ਮੁੱਖ ਮੰਤਰੀ ਵੱਲੋਂ ਕੋਰੋਨਾ ਵਾਇਰਸ ਨਾਲ ਲੜਨ ਤੇ ਘੱਟ ਆਮਦਨ ਵਰਗ ਲਈ ਵਿੱਤੀ ਪੈਕੇਜ ਦਾ ਐਲਾਨ
ਚੰਡੀਗੜ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਰਾਜ ਵਿਚ ਕੋਰੋਨਾ ਵਾਇਰਸ ਨਾਲ ਲੜਨ ਤੇ ਘੱਟ ਆਮਦਨ ਵਰਗ ਲੋਕਾਂ ਦੇ ਲਈ ਵੱਖ-ਵੱਖ ਵਿੱਤੀ ਪੈਕੇਜ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ ਮਜਦੂਰਾਂ, ਰਿਕਸ਼ਾ ਚਾਲਕਾਂ, ਰੇਹੜੀ ਵਾਲਿਆਂ, ਰੋਜਾਨਾ ਵੇਤਨ ਭੋਗੀ ਸਮੇਤ ਨਿਰਮਾਣ ਕਾਰਜ ਵਿਚ ਲੱਗੇ ਮਜਦੂਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਇਸ ਤਰਾ ਦੇ ਵਰਗ ਦੇ ਲੋਕਾਂ ਨੂੰ ਲਾਕਡਾਊਨ ਦੌਰਾਨ ਰੋਜਾਨਾ ਦੀਆਂ ਜਰੂਰਤਾਂ ਦੀਆਂ ਚੀਜਾਂ ਲਈ ਕਿਸੇ ਵੀ ਤਰਾ ਦੀ ਮੁਸ਼ਕਲ ਨਾ ਹੋਵੇ। ਇਸ ਤੋਂ ਇਲਾਵਾ, ਉਨਾਂ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨਾਂ ਦੇ ਲਈ ਇਕ ਵਿਸ਼ੇਸ਼ ਪੈਕੇਜ ਅਗਲੀ 28 ਮਾਰਚ ਤਕ ਸਰਕਾਰ ਵੱਲੋਂ ਐਲਾਨ ਕੀਤਾ ਜਾਵੇਗਾ।
ਮੁੱਖ ਮੰਤਰੀ ਅੱਜ ਇੱਥੇ ਪਹਿਲੀ ਵਾਰ ਡਿਜੀਟਲ ਚੈਨਲ ਰਾਹੀਂ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਉਨਾਂ ਨੇ ਕਿਹਾ ਕਿ ਸਾਰੇ ਬੀ.ਪੀ.ਐਲ. ਪਰਿਵਾਰਾਂ ਨੂੰ ਅਪ੍ਰੈਲ ਮਹੀਨੇ ਲਈ ਉਨਾਂ ਦੇ ਮਹੀਨਾ ਰਾਸ਼ਨ ਨੂੰ ਫਰੀ ਪ੍ਰਦਾਨ ਕੀਤਾ ਜਾਵੇਗਾ, ਇਸ ਵਿਚ ਚਾਵਲ, ਕਣਕ ਉਨਾਂ ਦੀ ਯੋਗਤਾ ਅਨੁਸਾਰ ਸਰੋਂ ਦਾ ਤੇਲ ਅਤੇ 1 ਕਿਲੋ ਖੰਡ ਸ਼ਾਮਿਲ ਹੋਵੇਗੀ। ਇਸ ਤਰਾ ਸਕੂਲਾਂ ਅਤੇ ਆਂਗਨਵਾੜੀਆਂ ਨੂੰ ਬੰਦ ਕਰਨ ਦੇ ਸਮੇਂ ਦੌਰਾਨ ਸਰਕਾਰੀ ਸਕੂਲਾਂ ਵਿਚ ਨਾਮਜਦ ਸਾਰੇ ਸਕੂਲੀ ਬੱਚਿਆਂ ਅਤੇ ਆਂਗਨਵਾੜੀਆਂ ਵਿਚ ਸਾਰੇ ਬੱਚਿਆਂ ਦੇ ਲਈ ਸੂਖਾ ਰਾਸ਼ਨ ਪ੍ਰਦਾਨ ਕੀਤਾ ਜਾਵੇਗਾ।
