ਪਟਿਆਲਾ

ਡਾ. ਗੁਰਨਾਮ ਸਿੰਘ ਦਾ ਨਾਟਕ ਅਕੈਡਮੀ ਐਵਾਰਡ ਨਾਲ ਸਨਮਾਨ ਰਾਸ਼ਟਰਪਤੀ ਕੋਵਿੰਦ ਕਰਨਗੇ

ਚੰਡੀਗੜ੍ਹ, 5 ਫਰਵਰੀ (ਮਧੂਸਾਰ ਬਿਊਰੋ) ਵਿਸ਼ਵ ਭਰ ਦੇ ਪੰਜਾਬੀਆਂ ਅਤੇ ‌ਿਸੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ‡ਕਾਸ਼ ਪੁਰਬ ਦੇ ਅਵਸਰ ‘ਤੇ ਗੁਰਮਤਿ ਸੰਗੀਤਾਚਾਰੀਆ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਦੇ ਮੁਖੀ ਅਤੇ ਗੁਰਮਤਿ ਸੰਗੀਤ ਚੇਅਰ ਦੇ ਮੁਖੀ ਡਾ. ਗੁਰਨਾਮ ਸਿੰਘ ਨੂੰ ਭਾਰਤ ਦੇ ਰਾਸ਼ਟਰਪਤੀ ਸ‡੍ਰੀ ਰਾਮ ਨਾਥ ਕੋਵਿੰਦ ਵਲੋਂ ƒਗੁਰਮਿਤ ਸੰਗੀਤ ਦੇ ਖੇਤਰ ਵਿੱਚ ਪਾਏ ਵਡਮੁੱਲੇ ਤੇ ਇਤਿਹਾਸਕ ਯੋਗਦਾਨ ਲਈ 6 ਫਰਵਰੀ ਨੂੰ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿਖੇ ਸੰਗੀਤ ਨਾਟਕ ਅਕੈਡਮੀ ਐਵਾਰਡ ਨਾਲ ਸਨਮਿਨਤ ਕੀਤਾ ਜਾਵੇਗਾ। ਵਰਣਨਯੋਗ ਹੈ ਕਿ ਸੰਗੀਤ ਨਾਟਕ ਅਕੈਡਮੀ ਵੱਲੋਂ ਭਾਰਤ ਸਰਕਾਰ ਸੰਗੀਤ ਅਤੇ ਕਲਾਵਾਂ ਦੇ ਖੇਤਰ ਵਿੱਚ ਕਾਰਜਸ਼ੀਲ ਪ‡੍ਰਮੁੱਖ ਸ਼ਖ਼ਸੀਅਤਾਂ ਨੂੰ ਇਸ ਐਵਾਰਡ ਨਾਲ ਸਨਮਿਨਤ ਕਰਦੀ ਹੈ।

ਡਾ. ਗੁਰਨਾਮ ਸਿੰਘ ਨੇ ਸ‡੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੂਹ ਸੰਪੂਰਣ ਰਾਗਾਂ ਉਤੇ ਕਈ ਵਰ੍ਹਿ‰ਆਂ ਦੀ ਨਿਰੰਤਰ ਖੋਜ ਕਰਕੇ ਸ਼ਬਦ ਕੀਰਤਨ ਰਚਨਾਵਾਂ ਬਣਾਈਆਂ ਅਤੇ ਵਿਸ਼ਵ ਵਿੱਚ ਪਹਿਲੀ ਵਾਰ ਲਿਖਤ ਤੇ ਸੁਰਲਿਪੀ ਬੱਧ ਰੂਪ ਵਿੱਚ ਇਨ੍ਹਾਂ ਦੀਆਂ ਕਈ ਵਾਰ ਰਿਕਾਰਿਡੰਗਜ਼ ਕਰਵਾਈਆਂ। ਡਾ. ਸਿੰਘ ਨੇ ਗੁਰਮਿਤ ਸੰਗੀਤ ਨੂੰ ਅਕਾਦਿਮਕ ਵਿਸ਼ੇ ਵਜƒੋਂ ਆਪਣੀ ਖੋਜ, ਅਧਿਐਨ ਅਤੇ ਅਧਿਆਪਨ ਨਾਲ ਵਿਕਸਤ ਕਰਦਿਆਂ ਵਿਸ਼ਵ ਭਰ ਦੀਆਂ ਯੂਨੀਵਰਸਿਟੀਆਂ ਅਤੇ ਅਦਾਰਿਆਂ ਵਿੱਚ ਲਾਗੂ ਕਰਵਾਇਆ।
ਡਾ. ਗੁਰਨਾਮ ਸਿੰਘ ਨੇ ਸੰਗੀਤ ਤੇ ਗੁਰਮਿਤ ਸੰਗੀਤ ਦੇ ਖੇਤਰ ਵਿੱਚ ਵਿਭਿੰਨ ਡਿਕਸ਼ਨਰੀਆਂ ਤੋਂ ਇਲਾਵਾ 18 ਪੁਸਤਕਾਂ, 123 ਖੋਜ ਪੱਤਰ ਤੇ 200 ਤƒੋਂ ਵੱਧ ਖੋਜ ਆਰਟੀਕਲਜ਼ ਲਿਖੇ ਹਨ, ਜਿਨ੍ਹਾਂ‰ ਨੂੰ ਆਕਸਫੋਰਡ ਪਬਲੀਕੇਸ਼ਨ ਸਮੇਤ ਦੇਸ਼ ਦੀਆਂ ਵਿਭਿੰਨ ਯੂਨੀਵਰਿਸਟੀਆਂ ਤੇ ਪ੍ਰ‡ਕਾਸ਼ਨਾਵਾਂ ਨੇ ਪਬਲਿਸ਼ ਕੀਤਾ ਹੈ।ਇਨ੍ਹਾਂ ਵਿਸ਼ੇਸ਼ ਕਾਰਜਾਂ ਵਿੱਚ ƒਯੂ.ਜੀ.ਸੀ. ਪ‡ੋਜੈਕਟ ਲਈ 09 ਵੀਡੀਓ ਲੈਕਚਰ, 26 ਆਡੀਓ ਰਿਕਾਰਿਡੰਗਜ਼, 04 ਵੀਡੀਓ ਰਿਕਾਰਿਡੰਗਜ਼, 05 ਡਾਕੂਮ‚ਟਰੀ ਫ਼ਿਲਮਾਂ, 06 ਸਿਗਨੇਚਰ ਟਿਊਨਜ਼ ਆਦਿ ਤਿਆਰ ਕਰਨਾ ਪ‡੍ਰਮੁੱਖ ਹਨ।
ਸਿੱਖ ਮਿਊਜ਼ੀਕਾਲੋਜੀ ਵਿਸ਼ੇਸ਼ ਕਰਕੇ ਸ੍ਰ‡ੀ ਗੁਰੂ ਗ‡ੰ੍ਰਥ ਸਹਿਬ ਦੇ ਨਿਰਧਾਰਤ ਰਾਗਾਂ ਸਬੰਧੀ ਇਨ੍ਹਾਂ ਦਾ ਖੋਜ ਸਬੰਧੀਂ ਵਿਸ਼ਵ ਪੱਧਰ ‘ਤੇ ਅਕਾਦਿਮਕ ਤੇ ਖੋਜ ਦੇ ਖੇਤਰਾਂ ਵਿੱਚ ਇਕ ਨਿਵੇਕਲਾ ਯੋਗਦਾਨ ਰਿਹਾ ਹੈ। 21ਵੀਂ ਸਦੀ ਵਿੱਚ ਡਾ. ਗੁਰਨਾਮ ਸਿੰਘ ਦੁਆਰਾ ਸ੍ਰ‡ੀ ਦਰਬਾਰ ਸਾਹਿਬ, ਅੰਮ੍ਰਿ‡ਤਸਰ ਵਿਖੇ ਤੰਤੀ ਸਾਜ਼ ਦੀ ਪੁਨਰ ਸੁਰਜੀਤੀ ਹਿੰਤ ਪਾਏ ਯੋਗਦਾਨ ਨੂੰ ਵਿਸ਼ਵ ਭਰ ਵਿੱਚ ਸਲਾਹਿਆ ਗਿਆ ਹੈ।
ਡਾ. ਗੁਰਨਾਮ ਸਿੰਘ ਦੇ ਵਿਦਿਆਰਥੀ ਦੇਸ਼ਾਂ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਤੇ ਹੋਰ ਸੰਗੀਤ ਅਦਾਰਿਆਂ ਵਿੱਚ ਬਤੌਰ ਡੀਨ, ਪ੍ਰ‡ੋਫੈਸਰ, ਅਧਿਆਪਕ, ਗਾਇਕ, ਕੀਰਤਨਕਾਰ, ਸੰਗੀਤ ਨਿਰਦੇਸ਼ਕ, ਸੰਗੀਤ ਨਿਰਮਾਤਾ ਕਾਰਜਸ਼ੀਲ ਹਨ।
