ਮੁੱਖ ਮੰਤਰੀ ਦੇ ਗੜ੍ਹ ‘ਚ ਕਾਂਗਰਸ ਅਤੇ ਅਕਾਲੀ ਦਲ ਨੂੰ ਝਟਕਾ, ਦੋ ਵੱਡੇ ਲੀਡਰ ਭਾਜਪਾ ‘ਚ ਸ਼ਾਮਲ
ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ ‘ਚ ਕਾਂਗਰਸ ਅਤੇ ਅਕਾਲੀ ਦੇ ਸੈਂਕੜੇ ਵਰਕਰਾਂ ਨੇ ਭਾਜਪਾ ਦੇ ਬਣੇ ਮੈਂਬਰ
ਭਾਜਪਾ ‘ਚ ਆਉਣ ਵਾਲਿਆਂ ਨੂੰ ਮਿਲੇਗਾ ਪੂਰਾ ਸਨਮਾਨ : ਹਰਿੰਦਰ ਕੋਹਲੀ
ਪਟਿਆਲਾ 7 ਨਵੰਬਰ (ਮਧੂਸਾਰ ਬਿਊਰੋ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਵਿਚ ਭਾਜਪਾ ਨੇ ਵੱਡੀ ਸੰਨ ਲਾਉਣ ‘ਚ ਕਾਮਯਾਬੀ ਹਾਸਲ ਕੀਤੀ ਹੈ। ਪਟਿਆਲਾ ‘ਚ ਕਾਂਗਰਸ ਅਤੇ ਅਕਾਲੀ ਦਲ ਦੋਵਾਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਜ਼ਿਲ੍ਹਾ ਭਾਜਪਾ ਦੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ ‘ਚ ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਸੈਕਟਰੀ ਹਰਮੀਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਮਾਮਲਾ ਜ਼ੋਨ-2 ਦੇ ਜਨਰਲ ਸੈਕਟਰੀ ਗੁਰਵਿੰਦਰ ਸਿੰਘ ਗੁਰੀ ਆਪਣੇ ਸੈਂਕੜੇ ਸਮਰਥਕਾਂ ਸਮੇਤ ਭਾਜਪਾ ‘ਚ ਸ਼ਾਮਲ ਹੋਏ।
ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਸਾਰੀ ਸੀਨੀਅਰ ਲੀਡਰਸ਼ਿਪ ਨੇ ਇਨ੍ਹਾਂ ਦੋਵਾਂ ਨੇਤਾਵਾਂ ਨੂੰ ਸਿਰੋਪਾ ਪਹਿਨਾਕੇ ਪਾਰਟੀ ਵਿਚ ਸ਼ਾਮਲ ਕੀਤੇ ਜਾਣ ਦਾ ਐਲਾਨ ਕੀਤਾ। ਕਾਂਗਰਸ ਅਤੇ ਅਕਾਲੀ ਦਲ ਛੱਡਕੇ ਭਾਜਪਾ ਵਿਚ ਸ਼ਾਮਲ ਹੋਏ ਇਨ੍ਹਾਂ ਦੋਵਾਂ ਨੇਤਾਵਾਂ ਨੇ ਕਿਹਾ ਕਿ ਪਟਿਆਲਾ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਨੇ ਆਪਣੀ ਪ੍ਰਧਾਨਗੀ ਦੀ ਲਗਾਤਾਰ ਦੋ ਟਰਮਾਂ ਵਿਚ ਜਿਸ ਤਰੀਕੇ ਨਾਲ ਪਟਿਆਲਾ ਵਿਚ ਭਾਜਪਾ ਦਾ ਵੱਡਾ ਜਨਆਧਾਰ ਬਣਾਇਆ ਹੈ,ਉਸ ਨੂੰ ਦੇਖਕੇ ਹੁਣ ਤੈਅ ਹੈ ਕਿ ਭਾਜਪਾ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਨੂੰ ਸਬਕ ਸਿਖਾਉਣ ਦੇ ਮੂਡ ਵਿਚ ਹੈ। ਇਨ੍ਹਾਂ ਦੋਵਾਂ ਨੇਤਾਵਾਂ ਨੇ ਭਾਜਪਾ ਵਿਚ ਆਉਣ ਦਾ ਵੱਡਾ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ‘ਤੇ ਸਹਿਮਤੀ ਜਿਤਾਈ ਹੈ। ਇਸ ਮੌਕੇ ਭਾਜਪਾ ਵਿਚ ਸ਼ਾਮਲ ਹੋਏ ਹੋਰ ਨੇਤਾਵਾਂ ‘ਚ ਹਰਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਜਸਮੀਤ ਸਿੰਘ, ਹਰਸਿਮਰਨ ਸਿੰਘ, ਮਨਪ੍ਰੀਤ ਸਿੰਘ ਬੱਬੂ, ਅਜੈ ਰਾਣਾ, ਮਨਦੀਪ ਸਿੰਘ, ਮਨਿੰਦਰ ਸਿੰਘ ਸਮੇਤ ਸੈਂਕੜੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਹਰਿੰਦਰ ਕੋਹਲੀ ਨੇ ਕਿਹਾ ਕਿ ਭਾਜਪਾ ਵਿਚ ਆਉਣ ਵਾਲੇ ਹਰ ਵਰਕਰ ਨੂੰ ਉਚਿਤ ਮਾਨ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਸਾਰੇ ਨੇਤਾਵਾਂ ਨੂੰ ਅੱਜ ਤੋਂ ਹੀ ਕੇਂਦਰ ਸਰਕਾਰ ਦੀਆਂ ਜਨ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦੇ ਨਿਰਦੇਸ਼ ਵੀ ਦਿੱਤੇ ਤਾਂ ਕਿ 2022 ਤੱਕ ਪੰਜਾਬ ਵਿਚ ਭਾਜਪਾ ਦੀ ਸਰਕਾਰ ਲਿਆਂਦੀ ਜਾ ਸਕੇ।
ਇਸ ਮੌਕੇ ਭਾਜਪਾ ਦੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਨੇ ਇਸ ਮੌਕੇ ‘ਤੇ ਖੁਲਾਸਾ ਕਰਦੇ ਹੋਏ ਕਿਹਾ ਕਿ ਪਟਿਆਲਾ ਦੇ ਕਈ ਵੱਡੇ ਕਾਂਗਰਸੀ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਉਨ੍ਹਾਂ ਦੇ ਸੰਪਰਕ ‘ਚ ਹਨ ਜਿਨਾਂ ਜਲਦ ਹੀ ਭਾਜਪਾ ਵਿਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਐਮਐਲਏ ਚੋਣ ਜਿੱਤਣ ਤੋਂ ਬਾਅਦ ਇਕ ਵਾਰ ਵੀ ਆਪਣੇ ਵੋਟਰਾਂ ਨੂੰ ਮਿਲਣ ਨਹੀਂ ਗਿਆ ਉਸ ਦੀ ਕਾਰਜਗੁਜਾਰੀ ਤੋਂ ਅੱਜ ਹਰ ਸ਼ਹਿਰੀ ਤੇ ਵਰਗ ਪ੍ਰੇਸ਼ਾਨ ਹੈ। ਇਸ ਲਈ ਕਾਂਗਰਸ ਵਿਚ ਵੱਡੀ ਬਗਾਵਗਤ ਹੋਣ ਵਾਲੀ ਹੈ, ਉਥੇ ਹੀ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਖੇਤੀ ਸੁਧਾਰ ਬਿੱਲ ‘ਤੇ ਦੋਹਰਾ ਚਰਿੱਤਰ ਸਾਹਮਣੇ ਆਉਣ ‘ਤੇ ਅਕਾਲੀ ਦਲ ਦਾ ਆਮ ਵਰਕਰਾਂ ਵੀ ਖੁਦ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਇਹੀ ਕਾਰਣ ਹੈ ਕਿ ਇਨ੍ਹਾਂ ਦੋਵਾਂ ਪਾਰਟੀਆਂ ਦੀ ਵੱਡੀ ਗਿਣਤੀ ਵਿਚਵਰਕਰ ਅਤੇ ਸੀਨੀਅਰ ਨੇਤਾ ਇਨ੍ਹਾਂ ਪਾਰਟੀਆਂ ਨੂੰ ਛੱਡਕੇ ਭਾਜਪਾ ਵਿਚ ਸ਼ਾਮਲ ਹੋਣ ਦੇ ਲਈ ਉਤਸਕ ਹਨ।
ਇਸ ਮੌਕੇ ਸੰਗਠਨ ਦੇ ਮਹਾਂ ਮੰਤਰੀ ਦਿਨੇਸ਼ ਜੀ, ਕੈਬਨਿਟ ਮੰਤਰੀ ਸੁਰਜੀਤ ਜਿਆਣੀ, ਮਾਲਵਾ ਜ਼ੋਨਲ ਦੇ ਪ੍ਰਭਾਰੀ ਅਤੇ ਪੰਜਾਬ ਮਹਾਂ ਸਕੱਤਰ ਜੀਵਨ ਗੁਪਤਾ, ਹਰਜੀਤ ਗਰੇਵਾਲ, ਪੰਜਾਬ ਕਿਸਾਨ ਮੋਰਚੇ ਦੇ ਪ੍ਰਘਾਨ ਵਿਕਰਮਜੀਤ ਸਿੰਘ ਚੀਮਾ, ਯੁਵਾ ਮੋਰਚੇ ਦੇ ਹਰਸਿਮਰਨ ਜੀਤ ਸਿੰਘ, ਰਿਚੀ ਖੰਨਾ, ਮਹਾਂ ਮੰਤਰੀ ਪਟਿਆਲਾ ਬਲਵਿੰਦਰ ਸਿੰਘ ਅਤੇ ਵਰੁਣ ਗੋਇਲ ਸਮੇਤ ਵੱਡੀ ਗਿਣਤੀ ਵਿਚ ਆਗੂ ਆਦਿ ਮੌਜੂਦ ਸਨ। ।

