ਦੇਸ਼-ਵਿਦੇਸ਼ਪੰਜਾਬ

ਦੇਸ਼ ’ਚ ਵੱਧ ਰਿਹਾ ਕਰੋਨਾ ਦਾ ਪ੍ਰਕੋਪ, 2 ਲੱਖ ਤੋਂ ਵੱਧ ਮਾਮਲੇ !

ਨਵੀਂ ਦਿੱਲੀ 16 ਅਪ੍ਰੈਲ (ਮਧੂਸਾਰ ਬਿਊਰੋ) ਦੇਸ਼ ’ਚ ਕੋਰੋਨਾ ਵਾਇਰਸ (ਕੋਵਿਡ-19) ਲਾਗ ਦਾ ਪ੍ਰਕੋਪ ਵੱਧਦਾ ਹੀ ਜਾ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆ ’ਚ ਰਿਕਾਰਡ 2.17 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ੁੱਕਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ’ਚ 2,17,353 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਦੇ ਨਾਲ ਹੀ ਪੀੜਤਾਂ ਦੀ ਗਿਣਤੀ ਇਕ ਕਰੋੜ 42 ਲੱਖ 91 ਹਜਾਰ 917 ਹੋ ਗਈ ਹੈ। ਉੱਥੇ ਹੀ ਇਸ ਦੌਰਾਨ ਰਿਕਾਰਡ 1,18,302 ਮਰੀਜ ਸਿਹਤਯਾਬ ਵੀ ਹੋਏ ਹਨ, ਜਿਸ ਨੂੰ ਮਿਲਾ ਕੇ ਹੁਣ ਤੱਕ 1,25,47,866 ਮਰੀਜ ਠੀਕ ਵੀ ਹੋ ਚੁਕੇ ਹਨ। ਉੱਥੇ ਹੀ ਹੁਣ ਤੱਕ 11,72,23,509 ਲੋਕਾਂ ਦੀ ