ਪੰਜਾਬਪਟਿਆਲਾ

ਪਟਿਆਲੇ ‘ਚ ਆਇਆ ਮੇਲਾ…ਇੰਝ ਪਈ ਧਮਾਲ

ਮੇਲੇ ਪੰਜਾਬ ਸਰਕਾਰ ਨੇ ਪੁਨਰ ਸੁਰਜੀਤ ਕੀਤੇ : ਪਰਨੀਤ ਕੌਰ
ਲੋਕ ਨਾਚਾਂ ਤੇ ਲੋਕ ਕਲਾਵਾਂ ਦੇ ਕਲਾਕਾਰਾਂ ਨੇ ਪਾਈਆਂ ਧਮਾਲਾਂ
ਕਰਾਫਟ ਮੇਲੇ ਵਿੱਚ ਦੇਸ਼-ਵਿਦੇਸ਼ ਦੇ ਸ਼ਿਲਪਕਾਰ ਪੁੱਜੇ
ਪਟਿਆਲਾ 19 ਫਰਵਰੀ (ਕੰਵਰ ਬੇਦੀ) ਪਟਿਆਲਾ ਦੀ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਵਿਖੇ ਕਰਾਫ਼ਟ ਮੇਲਾ-2019 ਦੀ ਸ਼ੁਰੂਆਤ ਧੂਮ ਧੜੱਕੇ ਨਾਲ ਹੋਈ ਐ…ਮੇਲੇ ਦਾ ਅਗਾਜ਼ ਪ੍ਰਨੀਤ ਕੌਰ ਨੇ ਨੇ ਖੁਦ ਰੀਬਨ ਕੱਟਕੇ ਤੇ ਨਗਾੜਾ ਵਜਾ ਕੇ ਕੀਤਾ ਐ.. ਮੇਲੇ ‘ਚ ਰਵਾਇਤੀ ਲੋਕ ਨਾਚਾਂ ਨਾਲ ਕਲਾਕਾਰਾਂ ਨੇ ਧਮਾਲਾਂ ਪਾਈਆਂ ਤੇ ਮਹਿਮਾਨਾਂ ਨੂੰ ਜੀ ਆਇਆ ਕਿਹਾ.. ਪਰਨੀਤ ਕੌਰ ਨੇ ਆਖਿਆ ਮੇਲਾ ਦੇਸ਼ ਭਰ ਦੇ ਸ਼ਿਲਪਕਾਰਾਂ ਨੂੰ ਇੱਕ ਵੱਡਾ ਮੰਚ ਪ੍ਰਦਾਨ ਕਰੇਗਾ…ਪ੍ਰਨੀਤ ਕੌਰ ਦਾ ਕਹਿਣਾ ਹੁਣ ਸਰਕਾਰ ਵੱਲੋਂ ਅਜਿਹੇ ਮੇਲੇ ਹਰ ਵਰ੍ਹੇ ਲਾਏ ਜਾਣਗੇ…ਮੇਲੇ ‘ਚ ਲੋਕ ਨਾਚਾਂ ਤੇ ਲੋਕ ਕਲਾਵਾਂ ਦੇ ਕਲਾਕਾਰਾਂ ਨੇ ਵੰਨਗੀਆਂ ਪੇਸ਼ ਕਰਕੇ ਖ਼ੂਬ ਧਮਾਂਲਾਂ ਪਾਈਆਂ।

https://youtu.be/hBKyMl7WdBM ਪਟਿਆਲੇ ‘ਚ ਆਇਆ ਮੇਲਾ…ਇੰਝ ਪਈ ਧਮਾਲਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਅਤੇ ਸ. ਸਾਧੂ ਸਿੰਘ ਧਰਮਸੋਤ ਨੇ ਭਾਰਤੀ ਡਾਕ ਵਿਭਾਗ ਵੱਲੋਂ ਪੰਜਾਬ ਦੇ ਪੁਰਾਤਨ ਸੱਭਿਆਚਾਰ ਦੀ ਪ੍ਰਤੀਕ ਫੁੱਲਕਾਰੀ ਅਤੇ ਪਟਿਆਲਾ ਦੀ ਸ਼ਾਨਾਂਮੱਤੀ ਇਮਾਰਤ ਪੁਰਾਣਾ ਮੋਤੀ ਬਾਗ, ਜਿਸ ਨੂੰ ਕਿ ਅੱਜ ਕੱਲ੍ਹ ਐਨ.ਆਈ.ਐਸ. ਵਜੋਂ ਜਾਣਿਆਂ ਜਾਂਦਾ ਹੈ, ਉਪਰ ਭਾਰਤੀ ਡਾਕ ਵਿਭਾਗ ਵੱਲੋਂ ਇੰਡੀਅਨ ਪੋਸਟਲ ਸਰਵਿਸ ਅਧਿਕਾਰੀ ਮੈਡਮ ਆਰਤੀ ਵਰਮਾ ਦੀ ਅਗਵਾਈ ਹੇਠ ਤਿਆਰ ਕੀਤੇ ਗਏ ਦੋ ਵਿਸ਼ੇਸ਼ ਵਿਰਾਸਤੀ ਡਾਕ ਲਿਫ਼ਾਫੇ ਵੀ ਜਾਰੀ ਕੀਤੇ।
ਇਸ ਮੌਕੇ ਲਈ ਵਿਸ਼ੇਸ਼ ਤੌਰ ‘ਤੇ ਸਜਾਏ ਗਏ ਅਤੇ ਕਿਲੇ ਅੰਦਰ ਜਗਦੀ ਕਰੀਬ 256 ਸਾਲ ਤੋਂ ਜਲਦੀ ਆ ਰਹੀ ਜੋਤ ਤੋਂ ਅੱਗੇ ਜਗਾਈ ਗਈ ਮਸ਼ਾਲ ਦੇ ਵਿਰਾਸਤੀ ਮਸ਼ਾਲ ਮਾਰਚ ਨੂੰ ਸ੍ਰੀਮਤੀ ਪਰਨੀਤ ਕੌਰ ਤੇ ਸ. ਸਾਧੂ ਸਿੰਘ ਧਰਮਸੋਤ ਨੇ ਸਾਂਝੇ ਤੌਰ ‘ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਪੁਰਾਤਨ ਵਿਰਸੇ ਤੇ ਅਮੀਰ ਵਿਰਾਸਤ ਦੀ ਝਲਕ ਬਖੇਰਦੇ ਮਾਰਚ ‘ਚ ਸਭ ਤੋਂ ਅੱਗੇ ਪੀ.ਏ.ਪੀ. ਦੇ ਘੋੜ ਸਵਾਰ ਖ਼ੂਬਸੂਰਤ ਵਰਦੀਆਂ ‘ਚ ਸਜੇ ਤੇ ਜਵਾਨਾਂ ਸਮੇਤ ਕੌਮਾਂਤਰੀ ਅਥਲੀਟ ਡੀ.ਐਸ.ਪੀ ਹਰਬੰਤ ਕੌਰ ਤੇ ਡਾ. ਪ੍ਰਭਲੀਨ ਸਿੰਘ ਮਸ਼ਾਲ ਲੈਕੇ ਅੱਗੇ ਚੱਲ ਰਹੇ ਸਨ। ਪਿਛੇ ਟਰਾਲੇ ‘ਚ ਜੰਗੇ-ਏ-ਸਾਰਾਗੜ੍ਹੀ ਨੂੰ ਦਰਸਾਉਣ ਲਈ ਉਸੇ ਪੁਰਾਤਨ ਫ਼ੌਜੀ ਵਰਦੀ ‘ਚ ਸਜੇ ਸਿਪਾਹੀਆਂ ਸਮੇਤ ਪੰਜਾਬ ਦੇ ਪੁਰਾਤਨ ਵਿਰਸੇ ਨੂੰ ਦਰਸਾਉਂਦੀ ਜਾਗੋ ‘ਚ ਲੋਕ ਨਾਚ ਗਿੱਧਾ ਪਾਉਂਦੀਆਂ ਸਰਕਾਰੀ ਗਰਲਜ ਕਾਲਜ ਦੀਆਂ ਵਿਦਿਆਰਥਣਾਂ ਸ਼ਾਮਲ ਹੋਈਆਂ।
ਇਸ ਮਸ਼ਾਲ ਮਾਰਚ ਨੂੰ ਪੂਰੀਆਂ ਪੁਰਾਤਨ ਤੇ ਸ਼ਾਹੀ ਰਵਾਇਤਾਂ ਨਾਲ ਡਿਊੜੀ ਵਿਖੇ ਬਾਬਾ ਆਲਾ ਸਿੰਘ ਦੀ ਜੋਤ ਕੋਲ ਅਰਦਾਸ ਤੇ ਪੂਜਾ ਕਰਕੇ ਰਵਾਨਾ ਕੀਤਾ ਗਿਆ, ਜੋ ਕਿ ਕਿਲਾ ਮੁਬਾਰਕ, ਅਦਾਲਤ ਬਾਜ਼ਾਰ, ਅਨਾਰਦਾਣਾ ਚੌਂਕ, ਤਵੱਕਲੀ ਮੋੜ, ਸ਼ੇਰਾਂ ਵਾਲਾ ਗੇਟ, ਫੁਆਰਾ ਚੌਂਕ, ਸੇਵਾ ਸਿੰਘ ਠੀਕਰੀਵਾਲ ਚੌਂਕ, ਵਾਈ.ਪੀ.ਐਸ. ਚੌਂਕ, ਗੁਰਦੁਆਰਾ ਮੋਤੀ ਬਾਗ ਚੌਂਕ, ਨਗਰ ਨਿਗਮ, ਮਹਿੰਦਰਾ ਕਾਲਜ ਚੌਂਕ ਤੋਂ ਹੁੰਦੀ ਹੋਈ ਐਨ.ਆਈ.ਐਸ. ਵਿਖੇ ਸਮਾਪਤ ਹੋਇਆ।
ਇਸ ਸਮਾਰੋਹ ਦੌਰਾਨ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਵੀ ਇਸ ਸੰਗੀਤਮਈ ਸ਼ਾਮ ਦਾ ਆਨੰਦ ਮਾਨਣ ਪੁੱਜੇ ਜਿਨ੍ਹਾਂ ਵਿੱਚ ਸ. ਗੁਰਪਾਲ ਸਿੰਘ, ਸ੍ਰੀਮਤੀ ਗੀਤਿੰਦਰ ਕੌਰ, ਸ੍ਰੀਮਤੀ ਈਸੀ ਕੌਰ, ਜੈ ਸ਼ੇਰਗਿੱਲ, ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ, ਸ੍ਰੀ ਮਦਨ ਲਾਲ ਜਲਾਲਪੁਰ, ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਤੋਂ ਸ੍ਰੀਮਤੀ ਅਨੀਤਾ ਸਿੰਘ, ਪੰਜਾਬੀ ਯੂਨਵਰਸਿਟੀ ਦੇ ਵੀ.ਸੀ. ਡਾ. ਬੀ.ਐਸ. ਘੁੰਮਣ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ, ਸੱਭਿਆਚਾਰ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਸਿੰਘ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਮੇਅਰ ਸੰਜੀਵ ਸ਼ਰਮਾ ਬਿੱਟੂ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਵਿਨਤੀ ਸੰਗਰ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਦਿਹਾਤੀ ਕਾਂਗਰਸ ਪ੍ਰਧਾਨ ਸ. ਗੁਰਦੀਪ ਸਿੰਘ ਊਂਟਸਰ, ਸ. ਗਗਨਦੀਪ ਸਿੰਘ ਜੌਲੀ ਜਲਾਲਪੁਰ, ਡਾ. ਦਰਸ਼ਨ ਸਿੰਘ ਘੁੰਮਣ, ਅਨਿਲ ਮਹਿਤਾ, ਕੇ.ਕੇ. ਸਹਿਗਲ, ਸ੍ਰੀ ਪੀ.ਕੇ. ਪੁਰੀ, ਕੈਪਟਨ ਅਮਰਜੀਤ ਸਿੰਘ ਜੇਜੀ, ਵੱਡੀ ਗਿਣਤੀ ਕੌਂਸਲਰ, ਚੇਅਰਮੈਨ ਐਂਟੀ ਨਾਰਕੋਟਿਸ ਰਣਜੀਤ ਸਿੰਘ ਨਿਕੜਾ, ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸ. ਮਾਲਵਿੰਦਰ ਸਿੰਘ ਜੱਗੀ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਇੰਪਰੂਵਮੈਂਟ ਟਰੱਸਟ ਦੀ ਚੇਅਰਪਰਸਨ ਸ੍ਰੀਮਤੀ ਸੁਰਭੀ ਮਲਿਕ, ਪਟਿਆਲਾ ਡਾਕ ਘਰ ਦੇ ਸੀਨੀਅਰ ਸੁਪਰਡੈਂਟ ਆਫ਼ ਪੋਸਟ ਆਰਤੀ ਵਰਮਾ, ਪਟਿਆਲਾ ਵਿਰਾਸਤੀ ਉਤਸਵ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਅਨਮੋਲ ਸਿੰਘ ਧਾਲੀਵਾਲ ਸਮੇਤ ਵੱਡੀ ਗਿਣਤੀ ‘ਚ ਪਟਿਆਲਾ ਵਾਸੀ ਤੇ ਹੋਰ ਪਤਵੰਤੇ ਮੌਜੂਦ ਸਨ।

Leave a Reply

Your email address will not be published. Required fields are marked *