ਪੰਜਾਬਪਟਿਆਲਾ

ਸੀ.ਐਮ ਸਿਟੀ : 114 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਪਟਿਆਲਾ 19 ਅਗਸਤ (ਰਮਨਦੀਪ/ਮਧੂਸਾਰ ਬਿਊਰੋ) ਜਿਲੇ ਵਿਚ 114 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1350 ਦੇ ਕਰੀਬ ਰਿਪੋਰਟਾਂ ਵਿਚੋ 114 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ ਇੱਕ ਪੋਜਟਿਵ ਕੇਸ ਦੀ ਸੁਚਨਾ ਐਸ.ਏ.ਐਸ ਨਗਰ ਮੁਹਾਲੀ ਅਤੇ ਇੱਕ ਦੀ ਸੂਚਨਾ ਸਿਵਲ ਸਰਜਨ ਸੰਗਰੂਰ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 4247 ਹੋ ਗਈ ਹੈ।

ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 77 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 2758 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 93 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, 2758 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1396 ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 114 ਕੇਸਾਂ ਵਿਚੋ 65 ਪਟਿਆਲਾ ਸ਼ਹਿਰ,15 ਰਾਜਪੁਰਾ, 10 ਨਾਭਾ, 08 ਸਮਾਣਾ ਅਤੇ 16 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 35 ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ , 78 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜ, 01 ਬਾਹਰੀ ਰਾਜਾਂ ਤੋਂ ਆਉਣ ਨਾਲ ਸਬੰਧਤ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਤੱਫਜਲਪੁਰਾ ਤੋਂ ਪੰਜ, ਅਰਬਨ ਅਸਟੇਟ ਫੇਜ ਇੱਕ ,ਗਰਲਜ ਹੋਸਟਲ ਜੀ.ਐਮ.ਸੀ, ਨਿਉ ਲਾਲ ਬਾਗ, ਫੁਲਕੀਆਂ ਐਨਕਲੇਵ ਤੋਂ ਤਿੰਨ-ਤਿੰਨ, ਵਿਕਾਸ ਕਲੋਨੀ, ਗਰੀਨ ਪਾਰਕ ਕਲੋਨੀ, ਪੁਰਾਨਾ ਬਿਸ਼ਨ ਨਗਰ, ਓਮੈਕਸ ਸਿਟੀ, ਅਨਾਜ ਮੰਡੀ, ਬਾਂਰਾਦਰੀ ਗਾਰਡਨ, ਅਨੰਦ ਨਗਰ ਏ ਐਕਸਟੈੰਸ਼ਨ , ਪੁਰਾਨਾ ਮੇਹਰ ਸਿੰਘ ਕਲੋਨੀ, ਅਰਬਨ ਅਸਟੇਟ ਫੇਜ 2, ਮਾਡਲ ਟਾਉਨ ਤੋਂ ਦੋ-ਦੋ, ਭਿੰਡੀਆਂ ਵਾਲੀ ਗੱਲੀ, ਦਾਲ ਦਲੀਆ ਬਾਜਾਰ, ਨਿਉ ਗਰੀਨ ਪਾਰਕ, ਮਾਡਲ ਟਾਉਨ, ਜੰਡ ਗੱਲੀ, ਗੁਰਬਖਸ ਕਲੋਨੀ, ਤ੍ਰਿਪੜੀ , ਆਦਰਸ਼ ਕਲੋਨੀ, ਮਹਿੰਦਰਾ ਕੰਪਲੈਕਸ, ਬੁਆਏਜ ਹੋਸਟਲ, ਸ਼ਿਵਪੁਰੀ ਕਲੋਨੀ, ਪੁਰਾਨਾ ਲਾਲ ਬਾਗ, ਰਘਬੀਰ ਕਲੋਨੀ, ਤ੍ਰਿਵੇਨੀ ਚੋਂਕ, ਨਾਗਰ ਐਨਕਲੇਵ, ਰਤਨ ਨਗਰ, ਸਵਰਨ ਵਿਹਾਰ, ਜੱਟਾਂ ਵਾਲਾ ਚੋਂਤਰਾਂ,ਰਾਘੋ ਮਾਜਰਾ, ਸਿਉਨਾ ਰੋਡ, ਸਰਹੰਦ ਰੋਡ, ਪ੍ਰਤਾਪ ਨਗਰ, ਕੱਚਾ ਪਟਿਆਲਾ, ਨਿਉ ਬਸਤੀ ਬੰਡੁਗਰ, ਫਰੀਦ ਨਗਰ, ਡੀ.ਐਲ.ਐਫ ਕਲੋਨੀ, ਰਤਨ ਨਗਰ ਆਦਿ ਥਾਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਗੁਰੂ ਨਾਨਕ ਕਲੋਨੀ ਤੋਂ ਪੰਜ, ਮਧੂਬਨ ਕਲੋਨੀ, ਸ਼ੀਤਲ ਕਲੋਨੀ, ਅਨੰਦ ਨਗਰ, ਗੋਬਿੰਦ ਕਲੋਨੀ, ਪੁਰਾਨਾ ਰਾਜਪੁਰਾ, ਗੁਰੂਦੁਆਰਾ ਰੋਡ, ਡਾਲੀਮਾ ਵਿਹਾਰ, ਗੁਰੂ ਅਰਜਨ ਦੇਵ ਕਲੋਨੀ, ਰੋਸ਼ਨ ਕਲੋਨੀ , ਨਾਰਨੋਲ ਕਲੋਨੀ ਆਦਿ ਥਾਂਵਾ ਤੋਂ ਇੱਕ-ਇੱਕ, ਨਾਭਾ ਦੇ ਬਾਂਸਾ ਵਾਲੀ ਗੱਲੀ ਤੋਂ ਦੋ, ਬਠਿੰਡੀਆਂ ਮੁੱਹਲਾ, ਕ੍ਰਿਸ਼ਨਾ ਪੁਰੀ ਸਟਰੀਟ, ਨਾਭਾ ਸਿਟੀ, ਸਕਾਈਮ ਸਟਰੀਟ, ਏਕਤਾ ਕਲੋਨੀ, ਸਿਵਲ ਹਸਪਤਾਲ, ਕਰਤਾਰ ਕਲੋਨੀ ਆਦਿ ਥਾਂਵਾ ਤੋਂ ਇੱਕ-ਇੱਕ, ਸਮਾਣਾ ਦੇ ਵੜੈਚ ਕਲੋਨੀ ਤੋਂ ਪੰਜ, ਜੱਟਾ ਪੱਤੀ, ਘੜਾਮਾ ਪੱਤੀ, ਮੱਛੀ ਹਾਤਾ ਆਦਿ ਤੋਂ ਇੱਕ-ਇੱਕ ਅਤੇ 16 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

Leave a Reply

Your email address will not be published. Required fields are marked *