ਪਟਿਆਲਾ

ਦਰਜਾ ਚਾਰ ਕਰਮਚਾਰੀਆਂ ਵੱਲੋਂ ਸਰਕਾਰ ਦਾ ਪਿੱਟ ਸਿਆਪਾ, ਭੁੱਖ ਹੜਤਾਲ ਜਾਰੀ

ਪਟਿਆਲਾ 15 ਅਪ੍ਰੈਲ (ਅਕਾਸ਼ਦੀਪ ਜੱਬਲ/ਮਧੂਸਾਰ ਬਿਊਰੋ) ਚੋਥਾ ਦਰਜਾ ਕਰਮਚਾਰੀਆਂ ਵੱਲੋਂ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਦੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਪੁਨਰਗਠਨ ਅਤੇ ਖਤਮ ਕੀਤੀਆਂ ਮੁਲਾਜਮਾਂ ਦੀਆਂ ਰੈਗੂਲਰ ਅਸਾਮੀਆਂ ਵਿਰੁੱਧ ਅਗਸਤ 2020 ਤੋਂ ਸ਼ੁਰੂ ਕੀਤਾ ਅੰਦੋਲਨ ਪੜਾਅਵਾਰ ਜਾਰੀ ਹੈ। ਸਭ ਤੋਂ ਵੱਧ ਤਕਰੀਬਨ 9000 ਅੱਜ ਤੱਕ ਖਤਮ ਕੀਤੀਆਂ ਦਰਜਾ ਤਿੰਨ ਅਤੇ ਦਰਜਾ ਚਾਰ ਸਮੇਤ ਟੈਕਨੀਕਲ ਦੀਆਂ ਅਸਾਮੀਆਂ ਸਬੰਧੀ ਮੁਲਾਜਮਾਂ ਵੱਲੋਂ ਨਿਗਰਾਨ ਇੰਜੀਨੀਅਰ ਭਾਖੜਾ ਮੇਨ ਲਾਇਨ ਦੇ ਦਫਤਰ ਅੱਗੇ 24 ਘੰਟਿਆਂ ਲਈ 21 ਮੈਂਬਰ ਭੁੱਖ ਹੜਤਾਲ ਤੇ ਬਿਠਾਕੇ ਅਤੇ ਪੰਜਾਬ ਸਰਕਾਰ ਸਮੇਤ ਵਿਭਾਗ ਦੇ ਅਧਿਕਾਰੀਆਂ ਦਾ ਜ਼ੋਰਦਾਰ ਪਿੱਟ ਸਿਆਪਾ ਕਰਕੇ ਰੈਲੀ ਕੀਤੀ ਗਈ।