ਡਾ. ਗੁਰਨਾਮ ਸਿੰਘ ਨੂੰ ਪੰਜਾਬ ਸਰਕਾਰ, ਸ਼੍ਰ‡ੋਮਣੀ ਗੁਰਦੁਆਰਾ ਪ‡੍ਰਬੰਧਕ ਕਮੇਟੀ, ਹਰਿਵਲੱਭ ਸੰਗੀਤ ਸਭਾ ਜਲੰਧਰ‡ ਅਤੇ ਕਈ ਹੋਰ ਪ੍ਰ‡ਮੁੱਖ ਸੰਸਥਾਵਾਂ ਵਲੋਂƒ ਐਵਾਰਡ ਅਤੇ ਸਨਮਾਨ ਨਾਲ ਸਨਮਿਨਤ ਕੀਤਾ ਜਾ ਚੁੱਕਾ ਹੈ। ਡਾ. ਗੁਰਨਾਮ ਸਿੰਘ ਗੁਰੂ ਨਾਨਕ ਦੇਵ ਯੂਨੀਵਰਿਸਟੀ ਤੇ ਪੰਜਾਬੀ ਯੂਨੀਵਰਿਸਟੀ ਦੇ ਸੰਗੀਤ ਵਿਭਾਗ ਦੇ ਮੁਖੀ ਤੋਂ ƒਇਲਾਵਾ ਹਾਫਸਟਰਾ ਯੂਨੀਵਰਿਸਟੀ, ਯੂ.ਐਸ.ਏ. ਦੇ ਵਿਜਟਿੰਗ ਸਕਾਲਰ, ਫੈਕਲਟੀ ਡੀਨ, ਡੀਨ ਅਲੂਮਨੀ, ਡੀਨ ਰਿਸਰਚ, ਡੀਨ ਅਕਾਦਿਮਕ ਦੇ ਉਚ ਅਹਿਦਆਂ ਤੋਂ ƒਇਲਾਵਾ ਅਕਾਦਿਮਕ ਕ„ੌਂਸਲ, ਸੈਨੇਟ, ਸਿੰਡੀਕੇਟ ਮੈਂ‚ਬਰ ਵੀ ਰਹੇ।
ਡਾ. ਗੁਰਨਾਮ ਸਿੰਘ ਨੇ ƒਪੰਜਾਬੀ ਯੂਨੀਵਰਿਸਟੀ ਵਿਖੇ ਗੁਰਮਿਤ ਸੰਗੀਤ ਚੇਅਰ, ਗੁਰਮਿਤ ਸੰਗੀਤ ਵਿਭਾਗ, ਗੁਰਮਿਤ ਸੰਗੀਤ ਭਵਨ, ਸੰਤ ਸੁੱਚਾ ਸਿੰਘ ਆਰਕਾਈਵਜ਼ ਆਫ ਮਿਊਜ਼ਿਕ, ਭਾਈ ਰਣਧੀਰ ਸਿੰਘ ਆਨ ਲਾਈਨ ਗੁਰਮਿਤ ਸੰਗੀਤ ਲਾਇਬਰੇਰੀ, ਗੁਰਮਿਤ ਗਿਆਨ ਆਨ ਲਾਈਨ ਸਟੱਡੀ ਸੈਂ‚ਟਰ, ਭਾਈ ਸਾਹਿਬ ਭਾਈ ਜੁਆਲਾ ਸਿੰਘ ਰਾਗੀ ਆਡੀਟੋਰੀਅਮ ਅਤੇ ਰਾਗ ਰਤਨ ਆਰਟ ਗੈਲਰੀ ਦੀ ਸਥਾਪਨਾ ਕੀਤੀ ਹੈ।
ਡਾ. ਸਿੰਘ ਨੇ ਭਾਰਤ ਅਤੇ ਵਿਦੇਸ਼ ਵਿਖੇ ਪ੍ਰ‡ਿਸੱਧ ਸੰਗੀਤ ਕਾਨਫ਼ਰੰਸਾਂ ਅਤੇ ਗੁਰਮਿਤ ਸੰਗੀਤ ਰਾਗ ਦਰਬਾਰਾਂ ਵਿਚ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਹਨ।ਦੇਸ਼ਾਂ-ਵਿਦੇਸ਼ਾਂ ਦੀਆਂ ਵੱਖ-ਵੱਖ ਸੰਸਥਾਵਾਂ ਦੇ ਸਰਗਰਮ ਮ‚ੈਂਬਰ ਡਾ. ਗੁਰਨਾਮ ਸਿੰਘ ਨੂੰ ਸੰਗੀਤ ਅਤੇ ਗੁਰਮਿਤ ਸੰਗੀਤ ਦੇ ਖੇਤਰ ਵਿੱਚ ਰੋਲ ਮਾਡਲ ਸਵੀਕਿਰਆ ਜਾ ਰਿਹਾ ਹੈ। ਮਿਤੀ 6 ਫਰਵਰੀ ਨੂੰ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਇਨ੍ਹਾਂ ਨੂੰ ਸੰਗੀਤ ਨਾਟਕ ਅਕੈਡਮੀ ਅਵਾਰਡ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *