ਅੰਮ੍ਰਿਤਸਰਪੰਜਾਬ

ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਵਿਖੇ ਰੱਖੜਾ ਤੇ ਅਬਲੋਵਾਲ ਹੋਏ ਨਤਮਸਤਕ

ਬੁੱਢਾ ਦਲ ਦੇ ਸਕੱਤਰ ਨੇ ਕੀਤਾ ਦੋਹਾਂ ਨੂੰ ਸਨਮਾਨਿਤ
ਅੰਮ੍ਰਿਤਸਰ, 15 ਦਸੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਗੁਰਦੁਆਰਾ ਮੱਲ ਅਖਾੜਾ ਪਾ: ਛੇਵੀਂ ਅਤੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਵਿਖੇ ਨਤਮਸਤਕ ਹੋਣ ਲਈ ਵਿਸ਼ੇਸ਼ ਤੌਰ ਤੇ ਸ੍ਰ. ਸੁਰਜੀਤ ਸਿੰਘ ਰੱਖੜਾ ਸਾਬਕਾ ਉਚੇਰੀ ਸਿੱਖਿਆ ਮੰਤਰੀ ਪੰਜਾਬ ਸਰਕਾਰ ਪਟਿਆਲਾ ਦਿਹਾਤੀ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਥੇ: ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ ਸੈਰ ਸਪਾਟਾ ਵਿਭਾਗ ਪੰਜਾਬ ਸਰਕਾਰ ਪੁਜੇ।ਉਹ ਗੁਰੂ ਘਰ ਵਿਚ ਸ਼ਰਧਾ ਸਤਿਕਾਰ ਨਾਲ ਨਤਮਸਤਕ ਹੋਏ।ਸ਼ਹੀਦ ਬਾਬਾ ਫੂਲਾ ਸਿੰਘ ਯਾਦਗਾਰੀ ਡਿਊੜੀ ਅਤੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਦੇ ਇਤਿਹਾਸ ਸਬੰਧੀ ਵੀ ਉਨ੍ਹਾਂ ਪੂਰੀ ਜਾਣਕਾਰੀ ਪ੍ਰਾਪਤ ਕੀਤੀ।

ਏਥੋ ਉਨ੍ਹਾਂ ਨੂੰ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਸ੍ਰ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਅਤੇ ਨਿਹੰਗ ਬਾਬਾ ਭਗਤ ਸਿੰਘ ਬਹਾਦਰਗੜ੍ਹ ਨੇ ਉਪਰੋਕਤ ਦੋਹਾਂ ਨੇਤਾਵਾਂ ਨੂੰ ਸਨਮਾਨਤ ਕੀਤਾ ਅਤੇ ਜੀ ਆਇਆ ਕਿਹਾ ।ਸ੍ਰ. ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਬੁੱਢਾ ਦਲ ਸਿੱਖ ਇਤਿਹਾਸ ਵਿੱਚ ਨਿਵੇਕਲੀ ਤੇ ਸਨਮਾਨਯੋਗ ਦਰਜਾ ਰੱਖਦਾ ਹੈ।ਅਸੀਂ ਬੁੱਢਾ ਦਲ ਦੇ ਹਰੇਕ ਜਥੇਦਾਰ ਦਾ ਪੂਰਨ ਸਤਿਕਾਰ ਹੀ ਨਹੀਂ ਕਰਦੇ ਸਗੋਂ ਦਿਲੋਂ ਨਤਮਸਤਕ ਹੁੰਦੇ ਹਾਂ।ਅਬਲੋਵਾਲ ਨੇ ਕਿਹਾ ਕਿ ਬੁੱਢਾ ਦਲ ਨੇ ਅਠਾਰਵੀ ਸਦੀ ਵਿੱਚ ਕੌਮੀ ਇਤਿਹਾਸ ਸਿਰਜਿਆ ਹੈ।ਇਸ ਸਮੇਂ ਡਾ: ਰੂਪ ਸਿੰਘ ਕਾਹਲੋਂ ਸਾਬਕਾ ਮੁਖ ਸਕੱਤਰ ਸ਼੍ਰੋਮਣੀ ਕਮੇਟੀ, ਗੁਰਦੇਵ ਸਿੰਘ ਢਿੱਲੋਂ, ਗਗਨਦੀਪ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Leave a Reply

Your email address will not be published. Required fields are marked *