋਣਾਂ ਤੋਂ ਪਹਿਲਾਂ ਰਹਿੰਦੇ ਬੇਰੁਜ਼ਗਾਰ ਲਾਈਨਮੈਨਾਂ ਨੂੰ ਰੁਜ਼ਗਾਰ ਦੇਣ ਦੇ ਕੀਤਾ ਵਾਅਦਾ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਚੇਤੇ ਕਰਵਾਇਆ, ਜਿਸ ਤੇ ਪ੍ਰਨੀਤ ਕੌਰ ਜੀ ਨੇ ਮੌਕੇ ਤੇ ਹੀ ਪਾਵਰਕਾਮ ਦੇ ਮੁੱਖ ਪ੍ਰਬੰਕੀ ਡਾਇਰੈਕਟਰ ਆਰ.ਪੀ.ਪਾਂਵਡ ਨੂੰ ਫ਼ੋਨ ਕਰਕੇ, ਇਸ ਮਸਲੇ ਨੂੰ ਜ਼ਲਦੀ ਤੋਂ ਜਲਦੀ ਹੱਲ ਕਰਨ ਗੱਲ ਆਖੀ।

ਬਾਅਦ ਦੁਪਹਿਰ ਯੂਨੀਅਨ ਦੀ ਮੀਟਿੰਗ ਪਾਵਰਕਾਮ ਦੀ ਮੈਨੇਜਮੇਂਟ ਨਾਲ ਹੋਈ। ਮੀਟਿੰਗ ਵਿੱਚ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਇੰਜੀਨੀਅਰ ਬਲਦੇਵ ਸਿੰਘ ਸਰਾਂ ,ਮੁੱਖ ਪ੍ਰਬੰਧਕੀ ਡਾਇਰੈਕਟਰ ਆਰ.ਪੀ ਪਾਂਡਵ , ਡਿਪਟੀ ਸੈਕਟਰੀ ਬੀ ਐੱਸ ਗੁਰਮ,ਰਾਕੇਸ਼ ਕੁਮਾਰ ਬਾਵਾ ਮੌਜੂਦ ਸਨ।
ਮੀਟਿੰਗ ਵਿੱਚ ਹੋਈ ਗੱਲਬਾਤ ਬਾਰੇ ਸੋਮਾ ਸਿੰਘ ਭੜੋ,ਭੋਲਾ ਸਿੰਘ ਗੱਗੜਪੁਰ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਯੂਨੀਅਨ ਵੱਲੋਂ ਨੌਕਰੀ ਤੋਂ ਵਾਂਝੇ ਰਹਿੰਦੇ ਸਾਥੀਆਂ ਨੂੰ ਜ਼ਲਦੀ ਰੁਜਗਾਰ ਦੇਣ ਦੀ ਗੱਲ ਰੱਖੀ, ਜਿਸ ਤੇ ਲੰਮੀ ਵਿਚਾਰ-ਚਰਚਾ ਤੋਂ ਬਾਅਦ,ਪਾਵਰਕਾਮ ਦੀ ਮੈਨੇਜਮੈਂਟ ਨੇ ਹਾਂ-ਪੱਖੀ ਹੁੰਗਾਰਾ ਭਰਦਿਆਂ ਯੂਨੀਅਨ ਨੂੰ ਭਰੋਸਾ ਦਿੱਤਾ ਕਿ ਪਾਵਰਕਾਮ ਦੀ ਮੈਨੇਜਮੈਂਟ ਜ਼ਲਦੀ ਹੀ ਰਹਿੰਦੇ ਬੇਰੁਜ਼ਗਾਰ ਲਾਈਨਮੈਨਾਂ ਨੂੰ ਰੁਜ਼ਗਾਰ ਦੇਣ ਲਈ 10 ਦਿਨਾਂ ਦੇ ਵਿੱਚ ਐਡਵੋਕੇਟ ਜਨਰਲ ਪੰਜਾਬ ਤੋਂ ਕਾਨੂੰਨੀ ਸਲਾਹ ਲਵੇਗੀ ਅਤੇ ਦੁਬਾਰਾ ਯੂਨੀਅਨ ਨਾਲ ਰਾਬਤਾ ਕਾਇਮ ਕਰਕੇ ਮਸਲੇ ਦਾ ਹੱਲ ਕੀਤਾ ਜਾਵੇਗਾ।
