ਪਟਿਆਲਾ ‘ਚ ਕੋਰੋਨਾ ਕੇਸ ਆਏ 126, ਸ਼ਹਿਰ ‘ਚ 50 ਕੇਸਾਂ ਨੇ ਦਿੱਤੀ ਦਸਤਕ
ਪਟਿਆਲਾ 31 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਜਿਲੇ ਵਿਚ 126 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ 1000 ਦੇ ਕਰੀਬ ਰਿਪੋਰਟਾਂ ਵਿਚੋ 126 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 1739 ਹੋ ਗਈ ਹੈ।
ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 85 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 1013 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 28 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 1013 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 698 ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 126 ਕੇਸਾਂ ਵਿਚੋ 50 ਪਟਿਆਲਾ ਸ਼ਹਿਰ, 22 ਰਾਜਪੁਰਾ, 19 ਨਾਭਾ, 09 ਸਮਾਣਾ, 06 ਪਾਤੜਾਂ ਅਤੇ 20 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 75 ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪੋਜਟਿਵ ਪਾਏ ਗਏ ਹਨ, 48 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਅਤੇਂ ਤਿੰਨ ਬਾਹਰੀ ਰਾਜਾ ਤੋਂ ਆਏ ਸ਼ਾਮਲ ਹਨ।ਪਟਿਆਲਾ ਦੇ ਰਾਘੋਮਾਜਰਾ ਤੋਂ ਚਾਰ, 23 ਨੰਬਰ ਫਾਟਕ ਅਤੇ ਦੀਪ ਨਗਰ ਤੋਂ ਤਿੰਨ-ਤਿੰਨ, ਧਾਲੀਵਾਲ ਕਲੋਨੀ, ਗੁਰਦੀਪ ਕਲੋਨੀ, ਗਰੀਨ ਪਾਰਕ ਕਲੋਨੀ, ਬੈਂਕ ਕਲੋਨੀ, ਸੰਤ ਨਗਰ, ਸੁੱਖ ਐਨਕਲੇਵ, ਅੰਬੇ ਅਪਾਰਟਮੈਂਟ ਤੋਂ ਦੋ-ਦੋ, ਅਨੰਦ ਨਗਰ ਐਕਸਟੈਂਸ਼ਨ, ਰਤਨ ਨਗਰ, ਡੋਗਰਾ ਮੁੱਹਲਾ, ਸਰਹੰਦੀ ਗੇਟ, ਪੁਲਿਸ ਲਾਈਨ ਸਲਾਰੀਆ ਵਿਹਾਰ, ਅਰਬਨ ਅਸਟੇਟ ਫੇਜ ਦੋ, ਬਾਜਵਾ ਕਲੋਨੀ, ਮਥੁਰਾ ਕਲੋਨੀ, ਮਜੀਠੀਆਂ ਐਨਕਲੇਵ, ਮੋਤੀ ਬਾਗ, ਜੋਗਿੰਦਰ ਨਗਰ, ਪ੍ਰਤਾਪ ਨਗਰ, ਅਗਰਵਾਲ ਮੁਹੱਲਾ, ਜਗਦੀਸ਼ ਐਨਕਲੇਵ ,ਗਿਆਨ ਕਲੋਨੀ, ਬਡੁੰਗਰ, ਅਸੇ ਮਾਜਰਾ, ਵਿਕਾਸ ਨਗਰ, ਝਿੱਲ, ਅਰਜੁਨ ਰੋਡ, ਗੋਬਿੰਦਪੁਰਾ, ਡੀ.