ਪੰਜਾਬਪਟਿਆਲਾ

ਪਟਿਆਲਾ ‘ਚ ਆਏ 220 ਕੋਵਿੰਡ ਕੇਸ, ਛੇ ਦੀ ਮੌਤ

ਪਟਿਆਲਾ 14 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਜ਼ਿਲ੍ਹੇ ਵਿਚ 220 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 3050 ਦੇ ਕਰੀਬ ਰਿਪੋਰਟਾਂ ਵਿਚੋ 220 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋਂ ਤਿੰਨ ਪੋਜਟਿਵ ਕੇਸਾਂ ਦੀ ਸੁਚਨਾ ਸੰਗਰੂਰ, ਇੱਕ ਐਸ.ਏ.ਐਸ ਨਗਰ ਅਤੇ ਇੱਕ ਦੀ ਸੁਚਨਾ ਫਤਿਹਗੜ ਸਾਹਿਬ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 8888 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 129 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 6788 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 06 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 248 ਹੋ ਗਈ ਹੈ, 6788 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1852 ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 220 ਕੇਸਾਂ ਵਿਚੋਂ 112 ਪਟਿਆਲਾ ਸ਼ਹਿਰ, 11 ਸਮਾਣਾ, 35 ਰਾਜਪੁਰਾ, 12 ਨਾਭਾ, ਬਲਾਕ ਭਾਦਸੋਂ ਤੋਂ 02, ਬਲਾਕ ਕੋਲੀ ਤੋਂ 05, ਬਲਾਕ ਕਾਲੋਮਾਜਰਾ ਤੋਂ 05, ਬਲਾਕ ਹਰਪਾਲ ਪੁਰ ਤੋਂ 05, ਬਾਲਕ ਦੁਧਨਸਾਧਾ ਤੋਂ 07, ਬਲਾਕ ਸ਼ੁਤਰਾਣਾ ਤੋਂ 26 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 61 ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ, 155 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ, ਤਿੰਨ ਬਾਹਰੀ ਰਾਜਾਂ ਅਤੇ ਇੱਕ ਵਿਦੇਸ਼ ਤੋਂ ਆਉਣ ਕਾਰਣ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪੋਜਟਿਵ ਕੇਸ ਪਟਿਆਲਾ ਸ਼ਹਿਰ ਦੇ ਧਾਲ਼ੀਵਾਲ ਕਲੋਨੀ, ਪਾਵਰ ਕਲੋਨੀ, ਸੈਨਚੁਰੀ ਐਨਕਲੇਵ, ਮਾਲਵਾ ਕਲੋਨੀ, ਰਾਘੋਮਾਜਰਾ, ਪੁਰਾਨਾ ਬਿਸ਼ਨ ਨਗਰ, ਬਗੀਚੀ ਮੰਗਲ ਦਾਸ, ਲਾਹੋਰੀ ਗੇਟ, ਕਰਤਾਰ ਕਲੋਨੀ, ਅਮਨ ਨਗਰ, ਦਰਸ਼ਨ ਸਿੰਘ ਨਗਰ, ਰਘਬੀਰ ਮਾਰਗ, ਜੋੜੀਆਂ ਭੱਠੀਆਂ, ਨਿਉ ਫਰੈਂਡਜ ਐਨਕਲੇਵ, ਬਾਜਵਾ ਕਲੋਨੀ, ਜਰਨਲ ਚੰਦਾ ਸਿੰਘ ਕਲੋਨੀ, ਵੱਡਾ ਅਰਾਈ ਮਾਜਰਾ, ਘੁਮੰਣ ਨਗਰ, ਰਤਨ ਨਗਰ, ਅਰਬਨ ਅਸਟੇਟ ਫੇਸ ਇੱਕ ਅਤੇ ਦੋ, ਆਦਰਸ਼ ਨਗਰ, ਗੁਰੂ ਨਾਨਕ ਨਗਰ, ਲਾਹੋਰੀ ਗੇਟ, ਪ੍ਰੇਮ ਨਗਰ, ਐਸ.ਐਸ.ਟੀ ਨਗਰ, ਸੇਵਕ ਕਲੋਨੀ ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆਂ ਅਤੇ ਕਲੋਨੀਆਂ ਵਿਚੋ ਪਾਏ ਗਏ ਹਨ।ਇਸੇ ਤਰਾਂ ਰਾਜਪੁਰਾ ਦੇ ਪੁਰਾਨਾ ਮਿਰਚ ਮੰਡੀ, ਗੁਲਾਬ ਨਗਰ, ਦਸ਼ਮੇਸ਼ ਕਲੋਨੀ, ਸਨ ਸਿੱਟੀ ਕਲੋਨੀ, ਗਉਸ਼ਾਲਾ ਰੋਡ, ਧਰਮਪੁਰਾ ਕਲੋਨੀ, ਗਾਂਧੀ ਕਲੋਨੀ, ਨੇੜੇ ਦੁਰਗਾ ਮੰੰਦਰ, ਨੇੜੇ ਸ਼ਿਵ ਕਲੋਨੀ, ਰੋਸ਼ਨ ਕਲੋਨੀ, ਜਗਦੀਸ਼ ਕਲੋਨੀ, ਗੁਰੂ ਨਾਨਕ ਨਗਰ, ਪੁਰਾਨਾ ਰਾਜਪੁਰਾ, ਲੱਕੜ ਮੰਡੀ, ਮਹਿੰਦਰਾ ਗੰਜ, ਸਮਾਣਾ ਦੇ ਅਗਰਸੈਨ ਕਲੋਨੀ, ਮੋਤੀਆ ਬਾਜਾਰ,ਟੈਲੀਫੋਨ ਕਲੋਨੀ, ਮੁਨਿਆਰ ਮੁਹੱਲਾ, ਅਜੀਤ ਨਗਰ, ਵੜੈਚ ਕਲੋਨੀ, ਨਾਭਾ ਦੇ ਨੋਹਰਾ, ਫਾਟਕ ਨੰਬਰ 40, ਨੇੜੇ ਰੈਸਟ ਹਾਉਸ, ਪੁਰਾਨਾ ਹਾਥੀ ਖਾਨਾ, ਸਦਰ ਬਾਜਾਰ, ਕੋਟ ਰੋਡ ਆਦਿ ਥਾਵਾਂ ਤੋਂ ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆ, ਮੁੱਹਲਿਆਂ ਅਤੇ ਪਿੰਡਾਂ ਵਿਚੋ ਪਾਏ ਗਏ ਹਨ।ਇਹਨਾਂ ਵਿੱਚ ਇੱਕ ਗਰਭਵੱਤੀ ਔਰਤ ਵੀ ਸ਼ਾਮਲ ਹੈ ।ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

Leave a Reply

Your email address will not be published. Required fields are marked *