ਮਨੋਹਰ ਲਾਲ ਨੇ ਗੁਰੂਗ੍ਰਾਮ ਵਾਸੀਆਂ ਨੂੰ ਦਿੱਤੀ 10 ਕਰੋੜ ਦੀ ਸੌਗਾਤ
ਚਾਰ ਪਰਿਯੋਜਨਾਵਾਂ ਦਾ ਕੀਤਾ ਉਦਘਾਟਨ
ਗੁਰੂਗ੍ਰਾਮ 9 ਅਪ੍ਰੈਲ (ਮਧੂਸਾਰ ਬਿਊਰੋ) ਹਰਿਆਣਾ ਸਰਕਾਰ ਸਿਖਿਆ ਖੇਤਰ ਵਿਚ ਪੂਰਾ ਬਦਲਾਅ ਕਰਨ ਦੇ ਲਈ ਯਤਨਸ਼ੀਲ ਹਨ। ਇਸ ਕੜੀਵਿਚ ਅੱਜ ਮੁੱਖ ਸ੍ਰੀ ਮਨੋਹਰ ਲਾਲ ਨੇ ਡਿਜੀਟਲ ਸਿਖਿਆ ਦੀ ਦਿਸ਼ਾ ਵਿਚ ਇਕ ਹੋਰ ਕਦਮ ਵਧਾਉਂਦੇ ਹੋਏ ਗੁਰੂਗ੍ਰਾਮ ਸਮੇਤ ਸੂਬੇ ਦੇ ਵੱਖ੍ਰਵੱਖ ਜਿਲ੍ਹਿਆਂ ਨੂੰ 10 ਕਰੋੜ 60 ਲੱਖ ਰੁਪਏ ਤੋਂ ਵੱਧ ਦੀ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ ਹੈ।
ਮੁੱਖ ਮੰਤਰੀ ਨੇ 4 ਪਰਿਯੋਜਨਾਵਾਂ ਦੀ ਡਿਜੀਟਲ ਰੂਪ ਨਾਲ ਸ਼ੁਰੂਆਤ ਕੀਤੀ। ਇੰਨ੍ਹਾਂ ਵਿਚ ਆਰਈਸੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਇਕ ਕਰੋੜ 18 ਲੱਖ ਰੁਪਏ ਤੋਂ ਵੱਧ ਰਕਮ ਦੀ ਲਕਸ਼ ਵਾਹਿਛੀ ਪਰਿਯੋਜਨਾ ਸ਼ਾਮਿਲ ਹੈ, ਜਿਸ ਰਾਹੀਂ ਅੰਬਾਲਾ, ਝੱਜਰ, ਜੀਂਦ, ਕੈਥਲ ਅਤੇ ਯਮੁਨਾਨਗਰ ਸਮੇਤ 5 ਜਿਲ੍ਹਿਆਂ ਦੇ ਲਗਭਗ 10 ਹਜਾਰ ਵਿਦਿਆਰਥੀਆਂ ਨੂੰ ਕਾਮਨ ਸਰਵਿਸ ਸੈਂਟਰਾਂ ਰਾਹੀਂ 100 ਤੋਂ ਵੱਧ ਉਮੀਦਵਾਰ ਪ੍ਰੀਖਿਆਵਾਂ ਦੇ ਲਈ ਟ੍ਰੇਨਿੰਗ ਦਿੱਤੀ ਜਾਵੇ।
