ਪਟਿਆਲਾ : 15 ਕੇਸਾਂ ਦੀ ਆਈ ਰਿਪੋਰਟ ਨੈਗੇਟਿਵ, ਪ੍ਰਸ਼ਾਸਨ ਨੇ ਲਿਆ ਸੁੱਖ ਦਾ ਸਾਹ
ਹਾਈ ਰਿਸਕ ਅਤੇ ਫਲੂ ਵਰਗੇ ਲੱਛਣਾਂ ਵਾਲੇ ਮਰੀਜ਼ਾਂ ਦੇ ਕੀਤੇ ਕੋਰੋਨਾ ਜਾਂਚ ਟੈਸਟ : ਸਿਵਲ ਸਰਜਨ
ਪਟਿਆਲਾ 20 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ‘ਚ ਲਗਾਤਾਰ ਕੋਰੋਨਾ ਪਾਜ਼ੀਟਿਵ ਦੇ ਸਾਹਮਣੇ ਆਏ ਕੇਸਾਂ ਨੂੰ ਹਾਲ ਦੀ ਘੜੀ ਬਰੇਕ ਲੱਗੀ ਹੈ ਅਤੇ ਪ੍ਰਸ਼ਾਸਨ ਨੇ ਵੀ ਸੁੱਖ ਦਾ ਸਾਹ ਲਿਆ ਹੈ। ਸਿਹਤ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹੁਣ 15 ਕੇਸਾਂ ਦੀ ਕੋਵਿੰਡ-19 ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਕਰੋਨਾ ਜਾਂਚ ਲਈ ਲਏ 15 ਟੈਸਟਾ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਅੱਜ 19 ਕੇਸਾਂ ਦੀ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਗਏ ਹਨ ਜਿਸ ਵਿੱਚ ਰਾਜਪੁਰਾ ਵਾਲੀ ਕੋਵਿਡ ਪੋਜਟਿਵ ਦੇ ਨੇੜੇ ਦੇ ਸੰਪਰਕ ਵਿੱਚ ਆਏ 11 ਅਤੇ ਬੁੱਕ ਮਾਰਕਿਟ ਦੇ ਨੇੜੇ ਦੇ ਸੰਪਰਕ ਵਿਚ ਆਏ 6 ਹੋਰ ਵਿਅਕਤੀਆਂ ਦੇ ਸੈਂਪਲ ਸ਼ਾਮਲ ਹਨ, ਜਿਨਾ ੍ਹਦੀ ਰਿਪੋਰਟ ਆਉਣੀ ਬਾਕੀ ਹੈ ।
ਉਹਨਾਂ ਕਿਹਾ ਕਿ ਜਿਲੇ ਵਿਚ ਹਾਈ ਰਿਸਕ ਅਤੇ ਫਲੂ ਵਰਗੇ ਲੱਛਣਾ ਵਾਲੇ ਕੇਸਾ ਦੀ ਕਰੋਨਾ ਸਬੰਧੀ ਪਛਾਣ ਲਈ ਚਾਰ ਟੀਮਾਂ ਦਵਾਰਾ 84 ਵਿਅਕਤੀਆਂ ਦੇ ਰੈਪਿਡ ਟੈਸਟਿੰਗ ਕਿੱਟ ਰਾਹੀ ਸੀਰਮ ਦੇ ਸੈਂਪਲ ਲਏ ਗਏ।ਜਿਹਨਾਂ ਸਾਰਿਆਂ ਸਂੈਪਲਾ ਦੀ ਰਿਪੋਰਟ ਨੈਗੇਟਿਵ ਆਈ ਹੈ।ਉਹਨਾਂ ਦੱਸਿਆਂ ਕਿਅੱਜ ਇਹਨਾਂ 4 ਟੀਮਾਂ ਵੱਲੋ ਸੀ.ਐਚ.ਸੀ ਮਾਡਲਟਾਉਨ,ਸੀ.ਐਚ.ਸੀਤ੍ਰਿਪੜੀ,ਸਿਵਲ ਹਸਪਤਾਲ ਰਾਜਪੂਰਾ ਅਤੇ ਬਿਸ਼ਨਨਗਰ ਏਰੀਏ ਵਿੱਚ ਰੈਪਿਡ ਟੈਸਟਿੰਗ ਕਿੱਟਾ ਰਾਹੀ ਟੈਸਟਿੰਗ ਕੀਤੀ ਗਈ ਸੀ।ਉਨਾ ੍ਹਕਿਹਾ ਕਿ ਜਿਲੇ ਵਿਚ ਟੈਸਟਾ ਦੀ ਗਿਣਤੀ ਵਿਚ ਵਾਧਾ ਕਰਨ ਅਤੇ ਪੋਜਟਿਵ ਕੇਸ ਦੇ ਸੰਪਰਕ ਵਿਚ ਆਏ ਹਾਈ ਰਿਸਕ ਅਤੇ ਸ਼ਕੀ ਮਰੀਜਾ ਦੀ ਜਲਦੀ ਜਾਂਚ ਲਈ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋ ਜਿਲਾ ਸਿਹਤ ਵਿਭਾਗ ਨੂੰ 700 ਰੈਪਿਡ ਟੈਸਟਿੰਗ ਕਿੱਟਾ ਭੇਜੀਆ ਗਈਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਟੈਸਟਿੰਗ ਜਾਰੀ ਰਹੇਗੀ।