ਇਸ ਮੌਕੇ ਤੇ ਚੋਥਾ ਦਰਜਾ ਮੁਲਾਜਮਾਂ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸਭ ਤੋਂ ਵੱਧ ਅਸਾਮੀਆਂ ਚੋਥਾ ਦਰਜਾ ਮੁਲਾਜਮਾ ਦੀਆਂ ਘਟਾਈਆਂ ਹਨ, ਇਸ ਆਹੁਦੇ ਨੂੰ ਮਲਟੀਟਾਸਕ ਵਰਕਰ ਵਿੱਚ ਤਬਦੀਲ ਕੀਤਾ ਹੈ, ਜੋ ਕੇਂਦਰ ਦੀ ਮੋਦੀ ਸਰਕਾਰ ਦੀ ਤਰਜ ਤੇ ਕੀਤਾ ਗਿਆ ਹੈ। ਇਹਨਾਂ ਕਿਹਾ ਕਿ ਜਲ ਸਰੋਤ ਵਿਭਾਗ ਵਿਚਲੀ ਜਦੋ ਜਹਿਦ ਨੂੰ ਵੇਖਦੇ ਹੋਏ ਮੁੱਖ ਸਰਕਾਰ ਵੱਲੋਂ 1625 ਬੇਲਦਾਰਾਂ ਤੇ ਹੈਲਪਰਾਂ ਦੀਆਂ ਖਤਮ ਕੀਤੀਆਂ ਅਸਾਮੀਆਂ ਵਿਚੋਂ ਬਹਾਲ ਕਰਨ ਦਾ ਨੋਟੀਫਿਕੇਸ਼ਨ ਮਿਤੀ 31 ਮਾਰਚ ਨੂੰ ਜਾਰੀ ਕੀਤਾ ਸੀ, ਜ਼ੋ ਹਾਲ ਹੀ ਵਿੱਚ ਜਲ ਸਰੋਤ ਦਫਤਰਾਂ ਵਿੱਚ ਪਹੁੰਚਿਆ ਹੈ, ਇਹ ਮੁਲਾਜਮਾਂ ਨਾਲ ਕੋਝਾ ਮਜਾਕ ਹੈ ਤੇ ਨਹਿਰ ਨੈਟਵਰਕ ਨਾਲ ਮੇਲ ਨਹੀਂ ਖਾਂਦਾ, ਕਿਉਂ ਜੋ ਨਹਿਰਾਂ ਦੇ ਗੇਜ ਰੀਡਰਾਂ, ਮੇਟਾ, ਰੈਗੂਲੇਸ਼ਨ ਬੇਲਦਾਰਾਂ, ਸੇਵਾਦਾਰ, ਟੈਕਨੀਕਲ ਮੁਲਾਜਮਾਂ ਸਮੇਤ ਮਿਸਲੇਨੀਅਸ ਕੈਟਾਗਰੀਜ਼ ਦੀਆਂ ਅਸਾਮੀਆਂ ਨੂੰ ਬਹਾਲ ਨਹੀਂ ਕੀਤਾ ਗਿਆ, ਜਿਸ ਵਿੱਚ ਕਲੈਰੀਕਲ ਅਮਲਾ ਵੀ ਸ਼ਾਮਲ ਹੈ। ਇਸ ਨੋਟੀਫਿਕੇਸ਼ਨ ਰਾਹੀਂ ਵਿਭਾਗ ਦੇ ਮੁੱਖ ਇੰਜੀਨੀਅਰਜ਼ ਦੀਆਂ 14 ਅਸਾਮੀਆਂ ਵਿਚੋਂ 4 ਅਸਾਮੀਟਾਂ ਨੂੰ ਖਤਮ ਕੀਤਾ ਦਰਸਾਇਆ ਗਿਆ ਹੈ। ਐਲਾਨ ਕੀਤਾ ਕਿ ਰੋਕੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਮਿਤੀ 17 ਅਪ੍ਰੈਲ ਨੂੰ ਮੁੱਖ ਇੰਜੀਨੀਅਰ / ਹੈਡ ਕੁਆਟਰ ਜਲ ਸਰੋਤ ਅਤੇ ਨਿਗਰਾਨ ਇੰਜੀਨੀਅਰ ਭਾਖੜਾ ਮੇਨ ਲਾਇਨ ਸਰਕਲ ਦੀਆਂ ਪਟਿਆਲਾ ਵਿਖੇ ਰਿਹਾਇਸ਼ੀਆਂ ਅੱਗੇ ਰੈਲੀਆਂ ਕੀਤੀਆਂ ਜਾਣਗੀਆਂ।
ਭੁੱਖ ਹੜਤਾਲੀ ਕੈਂਪ ਵਿੱਚ ਮੁਲਾਜਮਾਂ ਦੇ ਪ੍ਰਮੁੱਖ ਆਗੂ ਕਾ. ਦਰਸ਼ਨ ਸਿੰਘ ਲੁਬਾਣਾ, ਮੇਲਾ ਸਿੰਘ ਵੀ ਪਹੁੰਚੇ, ਇਸ ਮੌਕੇ ਤੇ ਸੰਬੋਧਨ ਕੀਤਾ, ਜਿਸ ਵਿੱਚ ਜਗਮੋਹਨ ਸਿੰਘ ਨੋਲੱਖਾ, ਮਾਧੋ ਲਾਲ, ਰਾਕੇਸ਼ ਸ਼ਰਮਾ, ਗੁਰਦਰਸ਼ਨ ਸਿੰਘ, ਰਾਮ ਪ੍ਰਸਾਦ ਸਹੋਤਾ, ਰਾਮ ਲਾਲ ਰਾਮਾ, ਪ੍ਰੀਤਮ ਚੰਦ ਠਾਕੁਰ, ਗੁਰਭੇਜ਼ ਸਿੰਘ, ਕਾਕਾ ਸਿੰਘ, ਬਲਬੀਰ ਸਿੰਘ, ਨਿਰਮਲ ਸਿੰਘ, ਅਮਰਨਾਥ ਨਾਰੜੂ, ਹਰਨੇਕ ਸਿੰਘ, ਰਾਮਚੇਤ, ਸ਼ਾਮ ਸਿੰਘ, ਕੁਲਵੰਤ ਸਿੰਘ, ਜੁਗਨੂੰ ਸਹੋਤਾ, ਤੇਜਾ ਸਿੰਘ, ਰਾਜ ਖਾਂ, ਪ੍ਰਕਾਸ਼ ਸਿੰਘ ਲੁਬਾਣਾ, ਸਤਿਨਰਾਇਣ ਗੋਨੀ, ਵਿਕਰਮ ਸ਼ਾਮਲ ਸੀ। ਆਗੂਆਂ ਐਲਾਨ ਕੀਤਾ ਕਿ ਮਿਤੀ 16 ਅਪ੍ਰੈਲ ਦੀ ਸਾਂਝੀ ਜੋਨਲ ਰੈਲੀ ਵਿੱਚ ਵੱਧ ਤੋਂ ਵੱਧ ਕਰਮਚਾਰੀ ਭੁੱਖ ਹੜਤਾਲੀ ਕੈਂਪ ਤੋਂ ਇਕੱਠੇ ਹੋ ਕੇ ਸ਼ਾਮਲ ਹੋਣਗੇ।

Leave a Reply

Your email address will not be published. Required fields are marked *