ਦੇਸ਼-ਵਿਦੇਸ਼ਪੰਜਾਬ

ਚੰਡੀਗੜ੍ਹ ਅਤੇ ਦਿੱਲੀ ’ਚ ਲੱਗਿਆ ‘ਨਾਈਟ’ ਕਰਫਿਊ

ਚੰਡੀਗੜ੍ਹ, 16 ਅਪਰੈਲ (ਮਧੂਸਾਰ ਬਿਊਰੋ) ਸ਼ਹਿਰ ਵਿੱਚ ਕੋਵਿਡ-19 ਕੇਸਾਂ ਨੂੰ ਵਧਣ ਤੋਂ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਯੂਟੀ ਵਿੱਚ ਰਾਤ ਦਾ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਰਹੇਗਾ। ਇਸ ਦੌਰਾਨ ਸਿਰਫ ਜਰੂਰੀ ਸੇਵਾਵਾਂ ਹੀ ਜਾਰੀ ਰੱਖਣ ਦੀ ਇਜਾਜਤ ਹੋਵੇਗੀ। ਕਰਫਿਊ ਸਮੇਂ ਕਿਸੇ ਤਰ੍ਹਾਂ ਦਾ ਇਕੱਠ ਕਰਨ ਦੀ ਇਜਾਜਤ ਨਹੀਂ ਹੋਵੇਗੀ ਅਤੇ ਰੈਸਟੋਰੈਂਟ ਵੀ ਰਾਤ 10 ਵਜੇ ਤਕ ਬੰਦ ਕਰਨਗੇ ਲਾਜਮੀ ਹੋਣਗੇ। ਹਾਲਾਤ ਵਿੱਚ ਸੁਧਾਰ ਹੋਣ ’ਤੇ ਫੈਸਲੇ ਦੀ ਸਮੀਖਿਆ ਕੀਤੀ ਜਾਵੇਗਾ। ਹਾਲ ਦੀ ਘੜੀ ਇਹ ਸਪਸ਼ਟ ਨਹੀਂ ਹੈ ਕਿ ਕਰਫਿਊ ਕਦੋਂ ਤੋਂ ਲੱਗੇਗਾ। ਸਿਹਤ ਮੰਤਰਾਲੇ ਦੀ ਪਿਛਲੇ ਹਫਤੇ ਦੀ ਰਿਪੋਰਟ ਅਨੁਸਾਰ ਚੰਡੀਗੜ੍ਹ ਵਿੱਚ ਪਾਜੇਟਿਵ ਕੇਸਾਂ ਦੀ ਗਿਣਤੀ 11.2 ਫੀਸਦੀ ਹੈ, ਜੋ ਮੁਲਕ ਵਿੱਚ ਸਭ ਤੋਂ ਵਧ ਹੈ। ਮੰਗਲਵਾਰ ਸ਼ਾਮ ਤਕ ਯੂਟੀ ਵਿੱਚ 3062 ਕੇਸ ਐਕਟਿਵ ਸਨ।

ਨਵੀਂ ਦਿੱਲੀ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਕੇਜਰੀਵਾਲ ਸਰਕਾਰ ਨੇ ਦਿੱਲੀ ’ਚ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਦਿੱਲੀ ’ਚ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤਕ ਨਾਈਟ ਕਰਫਿਊ ਰਹੇਗਾ। ਇਹ ਹੁਕਮ ਤੁਰੰਤ ਲਾਗੂ ਹੋਵੇਗਾ ਅਤੇ 30 ਅਪ੍ਰੈਲ ਤਕ ਰਹੇਗਾ। ਦਿੱਲੀ ’ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ’ਚ ਸਰਗਰਮ ਮਾਮਲੇ 607 ਵਧ ਕੇ 14,589 ਹੋ ਗਏ ਹਨ। ਇਥੇ ਹੁਣ ਤਕ 11,096 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 654277 ਮਰੀਜ ਠੀਕ ਹੋ ਚੁੱਕੇ ਹਨ।

Leave a Reply

Your email address will not be published. Required fields are marked *