ਪਟਿਆਲਾ : 294 ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ, ਅੱਠ ਦੀ ਮੌਤ
ਪਟਿਆਲਾ 17 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਜਿਲੇ ਵਿਚ 294 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2800 ਦੇ ਕਰੀਬ ਰਿਪੋਰਟਾਂ ਵਿਚੋ 294 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋਂ ਇੱਕ ਪੋਜਟਿਵ ਕੇਸ ਦੀ ਸੁਚਨਾ ਪੀ.ਜੀ.ਆਈ ਚੰਡੀਗੜ, ਇੱਕ ਦੀ ਲੁਧਿਆਣਾ, ਇੱਕ ਸੰਗਰੂਰ ਅਤੇ ਦੋ ਦੀ ਸੂਚਨਾ ਐਸ.ਏ.ਐਸ.ਨਗਰ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 9762 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 155 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 7343 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 08 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 270 ਹੋ ਗਈ ਹੈ, 7343 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2149 ਹੈ।
ਪਾਜ਼ੀਟਿਵ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 294 ਕੇਸਾਂ ਵਿਚੋਂ 144 ਪਟਿਆਲਾ ਸ਼ਹਿਰ, 05 ਸਮਾਣਾ, 42 ਰਾਜਪੁਰਾ, 21 ਨਾਭਾ, ਬਲਾਕ ਭਾਦਸੋਂ ਤੋਂ 16, ਬਲਾਕ ਕੋਲੀ ਤੋਂ 20, ਬਲਾਕ ਕਾਲੋਮਾਜਰਾ ਤੋਂ 09, ਬਲਾਕ ਹਰਪਾਲ ਪੁਰ ਤੋਂ 15, ਬਲਾਕ ਦੁਧਨਸਾਧਾ ਤੋਂ 07, ਬਲਾਕ ਸ਼ੁਤਰਾਣਾ ਤੋਂ 15 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 55 ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਉਣ, 239 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪੋਜਟਿਵ ਕੇਸ ਪਟਿਆਲਾ ਸ਼ਹਿਰ ਦੇ ਧਾਲੀਵਾਲ ਕਲੋਨੀ, ਮਿਲਟਰੀ ਕੈਂਟ, ਮਨਜੀਤ ਨਗਰ, ਤ੍ਰਿਪੜੀ, ਮਾਡਲ ਟਾਉਨ, ਰਤਨ ਨਗਰ, ਗੁੱਡ ਅਰਥ ਕਲੋਨੀ, ਆਦਰਸ਼ ਕਲੋਨੀ, ਜੁਝਾਰ ਨਗਰ, ਡੋਗਰਾ ਮੁਹੱਲਾ, ਕੱਲਰ ਕਲੋਨੀ, ਤੇਜ ਕਲੋਨੀ, ਪਾਵਰ ਕਲੋਨੀ, ਸਰਾਭਾ ਨਗਰ, ਨਿਉ ਬਿਸ਼ਨ ਨਗਰ, ਧੀਰੁ ਨਗਰ, ਸੁਖਰਾਮ ਕਲੋਨੀ, ਕਾਕਾ ਸਿੰਘ ਐਨਕਲੇਵ, ਭਾਰਤ ਨਗਰ, ਬਾਜਵਾ ਕਲੋਨੀ, ਡੋਗਰਾ ਸਟਰੀਟ, ਮੋਤੀ ਬਾਗ , ਸਫਾਬਾਦੀ ਗੇਟ, ਅੱਬਚਲ ਨਗਰ, ਕੇਸਰ ਬਾਗ, ਸੇਵਕ ਕਲੋਨੀ, ਭਾਖੜਾ ਐਨਕਲੇਵ, ਜੋੜੀਆਂ ਭੱਠੀਆਂ, ਹਰਮਨ ਕਲੋਨੀ ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆ ਅਤੇ ਕਲੋਨੀਆਂ ਵਿਚੋ ਪਾਏ ਗਏ ਹਨ।ਇਸੇ ਤਰਾਂ ਰਾਜਪੁਰਾ ਦੇ ਰੋਸ਼ਨ ਕਲੋਨੀ, ਨੇੜੇ ਮਹਾਵੀਰ ਮੰੰੰਦਰ, ਨੇੜੇ ਗੁਰੂਦੁਆਰਾ ਸਿੰਘ ਸਭਾ, ਦੁਰਗਾ ਕਲੋਨੀ, ਗਰਗ ਕਲੋਨੀ, ਗਗਨ ਵਿਹਾਰ ਕਲੋਨੀ, ਪੰਜਾਬੀ ਕਲੋਨੀ, ਜੱਟਾਂ ਵਾਲਾ ਮੁੱਹਲਾ, ਆਰਿਆ ਸਮਾਜ, ਰੇਲਵੇ ਸਟੇਸ਼ਨ, ਗੀਤਾ ਕਲੋਨੀ, ਡਾਲੀਮਾ ਵਿਹਾਰ, ਮੁੱਹਲਾ ਗੁਜਰਾਂ ਵਾਲਾ, ਸਤਕਾਰ ਵਿਹਾਰ, ਸਮਾਣਾ ਦੇ ਘੜਾਮਾ ਪੱਤੀ, ਪਟਿਆਲਾ ਰੋਡ, ਮਾਛੀ ਹਾਤਾ, ਜੱਟਾ ਵਾਲਾ ਮੁੱਹਲਾ, ਨਾਭਾ ਦੇ ਅਲੌਹਰਾਂ ਗੇਟ, ਬਠਿੰਡੀਆਂ ਮੁੱਹਲਾ, ਘੁੰਮਣ ਕਲੋਨੀ, ਕਮਲਾ ਕਲੋਨੀ, ਕਰਤਾਰਪੁਰਾ ਮੁਹੱਲਾ, ਬੈਂਕ ਸਟਰੀਟ, ਅਜੀਤ ਨਗਰ, ਸੰਗਤਪੁਰਾ ਮੁੱਹਲਾ, ਜਿਲਾ ਜੇਲ ਆਦਿ ਥਾਵਾਂ ਤੋਂ ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆ, ਮੁੱਹਲਿਆਂ ਅਤੇ ਪਿੰਡਾਂ ਵਿਚਂੋ ਪਾਏ ਗਏ ਹਨ।ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

