ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਨਿਤੀਸ਼ ਸਰਕਾਰ ਦਾ ਵੱਡਾ ਫੈਸਲਾ : ਗੁਟਖਾ, ਪਾਨ-ਮਸਾਲਾ ’ਤੇ ਕੀਤਾ ਬੈਨ

ਪਟਨਾ 30 ਅਗਸਤ (ਮਧੂਸਾਰ ਬਿਊਰੋ) ਬਿਹਾਰ ਦੀ ਨਿਤੀਸ਼ ਸਰਕਾਰ ਨੇ ਪਾਨ ਮਸਾਲੇ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸ਼ਰਾਬਬੰਦੀ ਤੋਂ ਬਾਅਦ ਹੁਣ ਰਾਜ ਸਰਕਾਰ ਨੇ ਪਾਨ ਮਸਾਲੇ ’ਤੇ ਇਕ ਸਾਲ ਲਈ ਬੈਨ ਲੱਗਾ ਦਿੱਤਾ ਹੈ। ਜਾਣਕਾਰੀ ਅਨੁਸਾਰ, ਰਾਜ ਸਰਕਾਰ ਦੇ ਫੂਡ ਸੇਫਟੀ ਕਮਿਸ਼ਨਰ ਨੇ ਬਿਹਾਰ ’ਚ ਵਿਕਣ ਵਾਲੇ ਵੱਖ-ਵੱਖ ਬਰਾਂਡ ਦੇ ਪਾਨ ਮਸਾਲਾ ਵਿਕਰੀ ’ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬਿਹਾਰ ’ਚ ਸ਼ਰਾਬਬੰਦੀ ਲਾਗੂ ਕਰਨ ਤੋਂ ਬਾਅਦ ਪ੍ਰਦੇਸ਼ ਦੇ ਲੋਕਾਂ ਦੀ ਸਿਹਤ ਅਤੇ ਜੀਵਨ ਪੱਧਰ ਨੂੰ ਉੱਚਾ ਕਰਨ ਦੇ ਮਕਸਦ ਨਾਲ ਰਾਜ ਸਰਕਾਰ ਨੇ ਪਾਨ ਮਸਾਲਾ ਦੀ ਵਿਕਰੀ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਈ ਹੈ। ਪਿਛਲੇ ਕੁਝ ਸਮੇਂ ਤੋਂ ਰਾਜ ਸਰਕਾਰ ਨੂੰ ਇਸ ਗੱਲ ਦੀ ਸ਼ਿਕਾਇਤ ਮਿਲ ਰਹੀ ਸੀ ਕਿ ਬਿਹਾਰ ’ਚ ਜੋ ਪਾਨ ਮਸਾਲਾ ਵਿਕ ਰਿਹਾ ਹੈ, ਉਸ ’ਚ ਮੈਗਨੀਸ਼ੀਅਮ ਕਾਰਬੋਨੇਟ ਦੀ ਮਾਤਰਾ ਪਾਈ ਗਈ ਹੈ।