ਉਨਾਂ ਨੇ ਕਿਹਾ ਕਿ ਮੁੱਖ ਮੰਤਰੀ ਪਰਿਵਾਰ ਸਮਰਿੱਧ ਯੋਜਨਾ (ਐਮ.ਐਮ.ਪੀ.ਐਸ.ਵਾਈ) ਦੇ ਤਹਿਤ ਰਜਿਸਟਰਡ ਪਰਿਵਾਰਾਂ ਨੂੰ ਵੱਖ-ਵੱਖ ਬੀਮਾ ਅਤੇ ਪੈਂਸ਼ਨ ਯੋਜਨਾਵਾਂ ਵਿਚ ਯੋਗਦਾਨ ਦੇ ਨਾਲ 4000 ਰੁਪਏ ਪ੍ਰਦਾਨ ਕੀਤੇ ਜਾ ਰਹੇ ਹਨ, ਅੱਜ ਤਕ ਲਗਭਗ 12.38 ਪਰਿਵਾਰ ਐਮ.ਐਮ.ਪੀ.ਐਸ.ਵਾਈ. ਦੇ ਤਹਿਤ ਰਜਿਸਟਰਡ ਹਨ। ਸਾਰੇ ਰਜਿਸਟਰਡ ਪਰਿਵਾਰਾਂ, ਜਿਨਾਂ ਦਾ ਵੈਰੀਫਿਕੇਸ਼ਨ ਪੂਰਾ ਹੋ ਚੁੱਕਾ ਹੈ, ਦੇ ਲਈ ਪ੍ਰਤੀ ਪਰਿਵਾਰ 2000 ਰੁਪਏ ਦੀ ਬਾਕੀ ਰਕਮ 31 ਮਾਰਚ ਤੋਂ ਪਹਿਲਾਂ ਜਾਰੀ ਕੀਤੀ ਜਾਵੇਗੀ। ਅਪ੍ਰੈਲ ਵਿਚ ਅਜਿਹੇ ਪਰਿਵਾਰਾਂ ਨੂੰ 6000 ਰੁਪਏ ਦੀ ਇਕ ਹੋਰ ਰਕਮ ਪ੍ਰਦਾਨ ਕੀਤੀ ਜਾਵੇਗੀ। ਇਸ ਤਰਾ, ਜਿਨਾਂ ਲੋਕਾਂ ਨੂੰ ਹਰਿਆਣਾ ਬੋਰਡ ਆਫ ਕੰਸਟਰਕਸ਼ਨ ਵਰਕਰਸ ਦੇ ਨਾਲ ਰਜਿਸਟਰਡ ਕੀਤਾ ਗਿਆ ਹੈ, ਪਰ ਐਮ.ਅੇਮ.ਪੀ.ਐਮ.ਵਾਈ. ਦੇ ਤਹਿਤ ਰਜਿਸਟਰਡ ਨਹੀਂ ਹਨ, ਉਨਾਂ ਨੇ 30 ਮਾਰਚ ਤੋਂ ਸ਼ੁਰੂ ਹੋਣ ਵਾਲੇ ਹਫਤਾ ਆਧਾਰ ‘ਤੇ 4500 ਰੁਪਏ ਪ੍ਰਤੀ ਮਹੀਨਾ ਦੀ ਰਕਮ ਪ੍ਰਦਾਨ ਕੀਤੀ ਜਾਵੇਗੀ। ਇਸ ਰਕਮ ਦਾ ਭੂਗਤਾਨ ਸਿੱਧ ਉਨਾਂ ਦੇ ਬੈਂਕ ਖਾਤੇ ਵਿਚ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਜਿਨਾਂ ਸਾਰੇ ਬੀ.ਪੀ.ਐਲ. ਪਰਿਵਾਰਾਂ ਨੇ ਐਮ.ਐਮ.ਪੀ.ਐਮ.ਵਾਈ. ਦੇ ਤਹਿਤ ਰਜਿਸਟ੍ਰੇਸ਼ਨ ਨਹੀਂ ਕਰਾਇਆ ਹੈ, ਉਨਾਂ ਨੂੰ 30 ਮਾਰਚ ਤੋਂ ਸ਼ੁਰੂ ਹੋਣ ਵਾਲੇ ਹਫਤੇਵਾਰ ਆਧਾਰ ‘ਤੇ 4500 ਰੁਪਏ ਪ੍ਰਤੀ ਮਹੀਨੇ ਦੀ ਰਕਮ ਪ੍ਰਦਾਨ ਕੀਤੀ ਜਾਵੇਗੀ। ਇਸ ਰਕਮ ਦਾ ਭੁਗਤਾਨ ਉਨਾਂ ਦੇ ਬੈਂਕ ਖਾਤੇ ਵਿਚ ਕੀਤਾ ਜਾਵੇਗਾ, ਜੋ ਰੋਜਾਨਾ ਆਧਾਰ ‘ਤੇ ਕਮਾਈ ਕਰ ਰਹੇ ਸਨ ਜਿਵੇਂ ਕਿ ਮਜਦੂਰ, ਸਟ੍ਰੀਟ ਵੈਂਡਰ ਆਦਿ ਸਬੰਧਿਤ ਜਿਲੇ ਦੇ ਡਿਪਟੀ ਕਮਿਸ਼ਨਰ ਦੇ ਨਾਲ ਇਕ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰ ਸਕਦੇ ਹਨ ਜੋ 27 ਮਾਰਚ ਤਕ ਸਥਾਪਿਤ ਕੀਤਾ ਜਾਵੇਗਾ। ਅਜਿਹੇ ਵਿਅਕਤੀ ਜੋ ਯੋਗ ਪਾਏ ਜਾਂਦੇ ਹਨ ਅਤੇ ਜਿਨਾਂ ਦਾ ਬੈਂਕ ਖਾਤਾ ਹੈ ਉਨਾਂ ਨੇ ਸਿੱਧੇ 1000 ਰੁਪਏ ਪ੍ਰਤੀ ਹਫਤਾ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਉਨਾਂ ਨੇ ਕਿਹਾ ਕਿ ਸਾਰੇ ਪਾਜੀਟਿਵ ਕੋਰੋਨਾ ਵਾਇਰਸ ਰੋਗੀਆਂ, ਜੇ ਹਸਪਤਾਲ ਵਿਚ ਭਰਤੀ ਦੀ ਜਰੂਰਤ ਹੁੰਦੀ ਹੈ, ਤਾਂ ਫਰੀ ਹਸਪਤਾਲ ਵਿਚ ਪਰਤੀ ਹੋਣ ਦਾ ਲਾਭ ਦਿੱਤਾ ਜਾਵੇਗਾ, ਚਾਹੇ ਉਨਾਂ ਦਾ ਇਲਾਜ ਕਿਸੇ ਨਿਜੀ ਜਾਂ ਸਰਕਾਰੀ ਹਸਪਤਾਲ ਵਿਚ ਹੋ ਰਿਹਾ ਹੋਵੇ। ਉਨਾਂ ਨੇ ਕਿਹਾ ਕਿ ਇਸ ਮਹਾਮਾਰੀ ਨਾਲ ਨਿਪਟਣ ਵਿਚ ਸ਼ਾਮਿਲ ਸਾਰੇ ਸਿਹਤ ਕਾਰਜਕਰਤਾਵਾਂ ਅਤੇ ਅੱਗੇ ਦੀ ਲਾਇਨ ਦੇ ਕਰਮਚਾਰੀਆਂ ਨੂੰ (ਐਕਸ-ਗਰੇਸ਼ਿਆ) 10 ਲੱਖ ਰੁਪਏ ਦਹ ਦੁਰਘਟਨਾ ਬੀਮਾ ਪ੍ਰਦਾਨ ਕੀਤਾ ਜਾਵੇਗਾ ਜੇਕਰ ਇਸ ਦੋਰਾਨ ਉਨਾਂ ਦੀ ਮਹਾਮਾਰੀ ਵਿਚ ਮੌਤ ਹੁੰਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਇਹ ਯਕੀਨੀ ਕਰੇਗੀ ਕਿ ਲਾਕਡਾਊਨ ਦੇ ਸਮੇਂ ਦੌਰਾਨ ਸਰਕਾਰ ਦੇ ਸਾਰੇ ਠੇਕਾ ਕਰਮਚਾਰੀ ਆਪਣੀ ਤਨਖਾਹ ਪ੍ਰਾਪਤ ਕਰਣਗੇ, ਭਲੇ ਹੀ ਉਹ ਆਪਣਾ ਕੰਮ ਕਰਨ ਵਿਚ ਅਸਮਰਥ ਹੋਣ। ਸਾਰੇ ਉਦਯੋਗਾਂ ਅਤੇ ਵਪਾਰਕ ਸੰਸਥਾਨਾਂ ਨੂੰ ਸਲਾਹ ਦਿੱਤੀ ਜਾ ਰਹੀ ਏ ਕਿ ਉਹ ਲਾਕਡਾਊਨ ਦੇ ਸਮੇਂ ਦੋਰਾਨ ਉਨਾਂ ਦੀ ਮੋਜੂਦਗੀ ਦੇ ਲਈ ਕਿਸੇ ਵੀ ਕਰਮਚਾਰੀ ਨੂੰ ਨਾ ਹਟਾਉਣ। ਇਸ ਤਰਾ, ਈ-ਭੁਗਤਾਨ ਦੀ ਸਹੂਲਤ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਉਨਾਂ ਨੇ ਕਿਹਾ ਕਿ ਜੇਕਰ ਕੋਈ ਘਰੇਲੂ, ਵਪਾਰਕ ਜਾਂ ਮਿਨੀ ਉਦਯੋਗਿਕ ਖਪਤਕਾਰ ਆਪਣੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਸਮੇਂ ਤੇ ਨਹੀਂ ਕਰ ਪਾਉਂਦਾ ਹੈ, ਤਾਂ ਦੇਰੀ ਭੁਗਤਾਨ ‘ਤੇ ਕੋਈ ਫਾਇਨ ਜਾਂ ਵਿਆਜ 15 ਅਪ੍ਰੈਲ ਤਕ ਨਹੀਂ ਕੀਤਾ ਜਾਵੇਗਾ ਅਤੇ ਨਿਯਮਤ ਤਾਰੀਖ ਤਕ ਪਾਣੀ ਜਾਂ ਸੀਵਰੇਜ ਦੇ ਬਿੱਲਾਂ ਦੇ ਭੁਗਤਾਨ ਵਿਚ ਦੇਰੀ ਦੇ ਮਾਮਲੇ ਵਿਚ ਵੀ 15 ਅਪ੍ਰੈਲ ਤਕ ਕੋਈ ਭਾਰ ਜਾਂ ਵਿਆਜ ਨਹੀਂ ਲਿਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਮੋਟਰ ਵਾਹਨ ਕਰਾਧਾਨ ਐਕਟ ਦੇ ਤਹਿਤ ਸਾਰੇ ਟੈਕਸਾਂ ਦੀ ਭੁਗਤਾਨ ਮਿੱਤੀ ਨੂੰ ਇਕ ਮਹੀਨੇ ਤੋਂ ਵਧਾ ਕੇ 30 ਅਪ੍ਰੈਲ, 2020 ਤਕ ਕਰ ਦਿੱਤਾ ਗਿਆ ਹੈ। ਲਾਕਡਾਊਨ ਦੇ ਮੱਦੇਨਜਰ ਵਾਹਨਾ ਦੇ ਨਾ ਚਲਾਉਣ ਦੀ ਸਥਿਤੀ ਵਿਚ ਸਟੇਜ ਅਤੇ ਕਾਨਟ੍ਰੈਕਟ ਕੈਰਿਜ ਵਾਹਨਾ ਨੂੰ ਮੋਟਰ ਵਾਹਨ ਕਰਾਧਾਨ ਤੋਂ ਵੀ 100 ਫੀਸਦੀ ਦੀ ਛੋਟ ਦਿੱਤੀ ਜਾਵੇਗੀ। ਉਨਾਂ ਨੇ ਦਸਿਆ ਕਿ 15 ਮਾਰਚ, 2020 ਤੋਂ 30 ਅਪ੍ਰੈਲ ਤਕ ਨਵੀਨੀਕਰਣ ਵਿਚ ਕਿਸੇ ਵੀ ਦੇਰੀ ਲਈ ਵਾਹਨਾ ‘ਤੇ ਜੁਰਮਾਨਾ ਨਹੀਂ ਲਗਾਇਆ ਜਾਵੇਗਾ।
ਇਸ ਮੌਕੇ ‘ਤੇ ਮੁੱਖ ਸਕੱਤਰ ਕੇਸ਼ਨੀ ਆਨੰੰਦ ਅਰੋੜਾ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀ.ਵੀ.ਐਸ.ਐਨ ਪ੍ਰਸਾਦ , ਮੁੱਖ ਮੰਤਰੀ ਦੇ ਪ੍ਰਧਾਨ ਓ.ਐਸ.ਡੀ. ਨੀਰਜ ਦਫਤੁਆਰ ਵੀ ਮੌਜੂਦ ਸਨ।

