ਪੰਜਾਬਪਟਿਆਲਾ

ਕੋਰੋਨਾ ਸੰਕਟ : ਸ਼ਾਉਮੀ ਨੇ ਪੁਲਿਸ ਜਵਾਨਾਂ ਨੂੰ ਵੰਡੇ ਐਨ-95 ਮਾਸਕ

ਕੋਰੋਨਾ ਜੰਗ ਦੌਰਾਨ ਸ਼ਾਉਮੀ ਨੇ ਪਾਇਆ ਵਿਲੱਖਣ ਯੋਗਦਾਨ
ਪਟਿਆਲਾ 27 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਸੰਸਾਰ ਪੱਧਰ ‘ਤੇ ਕੋਰੋਨਾ ਮਹਾਂਮਾਰੀ ਖਿਲਾਫ਼ ਲੜੀ ਜਾ ਰਹੀ ਜੰਗ ਨੂੰ ਲੈ ਕੇ ਜਿਥੇ ਦੇਸ਼ ਤੇ ਰਾਜਾਂ ਦੀਆਂ ਸਰਕਾਰਾਂ ਵੱਲੋਂ ਕੋਰੋਨਾ ਖਿਲਾਫ਼ ਜੰਗ ਲੜੀ ਰਹੀ ਹੈ, ਉਥੇ ਹੀ ਵੱਖ-ਵੱਖ ਸੰਸਥਾਵਾਂ ਵੱਲੋਂ ਪ੍ਰਸ਼ਾਸਨਿਕ ਦੇ ਸਹਿਯੋਗ ਨਾਲ ਕੋਰੋਨਾ ਜੰਗ ਨੂੰ ਜਿੱਤਣ ਲਈ ਆਪੋ ਆਪਣੇ ਢੰਗ ਤਰੀਕਿਆਂ ਨਾਲ ਆਪਣਾ ਵਿਲੱਖਣ ਯੋਗਦਾਨ ਪਾਇਆ ਜਾ ਰਿਹਾ ਹੈ ਅਜਿਹੀ ਮਿਸਾਲ ਭਾਰਤ ਦੀ ਸਭ ਤੋਂ ਵੱਡੀ ਮੋਬਾਇਲ ਕੰਪਨੀ ਸ਼ਾਉਮੀ ਨੇ ਸੀ.ਐਮ. ਸਿਟੀ ਵਿਚ ਨਿਵੇਕਲੀ ਪਹਿਲੀ ਕਦਮੀ ਕੀਤੀ ਹੈ, ਜਿਸ ਦੀ ਚਰਚਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ।

ਕੋਰੋਨਾ ਖਿਲਾਫ਼ ਜੰਗ ਜਿੱਤਣ ‘ਤੇ ਲੱਗੇ ਸਿਹਤ ਕਰਮੀਆਂ, ਡਾਕਟਰਾਂ ਅਤੇ ਪੁਲਿਸ ਦੇ ਜਵਾਨਾਂ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਅੱਜ ਸ਼ਾਉਮੀ ਵੱਲੋਂ ਪੁਲਿਸ ਦੇ ਜਵਾਨਾਂ ਨੂੰ ਐਨ-95 ਮਾਸਕ ਵੰਡੇ ਗਏ ਹਨ ਅਤੇ ਸੈਨੇਟਾਈਜ਼ਰ ਵੀ ਤਕਸੀਮ ਕੀਤੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਸ਼ਾਉਮੀ ਪਟਿਆਲਾ ਦੇ ਡਿਸਟੀਬਿਊਟਰ ਅੰਕੁਰ ਬਾਂਸਲ ਨੇ ਕਿਹਾ ਕਿ ਸਰਕਾਰਾਂ ਵੱਲੋਂ ਲੜੀ ਜਾ ਰਹੀ ਕੋਰੋਨਾ ਜੰਗ ਵਿਚ ਉਨ੍ਹਾਂ ਦੀ ਕੰਪਨੀ ਵੱਲੋਂ ਵੀ ਆਪਣਾ ਯੋਗਦਾਨ ਪਾਇਆ ਗਿਆ ਹੈ ਉਹ ਪੁਲਿਸ ਦੇ ਜਵਾਨਾਂ ਵੱਲੋਂ ਲੋਕਾਂ ਦੀ ਜਾਨ ਬਚਾਉਣ ਲਈ ਹਰ ਕੋਸ਼ਿਸ਼ ਵਿਚ ਉਨ੍ਹਾਂ ਦਾ ਸਾਥ ਦੇਣਗੇ। ਇਸ ਮੌਕੇ ਅੰਕੁਰ ਬਾਂਸਲ ਦਾ ਕਹਿਣ ਹੈ ਕਿ ਕੰਪਨੀ ਵੱਲੋਂ ਸਬ ਇੰਸਪੈਕਟਰ ਕਰਨੈਲ ਸਿੰਘ ਅਤੇ ਉਨ੍ਹਾਂ ਦੀ ਟੀਮ ਵਿਚ ਸ਼ਾਮਲ ਪੁਲਿਸ ਦੇ ਜਵਾਨਾਂ ਨੂੰ ਐਨ-95 ਮਾਸਕ ਦਿੱਤੇ ਗਏ ਹਨ, ਜੋ ਡਾਕਟਰਾਂ ਵੱਲੋਂ ਮਾਨਤਾ ਪ੍ਰਾਪਤ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਖਿਲਾਫ਼ ਲੱਗੀ ਜੰਗ ਜਿੱਤਣ ਵਿਚ ਉਹ ਹਰ ਸੰਭਵ ਸਹਿਯੋਗ ਕਰਦੇ ਰਹਿਣਗੇ।

Leave a Reply

Your email address will not be published. Required fields are marked *