ਪ੍ਰਨੀਤ ਕੌਰ ਮੂੰਹ ਲੁਕਾ ਕੇ ਬੈਠੀ ਐ!
ਨਰਸਾਂ ਤੇ ਚੌਥਾਂ ਦਰਜਾ ਕਾਮਿਆਂ ਨੇ ਸ਼ਹਿਰ ‘ਚ ਕੱਢਿਆ ਰੋਸ ਮਾਰਚ
ਰਾਜਿੰਦਰਾ ਹਸਪਤਾਲ ਦੇ ਨਰਸਿੰਗ ਸਟਾਫ ਤੇ ਚੌਥਾ ਦਰਜਾ ਮੁਲਾਜ਼ਮਾਂ ‘ਚ ਸਰਕਾਰ ਪ੍ਰਤੀ ਰੋਸ ਦਿਨ ਬ ਦਿਨ ਵੱਧਦਾ ਜਾ ਰਿਹਾ….
ਰੈਗੂਲਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਨਰਸਾਂ ਨੇ ਰਾਜਿੰਦਰਾ ਹਸਪਤਾਲ ਦੀ ਛੱਤ ‘ਤੇ ਪੱਕਾ ਲਗਾਕੇ ਸੰਘਰਸ਼ ਆਰੰਭਿਆ, ਜੋ ਅੱਜ ਵੀ ਜਾਰੀ ਐ……ਨਰਸਾਂ ਸਮੇਤ ਰਾਜਿੰਦਰਾ ਹਸਪਤਾਲ ਦੇ ਚੌਥਾ ਦਰਜਾ ਕਾਮਿਆਂ ਨੇ ਅੱਜ ਸਰਕਾਰ ਤੇ ਸ਼ਾਹੀ ਮਹਿਲਾਂ ਤੱਕ ਆਵਾਜ਼ ਨੂੰ ਪਹੁੰਚਾਉਣ ਲਈ ਚੱਕਾ ਜਾਮ ਕੇ ਸਰਕਾਰ ਖਿਲਾਫ਼ ਰੋਸ ਜਿਤਾਇਆ… ਨਰਸਾਂ ਨੇ ਆਖਿਆ ਮਹਾਰਾਣੀ ਪ੍ਰਨੀਤ ਕੌਰ ਨੇ ਸਾਡੇ ਧਰਨੇ ‘ਚ ਸ਼ਾਮਲ ਹੋਕੇ ਦੋ ਮਹੀਨਿਆਂ ‘ਚ ਵਾਅਦਾ ਪੂਰਾ ਕਰਨ ਦੀ ਗੱਲ ਕਹੀ ਸੀ, ਪਰ ਅੱਜ ਮਹਾਰਾਣੀ ਪ੍ਰਨੀਰ ਕੌਰ ਮਹਿਲਾਂ ‘ਚ ਮੂੰਹ ਲੁਕਾ ਕੇ ਬੈਠੀ ਹੋਈ ਐ…