ਇਸ ਬਾਅਦ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਪਟਿਆਲਾ ਦੇ ਦੱਸਿਆ ਕਿ ਜ਼ਿਕਰਯੋਗ ਹੈ ਕਿ ਦੱਸਿਆ ਕਿ ਬੇਰੁਜ਼ਗਾਰ ਲਾਈਨਮੈਨ ਲੰਮੇ ਸਮੇਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰਦੇ ਆ ਰਹੇ ਹਨ, ਪਰ ਮੌਕੇ ਦੀਆਂ ਸਰਕਾਰਾਂ ਨੇ ਹਮੇਸ਼ਾ ਰੁਜ਼ਗਾਰ ਦੇਣ ਦੀ ਥਾਂ ਲਾਰੇ,ਡਾਂਗਾਂ, ਜੇਲਾਂ ਹੀ ਦਿੱਤੀਆਂ ਹਨ। ਉਨ੍ਹਾ ਕਿਹਾ ਕਿ 10 ਸਾਲ ਬਾਅਦ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਨੇ ਘਰ-ਘਰ ਨੌਕਰੀ ਦੇਣ ਦੇ ਫਾਰਮ ਭਰਕੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਜੋ ਵਾਅਦਾ ਕੀਤਾ ਸੀ, ਹੁਣ ਤੱਕ ਸਰਕਾਰ ਉਸ ਉਪਰ ਖਰੀ ਨਹੀਂ ਉੱਤਰ ਸਕੀ, ਜੋ ਪੰਜਾਬ ਦੇ ਬੇਰੁਗਜ਼ਾਰਾਂ ਨਾਲ ਬਹੁਤ ਵੱਡਾ ਧੋਖਾ ਹੈ ਅਤੇ ਬੇਰੁਜ਼ਗਾਰ ਲਾਈਨਮੈਨ ਵੀ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਬੇਸ਼ੱਕ 9 ਨਵੰਬਰ 2017 ਵਿੱਚ ਬੇਰੁਜ਼ਗਾਰ ਲਾਇਨਮੈਨ ਯੂਨੀਅਨ ਪੰਜਾਬ ਅਤੇ ਪਾਵਰਕਾਮ ਦੀ ਮੈਨੇਜਮੈਂਟ ਵਿੱਚ ਵਨ-ਟਾਈਮ ਸੈਟਲਮੈਂਟ ਦੇ ਹਿਸਾਬ ਨਾਲ ਸਹਾਇਕ ਲਾਈਨਮੈਨ ਦੀਆਂ 2800(ਉੱਮਰ 42ਸਾਲ) ਪੋਸਟਾਂ ਵਿੱਚ ਪਹਿਲ ਦੇ ਆਧਾਰ ਉੱਪਰ ਪੁਰਾਣੇ ਸਾਥੀਆਂ ਨੂੰ ਰੁਜ਼ਗਾਰ ਦੇਣ ਦਾ ਸਮਝੌਤਾ ਹੋਇਆ ਸੀ, ਪਰ ਬਾਅਦ ਵਿੱਚ ਪਾਵਰਕਾਮ ਦੀ ਮੈਨੇਜਮੈਂਟ ਆਪਣੇ ਕੀਤੇ ਸਮਝੋਤੇ ਤੋਂ ਮੁੱਕਰ ਗਈ ਅਤੇ 2800 ਪੋਸਟਾਂ ਵਿੱਚ ਨਵੇਂ ਸਾਥੀਆਂ ਦੇ ਨੰਬਰ ਜ਼ਿਆਦਾ ਹੋਣ ਕਰਕੇ ਪੁਰਾਣੇ ਸਾਥੀ ਸਾਰੇ ਮੈਰਿਟ ਲਿਸਟ ਵਿੱਚੋਂ ਬਾਹਰ ਹੋ ਗਏ ਅਤੇ ਨੌਕਰੀ ਤੋਂ ਵਾਂਝੇ ਰਹਿ ਗਏ ਅਤੇ ਹੁਣ ਤੱਕ ਬੇਰੁਜ਼ਗਾਰ ਘੁੰਮ ਰਹੇ ਹਨ।
