ਲੋਕ ਸਭਾ ਚੋਣਾਂ ‘ਚ ਖਹਿਰਾ ਦੀ ਹੋਵੇਗੀ ਜ਼ਮਾਨਤ ਜ਼ਬਤ : ਬੀਬੀ ਜਗੀਰ ਕੌਰ
ਮਹਾਂਗੱਠਜੋੜ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਖ਼ਤਰਾ ਨਹੀਂ : ਬੀਬੀ ਜਗੀਰ ਕੌਰ
ਪਟਿਆਲਾ, 5 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਨੇ ਆਖਿਆ ਹੈ ਕਿ ਮੁੰਗੇਰੀ ਲਾਲ ਦੇ ਸੁਪਨੇ ਦੇਖਣ ਵਾਲੇ ਖਹਿਰਾ ਦੀ ਬਠਿੰਡਾ ਤੋਂ ਜਮਾਨਤ ਜਬਤ ਹੋਵੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆਂ ਲੋਕਸਭਾ ਸੀਟਾਂ ‘ਤੇ ਵੱਡੀ ਜਿੱਤ ਪ੍ਰਾਪਤ ਕਰੇਗਾ। ਬੀਬੀ ਜਗੀਰ ਕੌਰ ਪੰਜਾਬ ਦੇ ਸਾਬਕਾ ਸੀਨੀਅਰ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਦੀ ਅਗਵਾਈ ਵਿੱਚ ਰੱਖੇ ਗਏ ਸਨਮਾਨ ਸਮਾਰੋਹ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਬੀਬੀ ਜਗੀਰ ਕੌਰ ਨੇ ਆਖਿਆ ਕਿ ਪੰਜਾਬ ਵਿੱਚ ਟਕਸਾਲੀਆਂ, ਖਹਿਰਾ ਧੜੇ ਅਤੇ ਹੋਰ ਕਿਸੇ ਵੀ ਧੜੇ ਦਾ ਕੋਈ ਵਜੂਦ ਨਹੀ ਹੈ। ਲੋਕਸਭਾ ਚੋਣਾਂ ਵਿੱਚ ਸਿੱਧੀ ਟਕੱਰ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਹੋਵੇਗੀ। ਉਨ੍ਹਾਂ ਆਖਿਆ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਇਸਤਰੀ ਵਰਗ ਨੂੰ ਮਾਨ ਤੇ ਸਨਮਾਨ ਦਿੱਤਾ ਹੈ ਤੇ ਇਸ ਬਾਰ ਵੀ ਪਾਰਟੀ ਪ੍ਰਧਾਨ ਲੋਕਸਭਾ ਚੋਣਾਂ ਵਿੱਚ ਔਰਤ ਲੀਡਰਾਂ ਨੂੰ ਟਿਕਟਾਂ ਨਾਲ ਨਵਜਾਣਗੇ।
ਬੀਬੀ ਜਗੀਰ ਕੌਰ ਨੇ ਆਖਿਆ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਅਤੇ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਰੇਲ ਗੱਡੀ ਬਹੁਤ ਹੀ ਸ਼ੁਭ ਸ਼ਗੁਨ ਹੈ। ਉਨ੍ਹਾਂ ਆਖਿਆ ਕਿ ਮਹਾਰਾਸ਼ਟਰ ਸਰਕਾਰ ਪਟਨਾ ਸਾਹਿਬ ਦੇ ਸਿੱਖ ਬੋਰਡ ਵਿੱਚ ਧੱਕੇਸ਼ਾਹੀ ਨਾਲ ਗੈਰ ਸਿੱਖਾਂ ਦਾ ਕਬਜਾ ਕਰਵਾਉਣਾ ਚਾਹੁੰਦੀ ਹੈ, ਜੋਕਿ ਬਹੁਤ ਹੀ ਨਿੰਦਣਯੋਗ ਗੱਲ ਹੈ। ਉਨ੍ਹਾਂ ਆਖਿਆ ਕਿ ਆਰ.ਐਸ.ਐਸ ਦੀ ਦਖਲਅੰਦਾਜੀ ਸਿੱਖ ਗੁਰਦੁਆਰਾ ਸਾਹਿਬਾਂ ਵਿੱਚ ਬਰਦਾਸ਼ਤ ਨਹੀ ਕੀਤੀ ਜਾਵੇਗੀ।
ਬੀਬੀ ਜਗੀਰ ਕੌਰ ਨੇ ਆਖਿਆ ਕਿ ਸੁਖਬੀਰ ਸਿੰਘ ਬਾਦਲ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਵ ਪ੍ਰਮਾਣਿਤ ਨੇਤਾ ਹਨ। ਉਨ੍ਹਾਂ ਆਖਿਆ ਕਿ ਬ੍ਰਹਮਪੁਰਾ ਸਾਹਿਬ ਨੇ ਹੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਪ੍ਰਧਾਨ ਬਣਾਉਣ ਸਮੇਂ ਉਨ੍ਹਾਂ ਦਾ ਨਾਮ ਪੇਸ਼ ਕੀਤਾ ਸੀ ਪਰ 10 ਸਾਲ ਸਰਕਾਰ ਦਾ ਆਨੰਦ ਲੈਣ ਤੋਂ ਬਾਅਦ ਆਪਣੇ ਨਿੱਜੀ ਹਿਤਾਂ ਲਈ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਹੋਣਾ ਬੇਹਦ ਨਿੰਦਣਯੋਗ ਗੱਲ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੂਰੀ ਤਰ੍ਹਾਂ ਇੱਕਜੁੱਟ ਹੈ।
ਇਸ ਮੌਕੇ ਪੰਜਾਬ ਦੇ ਸਾਬਕਾ ਸੀਨੀਅਰ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਲੋਕਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਪਟਿਆਲਾ ਤੋਂ ਕਾਂਗਰਸ ਨੂੰ ਕਰਾਰੀ ਹਾਰ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਅਕਾਲੀ ਦਲ ਦੀ ਇੱਕਜੁੱਟਤਾ ਲਈ 7 ਤੇ 8 ਫਰਵਰੀ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਨੌਰ, ਪਟਿਆਲਾ ਦਿਹਾਤੀ ਨਾਭਾ ਤੇ ਪਾਤੜ੍ਹਾਂ ਵਿਖੇ ਅਕਾਲੀ ਦਲ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਬੀਬੀ ਜਗੀਰ ਕੌਰ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਗਿਆ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਾਹਿਗੁਰੂ ਦਾ ਸ਼ੁਕਰਾਨਾ ਵੀ ਕੀਤਾ ਗਿਆ। ਸਮਾਗਮ ਵਿੱਚ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਜਸਪਾਲ ਸਿੰਘ ਢੇਸੀ, ਯੁਵਰਾਜ ਭੁਪਿੰਦਰ ਸਿੰਘ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਹਲਕਾ ਇੰਚਾਰਜ ਘਨੌਰ, ਸਤਵੀਰ ਸਿੰਘ ਖੱਟੜਾ ਹਲਕਾ ਦਿਹਾਤੀ ਇੰਚਾਰਜ, ਸਾਬਕਾ ਮੇਅਰ ਵਿਸ਼ਨੂੰ ਸ਼ਰਮਾ, ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ, ਸਾਬਕਾ ਚੇਅਰਮੈਨ ਜਸਪਾਲ ਸਿੰਘ ਕਲਿਆਣ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਐਸ.ਜੀ.ਪੀ.ਸੀ. ਮੈਂਬਰ ਸੁਰਜੀਤ ਸਿੰਘ ਗੜ੍ਹੀ, ਸਤਵਿੰਦਰ ਸਿੰਘ ਟੌਹੜਾ, ਜਸਪਾਲ ਸਿੰਘ ਬਿੱਟੂ ਚੱਠਾ ਕੌਰ ਕਮੇਟੀ ਮੈਂਬਰ, ਸਾਬਕਾ ਪ੍ਰਧਾਨ ਯੂਥ ਅਕਾਲੀ ਦਲ ਵਿੱਕੀ ਰਵਾਜ, ਰਾਜਿੰਦਰ ਸਿੰਘ ਵਿਰਕ, ਮਾਲਵਿੰਦਰ ਸਿੰਘ ਝਿਖ, ਪਰਮਜੀਤ ਸਿੰਘ ਪੰਮਾ, ਹਰਵਿੰਦਰ ਸਿੰਘ ਬੱਬੂ, ਚੇਅਰਮੈਨ ਮਲਕੀਤ ਸਿੰਘ ਡਕਾਲਾ, ਚੇਅਰਮੈਨ ਹਰਜਿੰਦਰ ਸਿੰਘ ਬੱਲ, ਹਰਬੰਸ ਸਿੰਘ ਭੂਰਾ ਗਿੱਲ, ਹਰਵਿੰਦਰ ਸਿੰਘ ਹਰਦਾਸਪੁਰ ਸਾਬਕਾ ਸਰਪੰਚ, ਗੁਰਦੀਪ ਸਿੰਘ ਸੇਖੂਪੁਰਾ ਪ੍ਰਧਾਨ ਵੀਸੀ ਵਿੰਗ, ਮਨਿੰਦਰ ਸਿੰਘ ਬਿੱਲਾ, ਦਿਹਾਤੀ ਪ੍ਰਧਾਨ ਇਸਤਰੀ ਅਕਾਲੀ ਦਲ ਬਲਵਿੰਦਰ ਕੌਰ ਚੀਮਾ, ਸ਼ਹਿਰੀ ਪ੍ਰਧਾਨ ਬੀਬੀ ਗੁਰਮੀਤ ਕੌਰ ਬਰਾੜ, ਪ੍ਰੋਫੈਸਰ ਸਵਰਾਜ ਘੁੰਮਣ, ਬੀਬੀ ਬਲਜੀਤ ਕੌਰ ਅਕਾਲਗੜ੍ਹ, ਸੋਨੂੰ ਮਾਜਰੀ, ਡਾ. ਦੀਪ ਸਿੰਘ ਪ੍ਰਧਾਨ ਗੁਰੂ ਹਰਸਹਾਏ ਸੇਵਾ ਦਲ, ਭਗਵੰਤ ਸਿੰਘ ਲਾਲੀ ਪਨੂੰ, ਐਡਵੋਕੇਟ ਮਨਵੀਰ ਸਿੰਘ ਵਿਰਕ ਅਤੇ ਹੋਰ ਵੀ ਨੇਤਾ ਮੌਜੂਦ ਸਨ।

