ਪੰਜਾਬਪਟਿਆਲਾ

ਕੋਵਿਡ 19 ਦੇ ਸੈਂਪਲ ਇਕੱਤਰ ਲਈ ਵਿਸ਼ੇਸ਼ ਮੋਬਾਇਲ ਗੱਡੀ ਰਵਾਨਾ

ਮੋਹਨ ਇੰਡਸਟਰੀ, ਨੇਚਰ ਹਾਰਵੈਸਟ, ਸਰਬੱਤ ਫਾਊਂਡੇਸ਼ਨ ਤੇ ਥਾਪਰ ਯੂਨੀਵਰਸਿਟੀ ਅਲੂਮਨਈ ਐਸੋਸੀਏਸ਼ਨ ਦਾ ਸਾਂਝਾ ਉਪਰਾਲਾ-ਡਿਪਟੀ ਕਮਿਸ਼ਨਰ
ਇਕਾਂਤਵਾਸ ਕੇਂਦਰਾਂ ਅਤੇ ਦੂਰ-ਦੁਰਾਡੇ ਤੋਂ ਸੈਂਪਲ ਲੈਣ ਲਈ ਹੋਵੇਗੀ ਸੁਵਿਧਾ-ਕੁਮਾਰ ਅਮਿਤ
ਪਟਿਆਲਾ, 16 ਮਈ (ਮਧੂਸਾਰ ਬਿਊਰੋ) ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਇੱਕ ਨਿਵੇਕਲਾ ਉਪਰਾਲਾ ਕਰਦਿਆਂ ਜ਼ਿਲ੍ਹੇ ਦੇ ਦੂਰ ਦੁਰਾਡੇ ਖੇਤਰਾਂ ਅਤੇ ਇਕਾਂਤਵਾਸ ਕੇਂਦਰਾਂ ਵਿੱਚੋਂ ਕੋਵਿਡ-19 ਦੇ ਸੈਂਪਲ ਇਕੱਤਰ ਕਰਨ ਲਈ ਤਿਆਰ ਕੀਤੀ ਗਈ ਇੱਕ ਵਿਸ਼ੇਸ਼ ਮੋਬਾਇਲ ਗੱਡੀ ਨੂੰ ਰਵਾਨਾ ਕੀਤਾ ਗਿਆ।

ਇਸ ਗੱਡੀ ਨੂੰ ਰਵਾਨਾਂ ਕਰਨ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੋਹਨ ਇੰਡਸਟਰੀ ਰਾਜਪੁਰਾ ਵੱਲੋਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਸੌਂਪੀਂ ਸਕਾਰਪਿਉ ਗੱਡੀ ਨੂੰ ਥਾਪਰ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਤੇ ਸਰਬੱਤ ਫਾਊਂਡੇਸ਼ਨ ਦੇ ਵਿੱਤੀ ਸਹਿਯੋਗ ਨਾਲ ਨੇਚਰ ਹਾਰਵੈਸਟ ਵੱਲੋਂ ਡਿਜ਼ਾਇਨ ਕੀਤਾ ਗਿਆ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਗੱਡੀ ਨਾਲ ਸਿਹਤ ਵਿਭਾਗ ਦੀ ਟੀਮ ਨੂੰ ਕੋਰੋਨਾਵਾਇਰਸ ਦੇ ਸੈਂਪਲ ਇਕੱਤਰ ਕਰਨ ‘ਚ ਮਦਦ ਮਿਲੇਗੀ, ਕਿਊਂਕਿ ਇਸ ਨੂੰ ਵਿਸ਼ੇਸ਼ ਤਰੀਕੇ ਨਾਲ ਡਿਜਾਇਨ ਕੀਤਾ ਗਿਆ ਹੈ, ਜਿਸ ਰਾਹੀਂ ਸੈਂਪਲ ਲੈਣ ਵਾਲਾ ਮੈਡੀਕਲ ਅਮਲਾ ਗੱਡੀ ਦੇ ਅੰਦਰ ਹੀ ਬੈਠਾ-ਬੈਠਾ ਹੀ ਕਿਸੇ ਦੇ ਸੈਂਪਲ ਲੈ ਸਕਦਾ ਹੈ।
ਇਸ ਮੌਕੇ ਸਰਬੱਤ ਫਾਊਂਡੇਸ਼ਨ ਤੇ ਥਾਪਰ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਦੇ ਮੈਂਬਰ ਸਚਲੀਨ ਸਿੰਘ ਤੇ ਗੁਰਲੀਨ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਵਿੱਤੀ ਸਹਿਯੋਗ ਦੇ ਕੇ ਕੋਵਿਡ 19 ਖ਼ਿਲਾਫ਼ ਲੜੀ ਜਾ ਰਹੀ ਜੰਗ ਵਿੱਚ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਨਾਲ ਮਨਪ੍ਰੀਤ ਸਿੰਘ, ਹਰਕੀਰਤ ਸਿੰਘ ਤੇ ਮੋਹਿਤ ਕੁਮਾਰ ਵੀ ਮੌਜੂਦ ਸਨ।
ਇਸ ਮੌਕੇ ਆਬਕਾਰੀ ਤੇ ਕਰ ਵਿਭਾਗ ਦੇ ਏ.ਈ.ਟੀ.ਸੀ. ਸ੍ਰੀ ਸ਼ੌਕਤ ਅਹਿਮਦ ਪਰੈ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਏ.ਡੀ.ਸੀ. (ਡੀ) ਡਾ. ਪ੍ਰੀਤੀ ਯਾਦਵ, ਸ੍ਰੀਮਤੀ ਇਨਾਇਤ, ਡਾ. ਨਿਰਮਲ ਉਸੀਪੱਚਨ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਏ.ਸੀ.ਐਸ. ਡਾ. ਪ੍ਰਵੀਨ ਪੁਰੀ, ਡਾ. ਜਤਿੰਦਰ ਕਾਂਸਲ, ਰੈਡ ਕਰਾਸ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *