ਵਿਧਾਇਕ ਜਲਾਲਪੁਰ ਵਲੋਂ ਮਾਮਲਾ ਵਿਧਾਨ ਸਭਾ ਵਿਚ ਉਠਾਣ ਤੋ ਬਾਅਦ…!
-ਪੰਜਾਬ ਸਰਕਾਰ ਵਲੋਂ ਪੀ ਯੂ ਵਿਖੇ ਸ਼ਹੀਦ ਉਧਮ ਸਿੰਘ ਚੇਅਰ ਸਥਾਪਿਤ ਕਰਨ ਦਾ ਐਲਾਨ
-ਡੇਢ ਕਰੋੜ ਦੀ ਗ੍ਰਾਟ ਜਾਰੀ ਕਰਨ ਦਾ ਫੈਸਲਾ
ਪਟਿਆਲਾ, 4 ਮਾਰਚ (ਰਮਨਦੀਪ ਕੌਰ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਵਲੋ ਅਹਿਮ ਫੈਸਲਾ ਲੈਂਦਿਆਂ ਦੇਸ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਮਹਾਨ ਸਹੀਦ ਊਧਮ ਸਿੰਘ ਕੰਬੋਜ ਪੰਜਾਬੀ ਯੂਨੀਵਰਸਿਟੀ ਵਿਖੇ ਚੈਅਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਇਸ ਚੇਅਰ ਲਈ ਆਪਣਾ ਪੱਖ ਵਿਧਾਨ ਸਭਾ ਵਿਚ ਰੱਖਿਆ ਜਿਸ ਤੋ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਧਾਇਕ ਜਲਾਲਪੁਰ ਨਾਲ ਹੰਗਾਮੀ ਮੀਟਿੰਗ ਕਰਕੇ ਬਕਾਇਦਾ ਤੋਰ ਤੇ ਇਸ ਦੀ ਪ੍ਰਵਾਨਗੀ ਦਿੰਦੀਆਂ ਡੇਢ ਕਰੋੜ ਦੀ ਗ੍ਰਾਟ ਵੀ ਜਾਰੀ ਕਰ ਦਿਤੀ ਹੈ। ਜਿਕਰਯੋਗ ਹੈ ਕਿ ਲੰਮੇ ਸਮੇ ਤੋ ਵਿਧਾਇਕ ਜਲਾਲਪੁਰ ਇਸ ਲਈ ਯਤਨ ਕਰ ਰਹੇ ਹਨ ਤੇ ਹੁਣ ਸਰਕਾਰ ਨੇ ਇਸ ਨੂੰ ਹਰੀ ਝੰਡੀ ਦੇ ਦਿਤੀ ਹੈ।
ਵਿਧਾਇਕ ਜਲਾਲਪੁਰ ਨੇ ਵਿਧਾਨ ਸਭਾ ਦੇ ਪੂਰੇ ਹਾਊਸ ਨੂੰ ਕਿਹਾ ਕਿ ਮਹਾਨ ਸ਼ਹੀਦ ਉਧਮ ਸਿੰਘ ਦੀ ਕੁਰਬਾਨੀ ਨੂੰ ਅਕਾਦਮਿਕ ਅਤੇ ਖੋਜ ਦੇ ਖੇਤਰ ਵਿਚ ਅੱਗੇ ਵਧਾਉਣ ਲਈ ਨਿਰੰਤਰ ਯਤਨਸ਼ੀਲ ਰਹਿਣ ਦੀ ਲੋੜ ਹੈ। ਇਸ ਚੇਅਰ ਦੇ ਸਥਾਪਤ ਹੋਣ ਨਾਲ ਸ਼ਹੀਦ ਉਧਮ ਸਿੰਘ ਦਾ ਮੁੱਢਲਾ ਜੀਵਨ, ਜ਼ਲ੍ਹਿਆਂ ਵਾਲੇ ਬਾਗ ਦੌਰਾਨ ਸ਼ਹੀਦ ਉਧਮ ਸਿੰਘ ਵਲੋਂ ਨਿਭਾਈ ਭੂਮਿਕਾ, ਸ਼ਹੀਦ ਉਧਮ ਸਿੰਘ ਦਾ ਗਦਰ ਪਾਰਟੀ ਵਿਚ ਯੋਗਦਾਨ ਅਤੇ ਵਿਦੇਸ਼ਾਂ ਖਾਸ਼ਤੌਰ ਤੇ ਅਮਰੀਕਾ, ਕਨੇਡਾ, ਜਰਮਨੀ, ਇੰਗਲੈਂਡ ਆਦਿ ਵਿਚ ਆਜ਼ਾਦੀ ਪ੍ਰਾਪਤੀ ਲਈ ਕੀਤੇ ਗਏ ਸੰਘਰਸ਼ ਬਾਰੇ ਖੋਜ ਹੋਵੇਗੀ।
ਸਰਕਾਰ ਤੇ ਜਲਾਲਪੁਰ ਦਾ ਧੰਨਵਾਦ
ਪੰਜਾਬੀ ਯੂਨੀਵਰਸਿਟੀ ਵਿਚੇ ਸਥਾਪਿਤ ਹੋਣ ਵਾਲੀ ਇਸ ਚੇਅਰ ਲਈ ਸੁਖਵਿੰਦਰ ਕੰਬੋਜ ਕੈਲੇਫੋਰਨੀਆਂ, ਨਰੇਸ਼ ਕੰਬੋਜ ਸਿਡਨੀ ਆਸਟ੍ਰੇਲੀਆ ਨੇ ਨੇ ਕਿਹਾ ਕਿ ਐਮ ਐਲ ਏ ਮਦਨ ਲਾਲ ਜਲਾਲਪੁਰ ਵਲੋਂ ਸ਼ਹੀਦ ਉਧਮ ਸਿੰਘ ਚੇਅਰ ਦੀ ਸਥਾਪਨਾ ਲਈ ਕੀਤੇ ਗਏ ਅਣਥੱਕ ਯਤਨਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਇਸ ਲਈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਧੰਨਵਾਦ ਕਰਦੇ ਹਨ।
