ਪੰਜਾਬਪਟਿਆਲਾ

ਸੰਘਣੀ ਧੁੰਦ ਕਾਰਨ ਵਾਪਰੇ ਹਾਦਸੇ, ਦੋ ਦੀ ਗਈ ਜਾਨ

ਪਟਿਆਲਾ, 2 ਫਰਵਰੀ (ਮਧੂੂਸਾਰ ਬਿਊਰੋ) : ਅੱਜ ਸਵੇਰੇ ਪਈ ਤੇਜ਼ ਧੁੰਦ ਕਾਰਨ ਪਟਿਆਲਾ ਦੇ ਆਸ-ਪਾਸ ਕੁੱਝ ਹੀ ਦੂਰੀ ’ਤੇ ਤਿੰਨ ਵੱਖ-ਵੱਖ ਹਾਦਸੇ ਵਾਪਰੇ। ਇਸ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਕਈ ਵਾਹਨ ਨੁਕਸਾਨੇ ਗਏ।

ਜਾਣਕਾਰੀ ਮੁਤਾਬਕ ਸਵੇਰੇ ਬਹਾਦਰਗੜ੍ਹ ਕੋਲ ਪਿੰਡ ਮਿੱਠੂਮਾਜਰਾ ਨੇੜੇ ਇਕ ਪਨਬਸ ਦੀ ਬੱਸ ਜੋ ਪਟਿਆਲਾ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ, ਦੇ ਅਚਾਨਕ ਬਰੇਕ ਲੱਗਣ ਕਾਰਨ ਪਿਛੋਂ ਆ ਰਹੀ ਪਿਕਅੱਪ ਅਤੇ ਇਕ ਕਾਰ ਉਸ ਦੇ ਵਿੱਚ ਜਾ ਵੱਜੀ, ਜਿਸ ਕਾਰਨ ਕੁੱਝ ਵਿਅਕਤੀਆਂ ਦੇ ਮਾਮੂਲੀ ਸੱਟਾ ਵੱਜੀਆਂ। ਇਸੀ ਤਰ੍ਹਾਂ ਕੌਲੀ ਕੋਲ ਇਕ ਐਕਟਿਵਾ ਸਵਾਰ ਬਜ਼ੁਰਗ ਦੇ ਵਿੱਚ ਇਕ ਕਾਰ ਵੱਜੀ, ਜਿਸ ਕਰਕੇ ਬਜ਼ੁਰਗ ਦੀ ਮੌਕੇ ’ਤੇ ਮੌਤ ਹੋ ਗਈ। ਇਸੇ ਤਰ੍ਹਾਂ ਸਵੇਰੇ ਇਕ ਪੀ. ਆਰ. ਟੀ. ਸੀ. ਦੀ ਬੱਸ ਅਤੇ ਪਿਕਅਪ ਵੈਨ ਵਿਚਾਲੇ ਹੋਈ ਟੱਕਰ ’ਚ ਬੱਸ ਚਾਲਕ ਦੀ ਮੌਤ ਹੋ ਗਈ, ਜਦਕਿ ਕੰਡਕਟਰ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਪਟਿਆਲਾ ਤੋਂ ਦਿੱਲੀ ਜਾਣ ਵਾਲੀ ਪੀ. ਆਰ. ਟੀ. ਸੀ. ਦੀ ਬੱਸ ਤਿੰਨ ਸਵਾਰੀਆਂ ਲੈ ਕੇ ਸਵੇਰੇ 6.40 ਵਜੇ ਪਟਿਆਲਾ ਬੱਸ ਸਟੈਂਡ ਤੋਂ ਚੱਲੀ ਸੀ ਅਤੇ ਇਸ ਬੱਸ ਨੇ ਵਾਇਆ ਘਨੌਰ ਹੋ ਕੇ ਦਿੱਲੀ ਜਾਣੀ ਸੀ। ਧੁੰਦ ਦੇ ਕਾਰਨ ਘਨੌਰ ਤੋਂ ਬਹਾਦਰਗੜ੍ਹ ਸੜਕ ’ਤੇ ਪਿੰਡ ਭੱਟਮਾਜਰਾ ਨੇੜੇ ਬੱਸ ਅਤੇ ਪਿਕਅਪ ਵੈਨ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਦੌਰਾਨ ਪਿਕਅਪ ਗੱਡੀ ’ਚ ਲੱਦੇ ਬਾਂਸ ਬੱਸ ਦੇ ਸ਼ੀਸ਼ੇ ਨੂੰ ਤੋੜਦੇ ਹੋਏ ਡਰਾਈਵਰ ਦੇ ਵੱਜੇ, ਜਿਸ ਦੀ ਉਸ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਕੰਡਕਟਰ ਦੇ ਵੀ ਸੱਟਾਂ ਲੱਗੀਆਂ ਹਨ। ਹਾਲਾਂਕਿ ਹਾਦਸੇ ਦੌਰਾਨ ਬੱਸ ’ਚ ਮੌਜੂਦ ਤਿੰਨ ਸਵਾਰੀਆਂ ਵਾਲ-ਵਾਲ ਬਚ ਗਈਆਂ। ਮਿ੍ਰਤਕ ਬੱਸ ਚਾਲਕ ਦੀ ਪਹਿਚਾਣ 48 ਸਾਲਾ ਏਕਮ ਸਿੰਘ ਪੁੱਤਰ ਭਾਮ ਸਿੰਘ ਵਾਸੀ ਦੀਪ ਨਗਰ ਪਟਿਆਲਾ ਵਜੋਂ ਹੋਈ ਹੈ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਮੁਖੀ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਪਿਕਅਪ ਵਾਹਨ ਚਾਲਕ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਮਾਮਲਾ ਦਰਜ ਕਰਕੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *