ਪੰਜਾਬ

‘ਬਾਦਲ’ ਟਕਸਾਲੀ ਦਲ ‘ਚ ਸ਼ਾਮਲ

ਬ੍ਰਹਮਪੁਰਾ ਨੇ ਬੱਬੀ ਬਾਦਲ ਨੂੰ ਪਾਰਟੀ ‘ਚ ਕੀਤਾ ਸ਼ਾਮਲ
ਸੁਖਬੀਰ ਬਾਦਲ ‘ਤੇ ਲਾਏ ਵੱਡੇ ਦੋਸ਼
ਚੰਡੀਗੜ੍ਹ 14 ਮਾਰਚ (ਕੰਵਰ ਬੇਦੀ/ਜਤਿੰਦਰ) ਸੂਬੇ ‘ਚ ਚੋਣ ਸਰਗਰਮੀ ਤੇਜ਼ ਹੋਣ ਦੇ ਨਾਲ-ਨਾਲ ਸਿਆਸੀ ਪਾਰਟੀਆਂ ਨੇ ਜੋੜ ਤੋੜ ਦੀ ਸਿਆਸਤ ਭਖਾ ਦਿੱਤੀ ਹੈ, ਜਿਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟੱਕਾ ਲੱਗਾ ਜਦ ਬਾਦਲਾਂ ਦੀ ਰਿਸ਼ਤੇਦਾਰੀ ‘ਚ ਲੱਗਦੇ ਭਰਾ ਬੱਬੀ ਬਾਦਲ ਨੇ ਅਕਾਲੀ ਦਲ ਟਕਸਾਲੀ ਦਾ ਹੱਥ ਫੜ ਲਿਆ।

ਪ੍ਰੈਸ ਕਾਨਫਰੰਸ ‘ਚ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਬੱਬੀ ਬਾਦਲ ਨੂੰ ਟਕਸਾਲੀ ਪਾਰਟੀ ‘ਚ ਸ਼ਾਮਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ‘ਤੇ ਲੈਂਦਿਆਂ ਆਖਿਆ ਆਪਣੇ ਸੌੜੀ ਹਿੱਤਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਦਾ ਭੱਠਾ ਬਿਠਾ ਦਿੱਤਾ ਗਿਆ ਹੈ। ਬ੍ਰਹਮਪੁਰਾ ਨੇ ਸੁਖਬੀਰ ਬਾਦਲ ‘ਤੇ ਦੋਸ਼ ਲਾਏ ਤੇ ਕਿਹਾ ਕਿ ਡੇਰਾ ਮੁਖੀ ਨੂੰ ਮੁਆਫੀ ਦੇਣ ਨਾਲ ਨਾਲ ਸ਼੍ਰੋਮਣੀ ਕਮੇਟੀ ਦਾ ਸਿਆਸਤ ਕੀਤਾ ਗਿਆ ਤੇ ਮਨਮਰਜ਼ੀ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਗਹਿਣੇ ਪਾ ਦਿੱਤਾ ਹੈ।

Leave a Reply

Your email address will not be published. Required fields are marked *