ਹਲਕਾ ਘਨੌਰ ਵਿਕਾਸ ਲਈ ਕੀਤੀ ਗ੍ਰਾਟਾਂ ਦੀ ਬਰਸਾਤ
ਇਸ ਮੀਟਿੰਗ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹਲਕਾ ਘਨੌਰ ਦੇ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਮਦਨ ਲਾਲ ਜਲਾਲਪੁਰ ਦੀਆਂ ਹਲਕੇ ਨਾਲ ਸੰਬਧਿਤ ਕਹੀ ਹੋਰ ਮੰਗਾਂ ਨੂੰ ਮੰਨਦਿਆਂ ਹਲਕਾ ਘਨੌਰ ਦੇ ਵਿਕਾਸ ਲਈ ਇਕ ਵਾਰ ਗ੍ਰਾਟਾਂ ਦੀ ਬਰਸਾਤ ਕਰ ਦਿਤੀ ਹੈ।
ਵਿਧਾਇਕ ਜਲਾਲਪੁਰ ਨੇ ਦੱਸਿਆ ਕਿ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਨਰਵਾਣਾ ਬ੍ਰਾਚ ਲਈ ਦੋ ਕਰੋੜ ਅਠਾਈ ਲੱਖ ਰੁਪਏ ਪਾਸ ਕਰ ਦਿਤੇ ਗਏ ਹਨ ਇਸ ਨਾਲ ਹਲਕਾ ਘਨੋਰ ਵਿਚ ਹੜਾਂ ਤੋ ਨਿਜਾਤ ਪਾਉਣ ਲਈ ਕੰਮ ਹੋਣਗੇ ਜਿਸ ਨਾਲ ਘਨੌਰ ਇਲਾਕੇ ਦੇ ਲੋਕਾਂ ਨੂੰ ਵੱਡਾ ਫਾਈਦਾ ਹੋਵੇਗਾ। ਉਨਾਂ ਕਿਹਾ ਕਿ ਘਨੋਰ ਸਟੈਂਡ ਲਈ ਬਹਾਠ ਲੱਖ ਰੁਪਏ ਮਨਜੂਰ ਕਰ ਦਿਤੇ ਗਏ ਹਨ ਜਿਸ ਨਾਲ ਘਨੋਰ ਵਾਸੀਆਂ ਨੂੰ ਸਾਨਦਾਰ ਬੱਸ ਸਟੈਂਡ ਜਲਦ ਮਿਲ ਜਾਵੇਗਾ। ਉਨਾਂ ਕਿਹਾ ਕਿ ਘਨੌਰ ਵਿਖੇ ਸਥਿਤ ਯੂਨੀਵਰਸਿਟੀ ਕਾਲਜ ਮੀਰਾਪੂਰ ਲਈ ਪੈਂਤੀ ਲੱਖ ਰੁਪਏ ਪਾਸ ਹੋ ਗਏ ਹਨ। ਇਸ ਤੇ ਨਾਲ ਹੀ ਮੁੱਖ ਮੰਤਰੀ ਨੇ 50 ਬੈੱਡਾਂ ਦੇ ਹਸਪਤਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸਦੇ ਟੈਂਡਰ ਛੇਤੀ ਹੀ ਲਗਾਏ ਜਾਣਗੇ। ਇਸ ਤੋਂ ਇਲਾਵਾ ਘਨੌਰ ਵਿੱਚ ਆਈ.ਟੀ.ਆਈ ਖੋਲਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਸ ਦੀ ਸ਼ੁਰੂਆਤ ਛੇਤੀ ਹੀ ਕੀਤੀ ਜਾਵੇਗੀ । ਇਸ ਤੋਂ ਇਲਾਵਾ ਪੂਰੇ ਹਲਕੇ ਦੇ ਵਿਕਾਸ ਲਈ 25 ਕਰੋੜ ਰੁਪਏ ਅਲੱਗ ਤੋਂ ਖਰਚ ਕੀਤੇ ਜਾਣਗੇ । ਜਲਾਲਪੁਰ ਨੇ ਦੱਸਿਆ ਿਕ ਹਲਕਾ ਘਨੌਰ ਦੇ ਸਾਰੇ ਪਿੰਡਾਂ ਨੂੰ ਪੀਣ ਲਈ ਸਾਫ ਸੁਥਰਾ ਨਹਿਰੀ ਪਾਣੀ ਦੇਣ ਦਾ 350 ਕਰੋੜ ਰੁਪਏ ਦੀ ਲਾਗਤ ਨਾਲ ਨੇਪਰੇ ਚੜ੍ਹਨ ਵਾਲੇ ਪ੍ਰੋਜੈਕਟ ਦਾ ਕੰਮ ਵੀ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ।

