ਸਰਕਾਰ ਦਲਿਤ ਵਿਦਿਆਰਥੀਆਂ ਦਾ ਹੱਕ ਖੋਹਣ ਵਾਲੇ ਚੋਰ ਸਾਧੂ ਮੰਤਰੀ ਨੂੰ ਚਲਦਾ ਕਰੇ : ਹਰਪਾਲ ਜੁਨੇਜਾ
ਮਨਜੋਤ ਸਿੰਘ ਚਹਿਲ ਦੀ ਅਗਵਾਈ ‘ਚ ਨੌਜਵਾਨਾਂ ਨੇ ਕੀਤਾ ਸ਼ਕਤੀ ਪ੍ਰਦਰਸ਼ਨ
ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ‘ਚ ਪਟਿਆਲਾ ਤੋਂ ਕਾਫਲੇ ਨਾਭਾ ਧਰਨੇ ‘ਚ ਪੁੱਜੇ
ਕਾਰਾਂ, ਜੀਪਾਂ ਅਤੇ ਬੱਸਾਂ ‘ਚ ਸਵਾਰ ਹੋ ਕੇ ਅਕਾਲੀ ਦਲ ਦੇ ਧਰਨੇ ‘ਚ ਕੀਤੀ ਸ਼ਿਰਕਤ
ਪਟਿਆਲਾ 2 ਨਵੰਬਰ (ਮਧੂਸਾਰ ਬਿਊਰੋ) ਦਲਿਤਾਂ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿਚ ਹੋਏ 64 ਕਰੋੜ ਰੁਪਏ ਦੀ ਘਪਲੇ ਦੇ ਸਬੰਧ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਨਾਭਾ ਵਿਖੇ ਦਲਿਤ ਵਿਦਿਆਰਥੀਆਂ ਦਾ ਹੱਕ ਖੋਹਣ ਵਾਲੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਦਿੱਤੇ ਗਏ ਧਰਨੇ ‘ਚ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ‘ਚ ਪਟਿਆਲਾ ਤੋਂ ਚੱਲੇ ਕਾਫਲੇ ਅੱਜ ਨਾਭਾ ਧਰਨੇ ‘ਚ ਪੁੱਜੇ। ਇਸ ਮੌਕੇ ਧਰਨੇ ‘ਚ ਸ਼ਾਮਲ ਹੋਣ ਜਾਣ ਸਮੇਂ ਨੌਜਵਾਨਾਂ, ਵਰਕਰਾਂ ਅਤੇ ਦਲਿਤ ਭਾਈਚਾਰੇ ਦੇ ਲੋਕਾਂ ‘ਚ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ।
ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ‘ਚ ਨਾਭਾ ਰੋਡ ‘ਤੇ ਸਥਿਤ ਚਹਿਲ ਪੈਲੇਸ ਵਿਖੇ ਵੱਡੀ ਗਿਣਤੀ ‘ਚ ਕਾਰਾਂ, ਜੀਪਾਂ ਅਤੇ ਬੱਸਾਂ ‘ਚ ਤਿਆਰ ਹੋਇਆ ਇਹ ਕਾਫਲਾ ਨਾਭਾ ਵਿਖੇ ਲਗਾਏ ਧਰਨੇ ‘ਚ ਸ਼ਾਮਲ ਹੋਣ ਲਈ ਪੁੱਜਿਆ। ਪਟਿਆਲਾ ਤੋਂ ਨਾਭਾ ਵੱਲ ਰਵਾਨਾ ਹੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦੇ ਜੁਝਾਰੂ ਆਗੂਆਂ ਅਤੇ ਵਰਕਰਾਂ ਨੇ ਸਰਕਾਰ ਅਤੇ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਜੈਕਾਰਿਆਂ ਨਾਲ ਧਰਨੇ ਵਿਚ ਸ਼ਿਰਕਤ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਵਿਚ ਕੈਬਨਿਟ ਮੰਤਰੀ ਦਲਿਤ ਵਿਦਿਆਰਥੀਆਂ ਦਾ ਪੈਸਾ ਹੜੱਪਕੇ ਕੈਬਨਿਟ ‘ਚ ਸਾਧੂ ਬਣਿਆ ਬੈਠਾ ਹੈ, ਜਿਸ ਦਾ ਚਿਹਰਾ ਸਾਰੇ ਮਾਮਲੇ ਦੀ ਜਾਂਚ ਤੋਂ ਬਾਅਦ ਜਨਤਕ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਾਧੂ ਸਿੰਘ ਧਰਮਸੌਤ ਵੱਲੋਂ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ ਹੈ ਪਰ ਸਰਕਾਰ ਵੱਲੋਂ ਦਿੱਤੀ ਕਲੀਨ ਚਿੱਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਘਪਲੇ ਵਿਚ ਸਰਕਾਰ ਪੂਰੀ ਤਰ੍ਹਾਂ ਲਿਪਤ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੰਗ ਹੈ ਕਿ ਸਰਕਾਰ ਦਲਿਤ ਵਿਦਿਆਰਥੀਆਂ ਦਾ ਪੈਸਾ ਹੜੱਪਣ ਵਾਲੇ ਮੰਤਰੀ ਸਾਧੂ ਸਿੰਘ ਧਰਮਸੌਤ ਤੋਂ ਅਸਤੀਫਾ ਲੈ ਕੇ ਸਰਕਾਰ ਵਿਚੋਂ ਚਲਦਾ ਕਰੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਹੈਪੀ, ਸੁਖਬੀਰ ਸਨੌਰ, ਹੈਪੀ ਲੌਹਟ, ਪਵਨ ਭੁੰਮਝ, ਮਹੀਪਾਲ ਸਿੰਘ, ਰਾਮ ਆਵਦ, ਮਨਪ੍ਰੀਤ ਚੱਢਾ, ਲਖਵੀਰ ਸਿੰਘ, ਜੈ ਪ੍ਰਕਾਸ਼ ਯਾਦਵ, ਰਾਜੇਸ਼ ਕਨੌਜੀਆ, ਸ਼ਾਮ ਸਿੰਘ ਅਬਲੋਵਾਲ, ਹਰਬਖਸ਼ ਚਹਿਲ, ਮਨਜੋਤ ਚਹਿਲ, ਗਿੰਨੀ ਸਰਾਓ, ਰਾਜੀਵ ਅਟਵਾਲ, ਬਿੰਦਰ ਸਿੰਘ ਨਿੱਕੂ, ਹਰਮੀਤ ਸਿੰਘ ਮੀਤ, ਇੰਦਰਜੀਤ ਖਰੌੜ, ਗੋਬਿੰਦ ਬਡੂੰਗਰ, ਅਮਿਤ ਸ਼ਰਮਾ, ਭੁਪਿੰਦਰ ਕੁਮਾਰ, ਬਲਜਿੰਦਰ ਸਿੰਘ ਜੈਲਦਾਰ, ਅਰਵਿੰਦਰ ਸ਼ਰਮਾ ਬਿੱਟਾ, ਰਵੀ ਸਿੰਘ ਅਬਲੋਵਾਲ, ਰਵੀ ਸਿੰਘ ਬਾਬੂ ਸਿੰਘ ਕਲੋਨੀ, ਸੋਨੂੰ ਚੱਢਾ, ਰਮਨਪ੍ਰੀਤ ਸਿੰਘ, ਦਮਨਪ੍ਰੀਤ ਸਿੰਘ, ਸਹਿਜ ਕੱਕੜ, ਹੈਪੀ ਭਾਰਤ ਨਗਰ, ਲਾਜਵੱਤੀ, ਸ਼ੈਲੀ ਉੱਪਲ, ਸਵੀਟੀ, ਗਗਨਦੀਪ ਸਿੰਘ ਪਨੂੰ, ਜਸਵਿੰਦਰ ਸਿੰਘ, ਮੋਟੀ ਗਰੋਵਰ, ਡਿੱਕੀ ਜੀ, ਟੋਨੀ ਜੀ, ਜੈ ਦੀਪ ਗੋਇਲ, ਅਮਨਦੀਪ ਸਿੰਘ, ਹਰਜੀਤ ਸਿੰਘ ਜੀਤੀ,, ਰਾਕੇਸ਼ ਗੁਲਾ, ਰਿੰਕੂ ਦਾਰੂ ਕੁਟੀਆ, ਰੋਹਿਨ, ਪਿੰਕਾ ਜੀ, ਤਰਲੋਚਨ ਸਿੰਘ, ਗੁਰਚਰਨ ਸਿੰਘ ਠੇਕੇਦਾਰ, ਡਾ. ਅਮਰੀਕ ਸਿੰਘ, ਐਡਦ ਪਵਨ, ਅੰਗਰੇਜ਼ ਸਿੰਘ, ਪਰਮਾਨੰਦ, ਸੁਖਦੇਵ ਸਿੰਘ, ਲਛਮਣ ਸਿੰਘ ਗਿੱਲ, ਵਿੱਕੀ, ਗੈਰੀ, ਹੈਪੀ, ਆਕਸ਼ ਸ਼ਰਮਾ ਬਾਕਸਰ ਆਦਿ ਸ਼ਾਮਲ ਸਨ। ਇਸ ਮੌਕੇ ਦਿਹਾਤੀ ਸਾਬਕਾ ਪ੍ਰਧਾਨ ਮਨਜੋਤ ਸਿੰਘ ਚਹਿਲ ਦੀ ਅਗਵਾਈ ‘ਚ ਨੌਜਵਾਨਾਂ ਨੇ ਨਾਭਾ ਧਰਨੇ ਵਿਖੇ ਸ਼ਕਤੀ