ਸੀਐਸਆਰ ਦੇ ਤਹਿਤ ਦੂਜੇ ਪੋ੍ਰਜੈਕਅ ਦੇ ਰੂਪ ਵਿਚ ਜਿਲ੍ਹਾ ਗੁਰੂਗ੍ਰਾਮ ਅਤੇ ਮੇਵਾਤ ਦੇ ਸਰਕਾਰੀ ਸਕੂਲਾ ਵਿਚ ਰਾਈਟਸ ਕੰਪਨੀ ਦੇ ਸਹਿਯੋਗ ਨਾਲ 70 ਸਮਾਰਟ ਕਲਾਸਰੂਮ ਸਥਾਪਿਤ ਕੀਤੇ ਜਾਣਗੇ, ਜਿਸ ਤੇ ਲਗਭਗ ਇਕ ਕਰੋੜ 31 ਲੱਖ 60 ਹਜਾਰ ਰੁਪਏ ਦੀ ਲਾਗਤ ਆਵੇਗੀ। ਇਕ ਹੋਰ ਪੋ੍ਰਜੈਕਟ ਦੇ ਤਹਿਤ ਇਸੀ ਤਰ੍ਹਾ ਦੇ 330 ਸਮਾਰਟ ਕਲਾਸਰੂਮ ਸੂਬੇ ਦੇ 165 ਹੋਰ ਸਰਕਾਰੀ ਸਕੂਲਾਂ ਵਿਚ ਪਾਵਰ ਗਿ੍ਰਡ ਕਾਰਪੋਰੇਸ਼ਨ ਆਫ ਇੰਡੀਆ ਲਿਮੀਟੇਡ ਦੇ ਸਹਿਯੋਗ ਨਾਲ ਸਥਾਪਤ ਹੋਣਗੇ। ਇਸ ਪੋ੍ਰਜੈਕਟ ਤੇ ਪਾਵਰ ਗਿ੍ਰਡ 7 ਕਰੋੜ 80 ਲੱਖ 90 ਹਜਾਰ ਰੁਪਏ ਤੋਂ ਵੱਧ ਦੀ ਰਕਮ ਖਰਚ ਕਰੇਗਾ, ਜਿਸ ਦੇ ਤਹਿਤ ਹਰਿਆਣਾ ਸੂਬੇ ਦੇ ਗੁਰੂਗ੍ਰਾਮ ਸਮੇਤ 10 ਜਿਲ੍ਹਿਆਂ ਵਿਚ ਸਮਾਰਟ ਕਲਾਸਰੂਮ ਸਥਾਪਤ ਹੋਣਗੇ। ਇੰਨ੍ਹਾਂ ਵਿਚ ਗੁਰੂਗ੍ਰਾਮ ਜਿਲ੍ਹਾ ਵਿਚ 80, ਫਰੀਦਾਬਾਦ ਜਿਲ੍ਰਾ ਵਿਚ 60, ਹਿਸਾਰ, ਕਰਨਾਲ, ਅੰਬਾਲਾ, ਪੰਚਕੂਲਾ ਅਤੇ ਯਮੁਨਾਨਗਰ ਜਿਲ੍ਹਿਆਂ ਵਿਚ ਹਰੇਕ ਵਿਚ 20, ਪਾਣੀਪਤ, ਰੋਹਤਕ ਅਤੇ ਸੋਨੀਪਤ ਜਿਲ੍ਹਿਆਂ ਵਿਚ ਹਰੇਕ ਵਿਚ 30 ਸਮਾਰਟ ਕਲਾਸਰੂਮ ਬਣਾਇਆ ਜਾਣਾ ਸ਼ਾਮਿਲ ਹੈ।
ਇਸ ਤੋਂ ਇਲਾਵਾ, ਸੀਐਸਆਰ ਦੇ ਤਹਿਤ ਚੌਥੇ ਪੋ੍ਰਜੈਕਟ ਦੇ ਤਹਿਤ ਲਗਭਗ 30 ਲੱਖ ਰੁਪਏ ਦੀ ਲਾਗਤ ਨਾਲ ਇਕ ਏਡਵਾਂਸ ਲਾਇਫ ਸਪਾਰਟ ਐਂਬੂਲੈਂਸ ਜਾਇਸਨ ਸੇਫਟੀ ਸਾਲੀਯੂਸ਼ਨ ਐਂਡ ਆਨੰਦਾ ਗਰੁੱਪ ਵੱਲੋਂ ਦਾਨ ਸਵਰੂਪ ਦਿੱਤੀ ਜਾ ਰਹੀ ਹੈ। ਇਹ ਸਾਰੇ ਆਧੁਨਿਕ ਸਮੱਗਰੀ ਨਾਲ ਸੁਸਜਿਤ ਐਂਬੂਲੈਂਸ ਨਾਗਰਿਕ ਹਸਪਤਾਲ ਮਾਨੇਸਰ ਵੱਲੋਂ ਵਰਤੋ ਵਿਚ ਲਿਆਈ ਜਾਵੇਗੀ।