ਬਾਅਦ ਵਿੱਚ ਸੂਬਾ ਮੀਤ ਪ੍ਰਧਾਨ ਸੋਮਾ ਸਿੰਘ ਭੜੋ ਨੇ ਦੱਸਿਆ ਕਿ ਸਾਲ 2016 ਵਿੱਚ ਪਟਿਆਲੇ ਚੱਲਦੇ ਸੰਘਰਸ਼ ਦੌਰਾਨ ਮੌਜੂਦਾ ਸਰਕਾਰ ਦੇ ਮੰਤਰੀ ਜਿਵੇਂ, ਮਹਾਰਾਣੀ ਪ੍ਰਨੀਤ ਕੌਰ, ਚਰਨਜੀਤ ਸਿੰਘ ਚੰਨੀ, ਸਾਧੂ ਸਿੰਘ ਧਰਮਸੋਤ ਅਤੇ ਹੋਰ ਸੀਨੀਅਰ ਕਾਂਗਰਸੀ ਆਏ ਸਨ ਅਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਸੀ ਕਿ ਸਾਡੀ ਸਰਕਾਰ ਬਨਣ ਤੇ ਪਹਿਲ ਦੇ ਆਧਾਰ ਤੇ ਰਹਿੰਦੇ ਪੁਰਾਣੇ ਬੇਰੁਜ਼ਗਾਰ ਲਾਈਨਮੈਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ,ਪਰ ਸਰਕਾਰ ਬਣਨ ਤੋਂ ਬਾਅਦ ਹੁਣ ਉਹ ਆਪਣੇ ਵਾਅਦੇ ਤੋਂ ਭੱਜਦੇ ਨਜ਼ਰ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪਾਵਰਕਾਮ ਦੀ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਮਿਲਕੇ ਰਹਿੰਦੇ ਪੁਰਾਣੇ ਸਾਥੀਆਂ ਨੂੰ ਰੁਜ਼ਗਾਰ ਦੇਣ ਦੀ ਬੇਨਤੀ ਕੀਤੀ ਸੀ,ਪਰ ਹਾਲੇ ਤੱਕ ਉਨ੍ਹਾਂ ਵੱਲੋਂ ਵੀ ਕੋਈ ਹੱਲ ਨਹੀਂ ਕੀਤਾ ਗਿਆ। ਜਿਸ ਕਾਰਨ ਪੰਜਾਬ ਦੇ ਸਮੂਹ ਸਾਥੀਆਂ ਅਤੇ ਪਰਿਵਾਰਕ ਮੈਂਬਰਾਂ ਦੇ ਮਨਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਗੁੱਸੇ ਦੀ ਲਹਿਰ ਚੱਲ ਰਹੀ ਹੈ।
ਅੰਤ ਵਿੱਚ ਤੇਜਿੰਦਰ ਸਿੰਘ ਨਾਭਾ ਨੇ ਕਿਹਾ ਕਿ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਨੂੰ ਅੱਜ ਦੀ ਹੋਈ ਮੀਟੰਗ ਵਿੱਚ ਪੂਰਨ ਭਰੋਸਾ ਹੈ ਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਜਲਦੀ ਮਸਲਾ ਹੱਲ ਕਰੇਗੀ ਪਰ ਜੇਕਰ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਮੁਕਰਦੀ ਹੈ ਤਾਂ ਯੂਨੀਅਨ ਪਹਿਲਾਂ ਵਾਂਗ ਤਿੱਖਾ ਸੰਗਰਸ਼ ਕਰਨ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਸੁਰਿੰਦਰ ਪਟਿਆਲਾ,ਮਨਦੀਪ ਸਿੰਘ ਗੁਰਮੀਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *