ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਮੁੰਬਈ : ਪੱਤਰਕਾਰਾਂ ਨੇ ਸਹੇੜਿਆ ਕੋਰੋਨਾ, 53 ਆਏ ਪਾਜ਼ੀਟਿਵ

ਮੁੰਬਈ 20 ਅਪ੍ਰੈਲ (ਮਧੂਸਾਰ ਬਿਊਰੋ) ਦੇਸ਼ ਭਰ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ। ਇਸ ਖਤਰਨਾਕ ਵਾਇਰਸ ਨਾਲ ਦੇਸ਼ ਦੇ ਡਾਕਟਰ, ਪੁਲਸ ਅਤੇ ਸਫ਼ਾਈ ਕਰਮਚਾਰੀ ਨੂੰ ਵੀ ਆਪਣੇ ਲਪੇਟੇ ਵਿਚ ਲਿਆ ਹੈ। ਉੱਥੇ ਹੀ ਕੋਰੋਨਾ ਵਾਇਰਸ ਦੇ ਕਹਿਰ ਦਰਮਿਆਨ ਪੱਤਰਕਾਰ ਵੀ ਆਪਣੀ ਜਾਨ ‘ਤੇ ਖੇਡ ਕੇ ਰਿਪੋਰਟਿੰਗ ਕਰ ਰਹੇ ਹਨ ਅਤੇ ਜਨਤਾ ਤੱਕ ਖਬਰਾਂ ਪਹੁੰਚਾ ਰਹੇ ਹਨ। ਇਸ ਵਿਚ ਦੁਖਦ ਖਬਰ ਹੈ ਕਿ ਇਸ ਜਾਨਲੇਵਾ ਕੋਰੋਨਾ ਨੇ ਹੁਣ ਪੱਤਰਕਾਰਾਂ ਨੂੰ ਵੀ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਮੁੰਬਈ ਵਿਚ 53 ਪੱਤਰਕਾਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉੱਥੇ ਹੀ ਕੁੱਲ 167 ਪੱਤਰਕਾਰਾਂ ਦਾ ਕੋਰੋਨਾ ਟੈਸਟ 16 ਅਪ੍ਰੈਲ ਨੂੰ ਕੀਤਾ ਗਿਆ ਸੀ। ਜਾਂਚ ਕੈਂਪ ਦਾ ਆਯੋਜਨ ਸ਼ਹਿਰ ਸਥਿਤ ਸੰਸਥਾ ਵਲੋਂ ਕੀਤਾ ਗਿਆ ਸੀ।

Leave a Reply

Your email address will not be published. Required fields are marked *