20 ਬਰਾਂਡ ਦੇ ਪਾਨ ਮਸਾਲਿਆਂ ਦੀ ਹੋਈ ਜਾਂਚ
ਇਸ ਸਾਲ ਜੂਨ ਅਤੇ ਅਗਸਤ ਦਰਮਿਆਨ ਫੂਡ ਸੇਫਟੀ ਵਿਭਾਗ ਨੇ 20 ਬਰਾਂਡ ਦੇ ਪਾਨ ਮਸਾਲੇ ਦੇ ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ ਇਸ ਗੱਲ ਨੂੰ ਸਹੀ ਪਾਇਆ ਕਿ ਪਾਨ ਮਸਾਲੇ ’ਚ ਮੈਗਨੀਸ਼ੀਅਮ ਕਾਰਬੋਨੇਟ ਹੁੰਦੇ ਹਨ, ਜਿਸ ਕਾਰਨ ਦਿਲ ਦੇ ਰੋਗ ਅਤੇ ਹੋਰ ਗੰਭੀਰ ਕਿਸਮ ਦੀਆਂ ਬੀਮਾਰੀਆਂ ਹੁੰਦੀਆਂ ਹਨ।
ਸਿਹਤ ਦੀ ਭਲਾਈ ਪਾਨ ਮਸਾਲੇ ਦੀ ਵਿਕਰੀ ’ਤੇ ਲਗਾਈ ਰੋਕ
ਜਿਨ੍ਹਾਂ ਬਰਾਂਡ ਦੇ ਪਾਨ ਮਸਾਲਾ ਦੀ ਜਾਂਚ ਕੀਤੀ ਗਈ ਉਨ੍ਹਾਂ ’ਚੋਂ ਰਜਨੀਗੰਧਾ ਪਾਨ ਮਸਾਲਾ, ਰਾਜ ਨਿਵਾਸ ਪਾਨ ਮਸਾਲਾ, ਸੁਪਰੀਮ ਪਾਨ ਪਰਾਗ ਪਾਨ ਮਸਾਲਾ, ਪਾਨ ਪਰਾਗ ਪਾਨ ਮਸਾਲਾ, ਬਹਾਰ ਪਾਨ ਮਸਾਲਾ, ਬਾਹੁਬਲੀ ਪਾਨ ਮਸਾਲਾ, ਰਾਜਸ਼੍ਰੀ ਪਾਨ ਮਸਾਲਾ, ਰੌਣਕ ਪਾਨ ਮਸਾਲਾ, ਸਿਗਨੇਚਰ ਪਾਨ ਮਸਾਲਾ, ਕਮਲਾ ਪਸੰਦ ਪਾਨ ਮਸਾਲਾ, ਮਧੁ ਪਾਨ ਮਸਾਲਾ ਸ਼ਾਮਲ ਹਨ। ਸਰਕਾਰੀ ਆਦੇਸ਼ ਅਨੁਸਾਰ ਬਿਹਾਰ ਦੇ ਲੋਕਾਂ ਦੀ ਸਿਹਤ ਦੀ ਭਲਾਈ ਦੇ ਮਕਸਦ ਨਾਲ ਹੁਣ ਪਾਨ ਮਸਾਲਾ ਦੇ ਉਤਪਾਦਨ ਅਤੇ ਵਿਕਰੀ ’ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗਾ ਦਿੱਤੀ ਗਈ ਹੈ।
ਨਿਤਿਸ਼ ਸਰਕਾਰ ਦਾ ਆਦੇਸ਼, ਜੀਨਜ਼ ਤੇ ਟੀ-ਸ਼ਰਟ ਪਾ ਕੇ ਦਫ਼ਤਰ ਨਾ ਆਉਣ ਕਰਮਚਾਰੀ
ਬਿਹਾਰ ਬਿਹਾਰ ਸਰਕਾਰ ਨੇ ਸਕੱਤਰੇਤ ’ਚ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਇਕ ਫਰਮਾਨ ਜਾਰੀ ਕੀਤਾ ਹੈ। ਇਸ ਫਰਮਾਨ ਦੇ ਅਧੀਨ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਹੁਣ ਦਫ਼ਤਰ ’ਚ ਜੀਨਜ਼ ਅਤੇ ਟੀ-ਸ਼ਰਟ ਪਾ ਕੇ ਨਹੀਂ ਆ ਸਕਣਗੇ। ਉਨ੍ਹਾਂ ਨੂੰ ਫਾਰਮਲ ਡਰੈੱਸ ’ਚ ਹੀ ਸਕੱਤਰੇਤ ਆਉਣ ਲਈ ਕਿਹਾ ਗਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਦੇ ਭੜਕੀਲੇ ਰੰਗਾਂ ਵਾਲੇ ਕੱਪੜੇ ਪਾਉਣ ’ਤੇ ਵੀ ਰੋਕ ਲਗਾਈ ਗਈ ਹੈ। ਰਾਜ ਸਰਕਾਰ ਦੇ ਸਕੱਤਰ ਸ਼ਿਵ ਮਹਾਦੇਵ ਪ੍ਰਸਾਦ ਵੱਲੋਂ ਜਾਰੀ ਆਦੇਸ਼ ’ਚ ਕਿਹਾ ਗਿਆ ਹੈ ਕਿ ਅਹੁਦਾ ਅਧਿਕਾਰੀ ਅਤੇ ਕਰਮਚਾਰੀ ਦਫ਼ਤਰ ’ਚ ਸੰਸਕਿ੍ਰਤੀ ਵਿਰੁੱਧ ਕੈਜੁਅਲ ਡਰੈੱਸ ਪਾ ਕੇ ਦਫ਼ਤਰ ਨਹੀਂ ਆਉਣਗੇ। ਉਨ੍ਹਾਂ ਫਾਰਮਲ ਕੱਪੜੇ ਪਾ ਕੇ ਹੀ ਆਉਣਾ ਹੋਵੇਗਾ।
ਆਮ ਪ੍ਰਸ਼ਾਸਨ ਵਿਭਾਗ ਵਲੋਂ ਜਾਰੀ ਇਸ ਆਦੇਸ਼ ’ਚ ਲਿਖਿਆ ਹੈ,‘‘ਅਹੁਦਾ ਅਧਿਕਾਰੀ ਅਤੇ ਕਰਮਚਾਰੀ ਸੰਸਕਿ੍ਰਤੀ ਵਿਰੁੱਧ ਆਮ ਕੱਪੜਿਆਂ ’ਚ ਦਫ਼ਤਰ ਆ ਰਹੇ ਹਨ, ਜੋ ਦਫ਼ਤਰ ਦੇ ਮਾਣ ਦੇ ਅਣਉੱਚਿਤ ਹਨ।’’ ਅਧਿਕਾਰੀ ਨੇ ਅੱਗੇ ਲਿਖਿਆ ਹੈ,‘‘ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਦਫ਼ਤਰ ’ਚ ਰਸਮੀ ਕੱਪੜੇ, ਆਰਾਮਦਾਇਕ, ਆਮ ਰੂਪ ਨਾਲ ਸਮਾਜ ’ਚ ਪਾਉਣ ਯੋਗ ਕੱਪੜੇ ਪਾ ਕੇ ਹੀ ਦਫ਼ਤਰ ਆਉਣ। ਤੁਹਾਡੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਤੁਸੀਂ ਹੁਣ ਜੀਨਜ਼, ਟੀ-ਸ਼ਰਟ ਪਾ ਕੇ ਦਫ਼ਤਰ ਨਹੀਂ ਆਓਗੇ।

Leave a Reply

Your email address will not be published. Required fields are marked *