ਐਮ .ਡਬਲਿਉ, ਬਾਬਾ ਜੀਵਨ ਸਿੰਘ ਨਗਰ, ਲਹਿਲ,ਪ੍ਰੀਤ ਨਗਰ, ਮਹਾਰਾਜਾ ਐਨਕਲੇਵ ਅਤੇ ਸੈਨਚੁਰੀ ਐਨਕਲੇਵ ਤੋਂ ਇੱਕ- ਇੱਕ,ਰਾਜਪੁਰਾ ਦੇ ਨੇੜੇ ਰਵੀ ਬੁੱਕ ਡਿਪੁ ਤੋਂ ਚਾਰ, ਡਾਲੀਮਾ ਵਿਹਾਰ ਤੋਂ ਦੋ, ਦੁਰਗਾ ਕਲੋਨੀ, ਰਾਮਦੇਵ ਕਲੋਨੀ, ਗਗਨਚੋਂਕ, ਕੇ.ਐਸ.ਐਮ.ਰੋਡ, ਗੁਰੂਦੁਆਰਾ ਰੋਡ, ਮਹਿੰਦਰਾ ਗੰਜ, ਬਠੋਈ, ਕਨਿਕਾ ਗਾਰਡਨ, ਆਦਰਸ਼ ਕਲੋਨੀ, ਨੀਲਪੁਰ ਸਾਂਝ ਕੇਂਦਰ, ਨੇੜੇ ਐਨ.ਟੀ.ਸੀ ਸਕੂਲ, ਗੁਰਬਖਸ਼ ਕਲੋਨੀ, ਧਮੋਲੀ, ਜੈ ਨਗਰ, ਨੇੜੇ ਦੁਰਗਾ ਮੰਦਰ ਤੋਂ ਇੱਕ-ਇੱਕ, ਨਾਭਾ ਦੇ ਬਠਿੰਡੀਆਂ ਮੁੱਹਲਾ ਤੋਂ ਪੰਜ, ਕਰਤਾਰਪੁਰਾ ਮੁੱਹਲਾ ਤੋਂ ਤਿੰਨ, ਪਟੇਲ ਨਗਰ ਅਤੇ ਪਾਂਡੂਸਰ ਮੁੱਹਲਾ ਤੋਂ ਦੋ-ਦੋ, ਧਕੋਦੀਆਂ ਦੀ ਬਸਤੀ, ਮੋਦੀ ਮਿੱਲ, ਰਿਪੁਦਮਨ ਮੁੱਹਲਾ, ਕੁੰਗਰੀਅਨ ਸਟਰੀਟ, ਬਸੰਤਪੁਰਾ,ਸਿੰਘ ਕਲੋਨੀ, ਹੀਰਾ ਮਹਿਲ ਤੋਂ ਇੱਕ-ਇੱਕ, ਸਮਾਣਾ ਦੇ ਇੰਦਰਾਪੁਰੀ ਅਤੇ ਮਾਛੀ ਹਾਤਾ ਚੌਂਕ ਤੋਂ ਦੋ-ਦੋ, ਕੇਸ਼ਵ ਨਗਰ, ਲਾਹੋਰਾ ਮੁੱਹਲਾ, ਘੜਾਮਾ ਪੱਤੀ, ਘਾਰ ਮੁੱਹਲਾ,ਗੁਰੁ ਨਾਨਕ ਨਗਰ ਤੋਂ ਇੱਕ ਇੱਕ , ਪਾਤੜਾਂ ਦੇ ਵਾਰਡ ਨੰਬਰ 4 ਅਤੇ ਲਖਵਾਲੀ ਬਸਤੀ ਤੋਂ ਦੋ-ਦੋ, ਵਾਰਡ ਨੰਬਰ 6 ਅਤੇ 11 ਤੋਂ ਇੱਕ- ਇੱਕ ਅਤੇ 20 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਇਹਨਾਂ ਵਿਚ ਸੱਤ ਸਿਹਤ ਕਾਮੇ, ਤਿੰਨ ਗਰਭਵੱਤੀ ਅੋਰਤਾਂ ਅਤੇ ਦੋ ਪੁਲਿਸ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ। ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆ ਕਿ ਪਟਿਆਲਾ ਦੇ ਇੱਕ ਨਿਜੀ ਹਸਪਤਾਲ ਵਿੱਚ ਇੱਕ ਪੋਜਟਿਵ ਕੇਸ ਆਉਣ ਤੇਂ ਉੱਥੇ ਸਟਾਫ ਦੇ ਹੁਣ ਤੱਕ ਕੰਟੈਕਟ ਟਰੇਸਿੰਗ ਵਿੱਚ 12 ਕਰਮੀ ਪੋਜਟਿਵ ਪਾਏ ਗਏ ਹਨ। ਜਿਹਨਾਂ ਨੂੰ ਨਿਯਮਾ ਅਨੁਸਾਰ ਆਈਸੋਲੈਟ ਕੀਤਾ ਗਿਆ ਹੈ ਅਤੇ ਹਸਪਤਾਲ ਨੂੰ ਹਦਾਇਤਾਂ ਦਿੱਤੀਆ ਗਈਆਂ ਹਨ ਕਿ ਬਾਕੀ ਸਟਾਫ ਵਿੱਚ ਹੋਰ ਬਰੀਕੀ ਨਾਲ ਕੰਟੈਕਟ ਟਰੇਸਿੰਗ ਕਰਕੇ ਕੋਵਿਡ ਜਾਂਚ ਕਰਵਾਈ ਜਾਵੇ ਅਤੇ ਕੋਵਿਡ ਸਬੰਧੀ ਹਸਪਤਾਲਾ ਲਈ ਇੰਨਫੈਕਸ਼ਨ ਕੰਟਰੋਲ ਪ੍ਰੋਟੋਕੋਲ ਦੀਆਂ ਗਾਈਡਲਾਈਨਜ ਦੀ ਪਾਲਣਾ ਕੀਤੀ ਜਾਵੇ।