ਡਾ. ਮਲਹੋਤਰਾ ਨੇ ਂਦੱਸਿਆ ਕਿ ਪਟਿਆਲਾ ਦੇ ਬੁੱਕ ਮਾਰਕਿਟ ਦੇ ਪੋਜਟਿਵ ਕੇਸ ਤੋ ਂਖਰੀਦ ਕੀਤੀ ਕਿਤਾਬਾਂ ਦੀ ਸੂਚਨਾ ਦੇਣਵਾਲਿਆਂ ਵਿੱਚੋ ਬੀਤੇ ਤਿੰਨ ਦਿਨਾਂ ਵਿੱਚ 110 ਪਰਿਵਾਰਾਂ ਨੇ ਇਸ ਦੀ ਸੂਚਨਾ ਜਿਲਾ ਪ੍ਰਸਾਸ਼ਣ ਦੇ ਕੰਟਰੋਲ ਰੂਮ ਨੰਬਰ 0175 -2350550 ਤੇਂ ਦਿੱਤੀ ਸੀ, ਜਿਸਦੀ ਸੂਚੀ ਦਫਤਰ ਡਿਪਟੀ ਕਮਿਸ਼ਨਰ ਵਲੋ ਂਪ੍ਰਾਪਤ ਹੋਣ ਤੇ ਇਹਨਾਂ ਪਰਿਵਾਰਾਂ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਸੰਪਰਕ ਕਰਕ ਉਨਾਂ ਦੀ ਸਿਹਤ ਜਾਂਚ ਕੀਤੀਜਾ ਰਹੀਹੈ ਅਤੇ ਇਨਹਾਂ ਸਾਰੇਪਰਿਵਾਰਾਂ ਦੇ ਮੈਂਬਰਾਂ ਨੂੰ ਘਰਾਂ ਵਿਚ ਹੀ ਏਕਾਂਤਵਾਸਕਰ ਦਿੱਤਾ ਗਿਆਹੈ।ਉਹਨਾਂ ਕਿਹਾ ਸਿਹਤ ਟੀਮਾਂ ਦਵਾਰਾ ਇਹਨਾਂ ਪਰਿਵਾਰਾਂ ਨ ੁ ਮ ਕਿਸੇ ਕਿਸਮ ਦੇ ਫਲੂ ਟਾਈਪ ਲੱਛਣ ਹੋਣ ਤੇ ਂਤੁਰੰਤ ਸਿਹਤ ਵਿਭਾਗ ਨੂੰ ਸੁਚਿਤ ਕਰਨ ਲਈ ਕਿਹਾ ਗਿਆ ਹੈ।ਉਹਨਾਂ ਇਹ ਵੀ ਦੱਸਿਆਂ ਹੁਣ ਤੱਕ ਜਿਲੇ ਦੇ ਕੁੱਲ 3876 ਵਿਅਕਤੀਆਂ ਨੂੰ ਘਰਾਂ ਵਿਚ ਏਕਾਂਤਵਾਸ ਕੀਤਾ ਜਾ ਚੁੱਕਾਹੈ । ਡਾ. ਮਲਹੋਤਰਾਨ ਂ ਦੱਸਿਆ ਕਿ ਅੱਜ ਪੰਜਵੇ ਦਿਨ ਵੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਲੋਕਾਂ ਦੀ ਸਕਰੀਨਿੰਗ ਲਈ ਬਣਾਈਆਂ 237 ਸਿਹਤ ਟੀਮਾਂ ਵੱਲੋ ਂਸ਼ਹਿਰ ਦੇ ਵੱਖ ਵੱਖ ਏਰੀਏ ਦੇ ਵਿਚ ਜਾਕੇ 14495 ਘਰਾਂ ਦਾ ਸਰਵੇ ਕਰਕੇ 61592 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ ਅਤ ੀ ੲਸ ਤਰਾਂ ਪੰਜ ਦਿਨਾਂ ਵਿਚ ਪਟਿਆਲਾ ਸ਼ਹਿਰ ਦੀ ਤਕਰੀਬਨ 85 ਪ੍ਰਤੀਸ਼ਤ ਅਬਾਦੀ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ । ਜਿਲ੍ਹ ੀ ਵਿੱਚ ਹੁਣ ਤੱਕ ਦੇ ਕਰੋਨਾ ਮਰੀਜਾਂ ਦੀ ਅੱਪਡੇਟ ਬਾਰੇ ਜਾਣਕਾਰੀ ਦਿੰਦੇ ਉਨਾਂ ਕਿਹਾ ਕਿ ਹੁਣ ਤੱਕ ਕਰੋਨਾ ਜਾਂਚ ਲਈ ਲਏ 232 ਸੈਂਪਲਾਂ ਵਿੱਚੋਂ 26 ਕਰੋਨਾ ਪੌਜਟਿਵ, 187 ਨੈਗਟਿਵ ਅਤੇ 19 ਸੈਂਪਲਾ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਉਨ੍ਹਾਂ ਇਹ ਵੀ ਦੱਸਿਆਂ ਕਿ ਪੌਜਟਿਵ ਕੇਸਾ ਵਿਚੋ ਇੱਕ ਕੇਸ ਨੂੰੰ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਕਰਕੇ ਘਰ ਭੇਜ਼ ਦਿੱਤਾ ਗਿਆਹੈ।

