ਪੰਜਾਬਪਟਿਆਲਾ

ਹਜਾਰਾਂ ਲੀਟਰ ਸਰਾਬ ਫੜੇ ਜਾਣ ਤੋ ਸਪੱਸਟ ਹੋਇਆ ਕਿ ਅਕਾਲੀ ਦਲ ਨਜਇਜ ਸਰਾਬ ਦਾ ਅਸਲ ਸਰਗਣਾ ; ਜਲਾਲਪੁਰ

-ਸਾਰੇ ਕਾਲੇ ਧੰਦਿਆਂ ਦਾ ਤਜਰਬਾ ਹੈ ਅਕਾਲੀ ਨੇਤਾਵਾਂ ਨੂੰ
-ਫੈਕਟਰੀ ਵਾਲਾ ਕੋਲਡ ਸਟੋਰ ਭਾਜਪਾ ਨੇਤਾ ਦਾ ਹੈ ਤੇ ਫੜੀ ਗਈ ਸਰਾਬ ਅਕਾਲੀ ਨੇਤਾ ਦੀ
ਪਟਿਆਲਾ, 21 ਮਈ (ਮਧੂਸਾਰ ਬਿਊਰੋ) ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਅਕਾਲੀ ਦਲ ਤੇ ਜਵਾਬੀ ਹਮਲਾ ਕਰਦੇ ਹੋਏ ਕਿਹਾ ਹੈ ਕਿ ਸ੍ਰੋਮਣੀ ਅਕਾਲੀ ਦਲ ਦੇ ਜਿਲਾ ਸੀਨੀਅਰ ਮੀਤ ਪ੍ਰਧਾਨ ਤੇ ਭਾਜਪਾ ਦੇ ਸਾਬਕਾ ਬਲਾਕ ਸੰਮਤੀ ਮੈਂਬਰ ਦਰਸਨ ਸਿੰਘ ਪੱਬਰੀ ਤੋ ਫੜੀ ਗਈ ਹਜਾਰਾਂ ਲੀਟਰ ਨਜਇਜ ਸਰਾਬ ਨੇ ਸਪੱਸਟ ਕਰ ਦਿਤਾ ਹੈ ਕਿ ਜਿਲੇ ਵਿਚ ਨਜਾਇਜ ਸਰਾਬ ਦਾ ਸਭ ਤੋ ਵੱਡਾ ਸਰਗਣਾ ਅਕਾਲੀ ਦਲ ਹੈ ਜਿਸ ਤੋ ਸਪੱਸਟ ਹੈ ਕਿ ਹਲਕਾ ਘਨੌਰ ਦੀ ਅਕਾਲੀ ਇੰਚਾਰਜ ਹਰਪ੍ਰੀਤ ਕੋਰ ਮੂਖਮੇਲਪੁਰ ਸਮੇਤ ਜਿਲੇ ਕੇ ਸੀਨੀਅਰ ਅਕਾਲੀ ਨੇਤਾ ਇਸ ਨਜਾਇਜ ਧੰਦੇ ਵਿਚ ਸਾਮਲ ਹਨ ਤੇ ਅਕਾਲੀ ਦਲ ਨੂੰ ਆਪ ਇਹ ਸੱਚਾਈ ਲੋਕਾਂ ਸਾਹਮਣੇ ਰੱਖਣੀ ਚਾਹੀਦੀ ਹੈ। ਜਲਾਲਪੁਰ ਅੱਜ ਇਥੇ ਸਾਮ ਨੂੰ ਭਰਵੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ , ਉਨਾਂ ਨਾਲ ਕਾਂਗਰਸ ਪਾਰਟੀ ਜਿਲੇ ਦੇ ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਊਂਟਸਰ , ਜੌਲੀ ਜਲਾਲਪੁਰ ਜਿਲਾ ਪ੍ਰੀਸਦ ਮੈਂਬਰ ਤੇ ਹੋਰ ਨੇਤਾ ਵੀ ਸਨ।

