ਸਾਹਿਤ

ਪਟਿਆਲਾ ਵਿਖੇ 123 ਕੋਵਿੰਡ ਦੇ ਨਵੇਂ ਕੇਸ, ਚਾਰ ਦੀ ਮੌਤ

ਪਟਿਆਲਾ 5 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਜਿਲੇ ਵਿਚ 123 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2300 ਦੇ ਕਰੀਬ ਰਿਪੋਰਟਾਂ ਵਿਚੋ 123 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋਂ ਅੱਠ ਪੋਜਟਿਵ ਕੇਸਾਂ ਦੀ ਸੁਚਨਾ ਸ.ਏ.ਐਸ. ਨਗਰ ਤੋਂ ਪ੍ਰਾਪਤ ਹੋਈ ਹੈ।

ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 6999 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 211 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 5471 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ ਚਾਰ ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 186 ਹੋ ਗਈ ਹੈ, 5471 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1342 ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 123 ਕੇਸਾਂ ਵਿਚੋ 36 ਪਟਿਆਲਾ ਸ਼ਹਿਰ, 04 ਸਮਾਣਾ, 62 ਰਾਜਪੁਰਾ, 05 ਨਾਭਾ ਅਤੇ 16 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 18 ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਅਤੇ 105 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆਂ ਕਿ ਪਟਿਆਲਾ ਦੇ ਤ੍ਰਿਪੜੀ ਤੋਂ ਚਾਰ, ਅਰਬਨ ਅਸਟੇਟ ਫੇਸ ਦੋ, ਆਰਿਆ ਸਮਾਜ, ਗੁਰੂ ਨਾਨਕ ਨਗਰ, ਪੁਲਿਸ ਲਾਈਨ, ਘੁਮੰਣ ਨਗਰ, ਰਾਜਿੰਦਰਾ ਹਸਪਤਾਲ, ਫੈਕਟਰੀ ਏਰੀਆਂ ਤੋਂ ਦੋ-ਦੋ, ਹੀਰਾ ਐਨਕਲੇਵ, ਨੇੜੇ ਮੋਦੀ ਕਾਲਜ, ਤੋਪ ਖਾਨਾ ਮੋੜ, ਅਨੰਦ ਨਗਰ ਏ, ਦਰਸ਼ਨੀ ਗੇਟ, ਮਜੀਠੀਆਂ ਐਨਕਲੇਵ, ਤੱਫਜਲ ਪੁਰਾ, ਪੁਰਾਨਾ ਬਿਸ਼ਨ ਨਗਰ, ਸਿਵਲ ਲਾਈਨ, ਜੋੜੀਆਂ ਭੱਟੀਆਂ, ਚਰਨ ਬਾਗ , ਐਸ.ਐਸ.ਟੀ .ਨਗਰ ਆਦਿ ਥਾਵਾਂ ਤੋਂ ਇੱਕ-ਇੱਕ, ਰਾਜਪੁਰਾ ਦੇ ਪੁਰਾਨਾ ਰਾਜਪੁਰਾ ਤੋਂ ਸੱਤ, ਕਨਿਕਾ ਗਾਰਡਨ ਤੋਂ ਛੇਂ ,ਭਾਰਤ ਕਲੋਨੀ, ਫੋਕਲ ਪੁਆਇੰਟ, ਨੇੜੇ ਐਨ.ਟੀ.ਸੀ ਸਕੂਲ ਤੋਂ ਚਾਰ- ਚਾਰ, ਨਿਉ ਦਸ਼ਮੇਸ਼ ਕਲੋਨੀ, ਰਾਜਪੁਰਾ ਸਿਟੀ, ਨੇੜੇ ਗਨੇਸ਼ ਮੰਦਰ, ਸ਼ਿਵ ਕਲੋਨੀ ਤੋਂ ਤਿੰਨ-ਤਿੰਨ, ਡਾਲੀਮਾ ਵਿਹਾਰ, ਪੰਜਾਬ ਕਲੋਨੀ, ਗੋਬਿੰਦ ਕਲੋਨੀ, ਰੋਸ਼ਨ ਕਲੋਨੀ ਤੋਂ ਦੋ-ਦੋ, ਚੂਨਾ ਭੱਟੀ, ਅਰਜੁਨ ਨਗਰ,ਛੱਜੂ ਮਾਜਰਾ, ਕਾਲੇਕਾ ਰੋਡ, ਗਰਗ ਕਲੋਨੀ, ਸ਼ਿਵ ਕਲੋਨੀ ਆਦਿ ਥਾਵਾਂ ਤੋਂ ਇੱਕ-ਇੱਕ, ਸਮਾਣਾ ਦੇ ਸਂੇਖੋ ਕਲੋਨੀ ਅਤੇ ਘੜਾਮਾ ਪੱਤੀ, ਨਾਭਾ ਦੇ ਪੁੱਡਾ , ਮਲੇਰੀਅਨ ਸਟਰੀਟ, ਜਸਪਾਲ ਕਲੋਨੀ, ਨਿਉ ਪਟੇਲ ਨਗਰ ਆਦਿ ਤੋਂ ਇੱਕ-ਇੱਕ ਅਤੇ 16 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

Leave a Reply

Your email address will not be published. Required fields are marked *