ਰਾਜਪੁਰਾ ਵਿਖੇ 6 ਹੋਰ ਨਵੇਂ ਕੋਵਿਡ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ
ਜਿਲੇ ਵਿਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹਈ 61 – ਡਾ.ਮਲਹੋਤਰਾ
ਪਟਿਆਲਾ 25 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਰਾਜਪੁਰਾ ਵਿਖੇ 6 ਹੋਰ ਨਵੇਂ ਕੋਵਿਡ ਪੌਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨ ਰਾਜਪੁਰਾ ਤੇਂ ਨੇੜਲੇ ਇਲਾਕਿਆਂ ਵਿੱਚੋਂ ਕੋਵਿਡ ਪੌਜਟਿਵ ਕੇਸਾਂ ਦੇ ਨੇੜਲੇ ਸੰਪਰਕ ਅਤੇ ਪਟਿਆਲਾ ਦੇ ਹਾਈ ਰਿਸਕ ਕੇਸਾਂ ਦੇ 21 ਸੈਂਪਲ ਲੈ ਕੇ ਕੋਵਿਡ ਜਾਂਚ ਲਈ ਭੇਜੇ ਗਏ ਸਨ ਜਿੰਨ੍ਹਾਂ ਵਿੱਚੋਂ 6 ਕੋਵਿਡ ਪੌਜਟਿਵ ਆਏ ਹਨ ਜੋ ਕਿ ਸਾਰੇ ਹੀ ਰਾਜਪੂਰਾ ਦੇ ਇੱਕ ਪਰਿਵਾਰ ਨਾਲ ਸਬੰਧਤ ਹਨ।
ਉਨ੍ਹਾਂ ਦੱਸਿਆਂ ਕਿ ਪੌਜਟਿਵ ਆਏ ਸਾਰੇ ਕੇਸਾਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਸ਼ਿਫਟ ਕਰਵਾ ਦਿਤਾ ਗਿਆ ਹੈ ਅਤੇ ਨਾਲ ਹੀ ਪੌਜਟਿਵ ਕੇਸਾਂ ਦੇ ਘਰਾਂ ਅਤੇ ਆਲੇ ਦੁਆਲੇ ਦੇ ਘਰਾਂ ਨੂੰ ਸੈਨੇਟਾਈਜ਼ ਕਰਨ ਲਈ ਸੋਡੀਅਮ ਹਾਈਪੋਕਲੋਰਾਈਡ ਦਾ ਛਿੜਕਾਓ ਵੀ ਕਰਵਾ ਦਿਤਾ ਗਿਆ ਹੈ।ਉਨ੍ਹਾਂ ਕਿਹਾ ਕਿ ਰਾਜਪੂਰਾ ਵਿਖੇ ਕਰੋਨਾ ਦੀ ਲੜੀ ਨੂੰ ਤੋੜਨ ਲਈ ਪੌਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਦੇ ਕੌਵਿਡ ਜਾਂਚ ਸਬੰਧੀ 05 ਸੈਂਪਲ ਹੋਰ ਲਏ ਗਏ ਹਨ। ਉਹਨਾ ਦੱਸਿਆਂ ਕਿ ੳੁੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼ਕੀ ਮਰੀਜਾਂ ਦੀ ਕਰੋਨਾ ਜਾਂਚ ਸਬੰਧੀ ਸੈਂਪਲਿੰਗ ਦੀ ਗਿਣਤੀ ਵਿਚ ਵਾਧਾ ਕਰਦੇ ਹੋਏ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਅੱਜ ਪਟਿਆਲਾ ਸ਼ਹਿਰ,ਰਾਜਪੂਰਾ, ਨਾਭਾ,ਸਮਾਣਾ ਤੋਂ ਕੁੱਲ 59 ਫਲੁ ਟਾਈਪ ਲੱਛਣਾ ਵਾਲੇ ਸ਼ਕੀ ਮਰੀਜਾ ਦੇ ਸੈਂਪਲ ਲੈਕੇ ਕਰੋਨਾ ਜਾਂਚ ਲਈ ਭੇਜੇ ਗਏ ਹਨ।ਇਹਨਾਂ ਸਾਰੇ ਸੈਂਪਲਾ ਦੀ ਰਿਪੋਰਟ ਕੱਲ ਨੂੰ ਆਵੇਗੀ। ਉਹਨਾਂ ਆਸ ਜਤਾਈ ਕਿ ਰਾਜਪੂਰਾ ਵਿਖੇ ਕਰੋਨਾ ਦੀ ਲੜੀ ਨੂੰ ਤੋੜਨ ਵਿਚ ਉਹ ਜਲਦ ਹੀ ਕਾਮਯਾਬ ਹੋਣਗੇ।ਉਨ੍ਹਾਂ ਦੱਸਿਆਂ ਕਿ ਜਿਲ੍ਹੇ ਵਿੱਚ ਜਿੱਥੇ ਕਿੱਥੇ ਵੀ ਕੋਈ ਕਰੋਨਾ ਸਬੰਧੀ ਸ਼ੱਕੀ ਮਰੀਜ਼ ਸਾਹਮਣੇ ਰਿਪੋਰਟ ਹੁੰਦਾ ਹੈ ਤਾਂ ਉਸਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾ ਰਹੇ ਹਨ।ਰਾਜਪੂਰਾ ਦੇ ਲੋਕਾਂ ਦੀ ਸਕਰੀਨਿੰਗ ਸਬੰਧੀ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਸਿਹਤ ਟੀਮਾ ਵੱਲੋ ਅੱਜ ਪੰਜਵੇ ਦਿਨ ਵੀ ਸਰਵੇ ਜਾਰੀ ਰਿਹਾ । ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਤੋਂ ਬਚਾਅ ਲਈ ਸਮਾਜਿਕ ਦੂਰੀ, ਵਾਰ ਵਾਰ ਹੱਥਾਂ ਨੂੰ ਸਾਬਣ ਅਤੇ ਸਾਫ ਪਾਣੀ ਨਾਲ ਧੋਣਾ, ਜਨਤਕ ਥਾਵਾਂ ਤੇ ਮੂੰਹ ਤੇ ਮਾਸਕ ਪਾ ਕੇ ਰੱਖਣਾ, ਘਰਾਂ ਵਿੱਚ ਹੀ ਰਹਿਣਾ ਆਦਿ ਵਰਗੀਆਂ ਸਾਵਧਾਨੀਆਂ ਵਰਤੀਆਂ ਜਾਣ ਅਤੇ ਸਰਕਾਰ ਦੇ ਸਮੇਂ ਸਮੇਂ ਤੇਂ ਦਿਤੇ ਜਾਂਦੇ ਦਿਸ਼ਾਂ ਨਿਰਦੇਸ਼ਾ ਦਾ ਪਾਲਣ ਕੀਤਾ ਜਾਵੇ। ਜਿਲ੍ਹੇ ਵਿੱਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਲਈ ਲਏ ਗਏ 502 ਸੈਂਪਲਾਂ ਵਿੱਚੋਂ 61 ਕੋਵਿਡ ਪੌਜਟਿਵ 377 ਨੈਗਟਿਵ ਅਤੇ ਬਾਕੀ 64 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾ ਦੱਸਿਆ ਕਿ 1 ਮਰੀਜ਼ ਨੂੰ ਠੀਕ ਹੋਣ ਉਪਰੰਤ ਛੁੱਟੀ ਦਿੱਤੀ ਜਾ ਚੁੱਕੀ ਹੇ। ਉਨ੍ਹਾ ਕਿਹਾ ਕਿ ਅੱਜ ਜਿਲ੍ਹੇ ਵਿੱਚ 6 ਕੇਸ ਕੋਵਿਡ ਪੌਜਟਿਵ ਪਾਏ ਗਏ ਹਨ ਜੋ ਕਿ ਰਾਜਪੂਰਾ ਦੇ ਹਨ ।