ਜਲਾਲਪੁਰ ਨੇ ਕਿਹਾ ਕਿ ਹਲਕਾ ਘਨੋਰ ਦੇ ਪਿੰਡ ਪਬਰੀ ਵਿਚ ਬੀਬੀ ਮੂਖਮੇਲਪੁਰ ਦਾ ਖਾਸ ਮ ਖਾਸ ਅਕਾਲੀ ਨੇਤਾ ਦਰਸਨ ਸਿੰਘ ਪੱਬਰੀ ਦੀ ਜਮੀਨ ਦੇ ਵੱਡੇ ਸਟੌਰ ਚਲਦੀ ਮਿੰਨੀ ਫੈਕਟਰੀ ਵਿਚੋ ਚਾਰ ਹਜਾਰ ਲੀਟਰ (ਵੀਹ ਡਰੰਮ ) ਕੱਚੀ ਸਰਾਬ (ਅਲਕੋਹਲ) ਦਾ ਬਰਾਮਦ ਹੋਣ ਤੋ ਬਾਅਦ ਹੁਣ ਹੋਰ ਕੋਈ ਗੱਲ ਕਰਨ ਦੀ ਲੋੜ ਹੀ ਨਹੀ ਰਹਿ ਜਾਂਦੀ । ਉਨਾਂ ਕਿਹਾ ਕਿ ਦਰਸਨ ਸਿੰਘ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਹੈ ਤੇ 2013-2018 ਤੱਕ ਭਾਜਪਾ ਵਲੋ ਰਾਜਪੁਰਾ ਬਲਾਕ ਸੰਮਤੀ ਦਾ ਮੈਂਬਰ ਵੀ ਰਿਹਾ ਹ ਤੇ ਇਸ ਦੀਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਰੇ ਅਕਾਲੀ ਨੇਤਾਵਾਂ ਨਾਲ ਫੋਟੋਆਂ ਹਨ। ਇਸ ਤੋ ਵੱਧ ਹੋਰ ਕੀ ਸਬੂਤ ਦੀ ਲੋੜ ਰਹਿ ਜਾਂਦੀ ਹੈ। ਉਨਾਂ ਕਿਹਾ ਅਕਾਲੀਆਂ ਨੂੰ ਇਸ ਮੁੱਦੇ ਤੇ ਗੱਲ ਕਰਦੇ ਹੋਏ ਵੀ ਸਰਮ ਆਉਣੀ ਚਾਹੀਦੀ ਹੈ ਕਿਉਕਿ ਨਜਾਇਜ ਸਰਾਬ ਵੀ ਅਕਾਲੀ ਤੇ ਭਾਜਪਾ ਦੇ ਨੇਤਾ ਵੇਚ ਰਹੇ ਹਨ । ਇਥੇ ਹੀ ਬੱਸ ਨਹੀ ਜਿਸ ਕੋਲਡ ਸਟੌਰ ਵਿਚ ਸਰਾਬ ਦੀ ਫੈਕਟਰੀ ਫੜੀ ਗਈ ਸੀ ਉਹ ਭਾਜਪਾ ਨੇਤਾ ਦਾ ਹੈ ਤੇ ਦੋਵੇ ਪਾਰਟੀਆਂ ਦਾ ਗਠਜੋੜ ਨਜਾਇਜ ਸਰਾਬ ਨੂੰ ਵੇਚਣ ਲਈ ਵੀ ਚਲ ਰਿਹਾ ਹੈ ਤੇ ਇਹ ਦੋਸ ਵੀ ਕਾਂਗਰਸ ਨੂੰ ਦੇ ਰਹੇ ਹਨ ।
ਜਲਾਲਪੁਰ ਨੇ ਕਿਹਾ ਕਿ ਮਾਈਨਿੰਗ ਦੇ ਮੁੱਦੇ ਤੇ ਅਕਾਲੀ ਬਿਲੁਕਲ ਗਲਤ ਹਨ ਕਿਉਕਿ ਮਾਈਨਿੰਗ ਤਾਂ ਇਨਾਂ ਦੇ ਪੰਜਾਬ ਤੇ ਸੀਨੀਅਰ ਨੇਤਾ ਕਰਦੇ ਰਹੇ ਹਨ ਤੇ ਹੁਣ ਵੀ ਕਰ ਰਹੇ ਹਨ , ਉਨਾਂ ਕਿਹਾ ਕਿ ਪੰਜਾਬ ਵਿਚ ਕਿਸ ਨੂੰ ਚਿੱਟੇ ਦਾ ਵਪਾਰੀ ਕਿਹਾ ਜਾਂਦਾ ਹੈ ਸਾਰੀ ਦੁਨੀਆਂ ਨੂੰ ਪਤਾ ਹੈ ਇਸ ਲਈ ਲੋਕਾਂ ਵਲੋ ਨਕਾਰੇ ਆਗੂਆਂ ਨੂੰ ਹੁਣ ਆਪਣੀ ਪੱਤ ਬਚਾਉਣ ਲਈ ਬੇਤੁਕੇ ਦੋਸ ਨਹੀ ਲਗਾਉਣੇ ਚਾਹੀਦੇ ।
ਜਲਾਲਪੁਰ ਨੇ ਕਿਹਾ ਕਿ ਜਿਸ ਕਾਂਗਰਸੀ ਸਰਪੰਚ ਤੇ ਅਕਾਲੀ ਦੋਸ ਲਗਾ ਰਹੇ ਹਨ ਜੇਕਰ ਇਹ ਦੋਸ ਸਾਬਤ ਹੁੰਦੇ ਹਨ ਤਾਂ ਉਹ ਰਾਜਨੀਤੀ ਛੱਡ ਦੇਣੇਗੇ ਕਿਉਕਿ ਕਾਂਗਰਸੀ ਸਰਪੰਚ ਦਾ ਇਸ ਨਜਾਇਜ ਫੈਕਟਰੀ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀ ਹੈ । ਉਨਾ ਕਿਹਾ ਕਿ ਜਦੋ ਹੁਣ ਅਕਾਲੀਆਂ ਦਾ ਕੱਚਾ ਚਿੱਠਾ ਸਭ ਦੇ ਸਾਹਮਣੇ ਆ ਗਿਆ ਹੈ ਤਾਂ ਅਕਾਲੀ ਦਲ ਦੇ ਨੇਤਾਵਾਂ ਨੂੰ ਰਾਜਨੀਤੀ ਤੋ ਸੰਨਿਆਸ ਲੈ ਕੇ ਘਰ ਬੈਠ ਜਾਣਾ ਚਾਹੀਦਾ ਹੈ।
ਜਲਾਲਪੁਰ ਨੇ ਕਿਹਾ ਕਿ ਜਿਲੇ ਵਿਚ ਲਾਅ ਐਂਡ ਆਡਰ ਪੂਰੀ ਤਰਾ ਕਾਇਮ ਹੈ ਤੇ ਜਿਹੜੇ ਦੋਸੀਆਂ ਨੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਕੇ ਕਈ ਗਲਤ ਕੰਮ ਕੀਤਾ ਹੈ ਉਨਾਂ ਨੂੰ ਪਟਿਆਲਾ ਪੁਲਸ ਨੇ ਸਲਾਖਾ ਖਿਛੇ ਪਹੁੰਚਾ ਦਿਤਾ ਹੈ । ਊਨਾਂ ਕਿਹਾ ਕਿ ਅਸੀ ਵਿਕਾਸ ਕੀਤਾ ਹੈ ਤੇ ਕਰਦੇ ਰਹਾਂਗੇ ਇਸੇ ਕਾਰਨ ਹੁਣ ਅਕਾਲੀ ਦਲ ਪੂਰੀ ਤਰਾਂ ਦੁਖੀ ਹੈ ਕਿਉਕਿ ਪੰਜਾਬ ਦੇ ਲੋਕ ਮੁੜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਬਨਾਉਣ ਲਈ ਉਤਾਵਲੇ ਹਨ। ਜਲਾਲਪੁਰ ਨੇ ਕਿਹਾ ਕਿ ਪੰਜਾਬ ਦੇ ਲੋਕ ਵਿਧਾਨ ਸਭਾ ਚੋਣਾਂ ਤੋ ਬਾਅਦ ਲੋਕ ਸਭਾ ਸਮੇਤ ਸਾਰੀਆਂ ਚੋਣਾਂ ਵਿਚ ਅਕਾਲੀ ਦਲ ਤੇ ਭਾਜਪਾ ਨੂੰ ਪੂਰੀ ਤਰਾਂ ਨਕਾਰ ਚੁੱਕੇ ਹਨ ਜਿਸ ਕਾਰਨ ਅਕਾਲੀ ਹੁਣ ਘਟੀਆਂ ਹੱਥਕੰਡਿਆਂ ਤੇ ਉਤਰ ਆਏ ਹਨ ਪਰ ਕਾਂਗਰਸ ਪੰਜਾਬ ਦੇ ਵਿਕਾਸ ਲਈ ਵਚੱਨਵੱਧ ਹੈ।

Leave a Reply

Your email address will not be published. Required fields are marked *