ਪਟਿਆਲਾ ‘ਚ ਚਾਰ ਮੌਤਾਂ, 181 ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ
ਪਟਿਆਲਾ 27 ਅਗਸਤ (ਰਮਨਦੀਪ/ਮਧੂਸਾਰ ਬਿਊਰੋ) ਜਿਲੇ ਵਿਚ 181 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2200 ਦੇ ਕਰੀਬ ਰਿਪੋਰਟਾਂ ਵਿਚੋ 181 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿੱਚੋ 9 ਪੋਜਟਿਵ ਕੇਸਾਂ ਦੀ ਸੁਚਨਾ ਐਸ.ਏ.ਐਸ ਨਗਰ, ਇੱਕ ਸੰਗਰੂਰ, ਇੱਕ ਕਪੂਰਥਲਾ ਅਤੇ ਇੱਕ ਪੀ.ਜੀ.ਆਈ ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 5598 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 119 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 3965 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 139 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ,3965 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1494 ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 181 ਕੇਸਾਂ ਵਿਚੋ 45 ਪਟਿਆਲਾ ਸ਼ਹਿਰ,76 ਸਮਾਣਾ, 18 ਰਾਜਪੁਰਾ, 16 ਨਾਭਾ, 1 ਪਾਤੜਾਂ ਅਤੇ 25 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 03 ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ, 178 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਤੋਂ ਅਰਬਨ ਅਸਟੇਟ ਫੇਜ ਦੋ ਤੋਂ ਚਾਰ, ਵਿਦਿਆ ਨਗਰ, 22 ਨੰਬਰ ਫਾਟਕ, ਅਤੇ ਜੁਝਾਰ ਨਗਰ ਤੋਂ ਤਿੰਨ- ਤਿੰਨ,ਪਾਸੀ ਰੋਡ ਅਤੇ ਤੱਫਜਲਪੁਰਾ ਤੋਂ ਦੋ-ਦੋ, ਵਿਰਕ ਕਲੋਨੀ, ਦਰਸ਼ਨੀ ਗੇਟ, ਆਦਰਸ਼ ਨਗਰ, ਪੰਜਾਬੀ ਬਾਗ, ਗੁਰੁ ਨਾਨਕ ਨਗਰ, ਡੋਗਰਾ ਮੁੱਹਲਾ, ਗੱਰਿਡ ਕਲੋਨੀ, ਮਾਰਕਲ ਕਲੋਨੀ, ਸਵਰਨ ਵਿਹਾਰ, ਰਤਨ ਨਗਰ, ਅਨੰਦ ਨਗਰ ਏ, ਨਿਹਾਲ ਬਾਗ, ਮਜੀਠੀਆਂ ਐਨਕਲੇਵ, ਖਾਲਸਾ ਮੁੱਹਲਾ, ਨਿਉ ਆਫੀਸਰ ਕਲੋਨੀ, ਤੇਜ ਬਾਗ ਕਲੋਨੀ, ਪੁਰਾਨਾ ਸਟੇਟ ਬੈਂਕ ਕਲੋਨੀ, ਰਾਜਪੁਰਾ ਰੋਡ, ਤ੍ਰਿਵੇਨੀ ਚੋਂਕ, ਸਫਾਬਾਦੀ ਗੇਟ, ਅਰੋੜਿਆਂ ਸਟਰੀਟ, ਵਾਰਡ ਨੰਬਰ 10 ਸਰਹੰਦੀ ਬਜਾਰ, ਤ੍ਰਿਪੜੀ ਆਦਿ ਥਾਂਵਾ ਤੋਂ ਇੱਕ-ਇੱਕ, ਸਮਾਣਾ ਦੇ ਧਾਗਾ ਫੈਕਟਰੀ ਵਿਚੋ 67, ਇੰਦਰਾਪੁਰੀ ਤੋਂ ਤਿੰਨ, ਅਗਰਸੈਨ ਕਲੋਨੀ, ਤਹਿਸੀਲ ਰੋਡ ਤੋਂ ਦੋ-ਦੋ, ਵੜੈਚ ਕਲੋਨੀ, ਲਾਹੋਰਾ ਮੁੱਹਲਾ ਆਦਿ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਸ਼ੀਤਲ ਕਲੋਨੀ ਅਤੇ ਡਾਲੀਮਾ ਵਿਹਾਰ ਤੋਂ ਦੋ- ਦੋ, ਪੀਰ ਕਲੋਨੀ, ਨੇੜੇ ਕੇ.ਕੇ.ਸਕੂਲ, ਜੱਗੀ ਕਲੋਨੀ, ਗੁਰੁ ਅਨੰਦ ਕਲੋਨੀ, ਕੇ.ਐਸ.ਐਮ ਰੋਡ, ਕੋਰਟ ਰੋਡ, ਗੁਰੂ ਅਰਜਨ ਦੇਵ ਕਲੋਨੀ, ਫੋਕਲ ਪੁਆਇੰਟ, ਜੀ.ਟੀ.ਰੋਡ, ਰਾਜਪੁਰਾ ਟਾਉਨ,ਵਿਕਾਸ ਨਗਰ, ਨੇੜੇ ਮਹਾਂਵੀਰ ਮੰਦਰ, ਗੋਬਿੰਦਪੁਰਾ ਕਲੋਨੀ, ਪੁਰਾਨਾ ਰਾਜਪੁਰਾ ਆਦਿ ਥਾਂਵਾ ਤੋਂ ਇੱਕ-ਇੱਕ ਆਦਰਸ਼ ਕਲੋਨੀ, ਨਾਭਾ ਦੇ ਜਸਪਾਲ ਕਲੋਨੀ ਤੋਂ ਪੰਜ, ਭੱਠਾਂ ਸਟਰੀਟ ਤੋਂ ਤਿੰਨ, ਪ੍ਰੀਤ ਵਿਹਾਰ ਤੋਂ ਦੋ, ਪੁਰਾਨਾ ਹਾਥੀ ਖਾਨਾ, ਥੱਥੜੀਆਂ ਮੁਹੱਲਾ, ਨਿਉ ਪਟੇਲ ਨਗਰ, ਗੁਰੂ ਨਾਨਕ ਪੁਰਾ ਮੁੱਹਲਾ, ਹੀਰਾ ਮੱਹਲ, ਸ਼ਾਰਦਾ ਕਲੋਨੀ ਆਦਿ ਥਾਂਵਾ ਤੋਂ ਇੱਕ-ਇੱਕ,ਪਾਤੜਾਂ ਤੋਂ ਇੱਕ ਅਤੇ 25 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿੱਚ ਅਤੇ ਦੋ ਸਿਹਤ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

