ਅੰਮ੍ਰਿਤਸਰ

ਖ਼ਾਲਸਾ ਕਾਲਜ ਵਲੋਂ 3 ਰੋਜ਼ਾ ਕਲਾ ਪ੍ਰਦਰਸ਼ਨੀ ਦਾ ਆਯੋਜਨ

ਪੁਰਾਤਨ ਵੇਲਿਆਂ ’ਚ ਬ੍ਰਹਿਮੰਡ ਦੇ ਹਰੇਕ ਪਹਿਲੂ ਨੂੰ ਚਿੱਤਰਕਲਾ ਨਾਲ ਕੀਤਾ ਜਾਂਦਾ ਸੀ ਤਸਵੀਰ ’ਚ ਕੈਦ : ਪਿ੍ਰੰ: ਡਾ. ਮਹਿਲ ਸਿੰਘ
ਅੰਮਿ੍ਰਤਸਰ, 12 ਮਾਰਚ (ਸੋਨੁੰ ਨਰੂਲਾ/ਮਧੂਸਾਰ ਬਿਊਰੋ )ਖ਼ਾਲਸਾ ਕਾਲਜ ਦੇ ਫ਼ਾਈਨ ਆਰਟ ਵਿਭਾਗ ਵੱਲੋਂ ਚਿੱਤਰਕਾਰੀ ਦੀ ਕਲਾ ਨੂੰ ਉਭਾਰਣ ਦੇ ਮਕਸਦ ਤਹਿਤ 13 ਮਾਰਚ ਤੱਕ ਚੱਲਣ ਵਾਲੀ ਕਲਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਕੇ. ਟੀ. ਕਲਾ ਗੈਲਰੀ ਦੇ ਡਾਇਰੈਕਟਰ ਸ੍ਰੀ ਬਿ੍ਰਜੇਸ਼ ਜੌਲੀ ਅਤੇ ਸੈਕਟਰੀ ਰਾਜੇਸ਼ ਰੈਣਾ ਦੇ ਸਹਿਯੋਗ ਨਾਲ ਲਗਾਈ ਗਈ ਉਕਤ ਕਲਾ ਪ੍ਰਦਰਸ਼ਨੀ ’ਚ ਮੁੱਖ ਮਹਿਮਾਨ ਵਜੋਂ ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਦੁਆਰਾ ਤਿਆਰ ਕੀਤੀ ਗਈ ਕਰੀਬ 60 ਵੱਖਵੱਖ ਦਿਲਖਿਚਵੀਆਂ ਪੇਂਟਿੰਗ ਨੂੰ ਵਾਚਿਆ ਤੇ ਉਨ੍ਹਾਂ ਦੇ ਹੁਨਰ ਦੀ ਸ਼ਲਾਘਾ ਕੀਤੀ।

ਇਸ ਮੌਕੇ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਪੁਰਾਤਨ ਸਮਿਆਂ ਤੋਂ ਚਲੀ ਆ ਰਹੀ ਇਹ ਇਕ ਬਹੁਤ ਹੀ ਖੂਬਸੂਰਤ ਕਲਾ ਹੈ ਅਤੇ ਉਸ ਵੇਲਿਆਂ ’ਚ ਰਾਜੇ, ਜਰਨੈਲ ਅਤੇ ਉਚ ਘਰਾਣੇ ਦੀਆਂ ਹਸਤੀਆਂ ਚਿੱਤਰਕਾਰਾਂ ਦੁਆਰਾ ਮੌਜ਼ੂਦਾ ਸਮੇਂ ਨੂੰ ਯਾਦਗਾਰੀ ਵਜੋਂ ਚਿੱਤਰਾਂ ’ਚ ਤਿਆਰ ਕਰਵਾਇਆ ਕਰਦੇ ਸਨ। ਉਨ੍ਹਾਂ ਕਿਹਾ ਕਿ ਚਿੱਤਰਕਾਰੀ ਜਿੱਥੇ ਸ਼ਾਨਦਾਰ ਰੰਗਾਂ ਦਾ ਸੁਮੇਲ ਹੈ, ਉਥੇ ਕਾਇਨਾਤ ਦੇ ਕੁਦਰਤੀ ਨਜ਼ਾਰੇ ਅਤੇ ਇਨਸਾਨ ਦੀ ਸਖਸ਼ੀਅਤਾਂ ਨੂੰ ਬਹੁਤ ਹੀ ਬਾਖੂਬੀ ਨਾਲ ਕਲਾਕਾਰ ਆਪਣੇ ਰੰਗਾਂ ਦੀ ਅਦਭੁੱਤ ਮਾਲਾ ’ਚ ਪਰੋ ਕੇ ਸਜਾਉਂਦਾ ਹੈ। ਪਰ ਅਜੋਕੇ ਸਮੇਂ ’ਚ ਚਿੱਤਰਕਾਰ ਦਾ ਰੁਝਾਨ ਨੌਜਵਾਨ ਪੀੜ੍ਹੀ ’ਚ ਘਟਦਾ ਜਾ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।
ਇਸ ਤੋਂ ਪਹਿਲਾਂ ਪ੍ਰਦਰਸ਼ਨੀ ਦਾ ਅਗਾਜ਼ ਪਿ੍ਰੰ: ਡਾ. ਮਹਿਲ ਸਿੰਘ ਵੱਲੋਂ ਸ੍ਰੀ ਬਿ੍ਰਜੇਸ਼ ਜ਼ੌਲੀ ਅਤੇ ਰੈਣਾ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜੋਕੀ ਪੀੜ੍ਹੀ ਨੂੰ ਆਪਣੇ ਪੇਸ਼ੇ ਤੋਂ ਇਲਾਵਾ ਇਸ ਸਦੀਆਂ ਪੁਰਾਣੀ ਚਲ ਰਹੀ ਕਲਾ ਨੂੰ ਜੀਵਤ ਰੱਖਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ ਕਿਉਂਕਿ ਚਿੱਤਰਕਾਰੀ ਨਾਲ ਆਪਣੇ ਮਨ ਦੀ ਭਾਵਨਾਵਾਂ ਨੂੰ ਬੜ੍ਹੇ ਸਰਲ ਤੇ ਸੰਜੀਦਾ ਢੰਗ ਨਾਲ ਰੂਪਮਾਨ ਕੀਤਾ ਜਾ ਸਕਦਾ ਹੈ। ਉਨ੍ਹਾਂ ਇਸ ਮੌਕੇ ਖ਼ਾਸ ਤੌਰ ’ਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਹ ਆਪਣੀ ਪੜ੍ਹਾਈ ਦੇ ਨਾਲਨਾਲ ਚਿੱਤਰਕਾਰੀ ਲਈ ਕੁਝ ਸਮਾਂ ਕੱਢਣ ਕਿਉਂਕਿ ਇਹ ਉਹ ਹੁਨਰ ਹੈ, ਕਿ ਜਦੋਂ ਕੈਮਰਾ, ਵੀਡਿਓ ਆਦਿ ਨਹੀਂ ਹੁੰਦਾ ਸੀ ਤਾਂ ਚਿੱਤਰਕਲਾ ਨਾਲ ਹੀ ਬ੍ਰਹਿਮੰਡ ’ਚ ਵਾਪਰਣ ਵਾਲੇ ਹਰੇਕ ਪਹਿਲੂ ਨੂੰ ਤਸਵੀਰ ’ਚ ਕੈਦ ਕੀਤਾ ਜਾਂਦਾ ਸੀ।
ਇਸ ਮੌਕੇ ਸ੍ਰੀ ਜ਼ੌਲੀ ਅਤੇ ਰੈਣਾ ਨੇ ਚਿੱਤਰਕਲਾ ਨੂੰ ਉਭਾਰਣ ਲਈ ਆਪਣਾ ਯੋਗਦਾਨ ਪਾਉਣ ਲਈ ਪਿ੍ਰੰ: ਡਾ. ਮਹਿਲ ਸਿੰਘ ਦਾ ਧੰਨਵਾਦ ਕੀਤਾ । ਇਸ ਮੌਕੇ ਕਾਲਜ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਚਿੱਤਰਕਾਰੀ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਚਾਨਣ ਪਾਇਆ।
ਇਸ ਮੌਕੇ ਡਾ. ਸੁਰਜੀਤ ਕੌਰ ਨੇ ਕਿਹਾ ਕਿ ਇਹ ਬਹੁਤ ਹੀ ਵੱਡੀ ਉਪਲਬੱਧੀ ਹੈ ਕਿ ਕੋਵਿਡ19 ਮਹਾਮਾਰੀ ਦੌਰਾਨ ਵੀ ਵਿਦਿਆਰਥੀ ਆਪਣੀ ਇਸ ਕਲਾ ਦੇ ਵਿਕਾਸ ਲਈ ਤੱਤਪਰ ਹਨ। ਇਸ ਮੌਕੇ ਡਿਪਟੀ ਰਜਿਸਟਰਾਰ ਡਾ. ਦੀਪਕ ਦੇਵਗਨ, ਪ੍ਰੋ: ਮਹਿਤਾਬ ਕੌਰ, ਪ੍ਰੋ: ਹਰਮਨਦੀਪ ਕੌਰ, ਪ੍ਰੋ: ਗੁਰਿੰਦਰਜੀਤ ਸਿੰਘ ਆਦਿ ਤੋਂ ਇਲਾਵਾ ਹੋਰ ਕਈ ਸਖ਼ਸ਼ੀਤਆਂ ਮੌਜ਼ੂਦ ਸਨ।

Leave a Reply

Your email address will not be published. Required fields are marked *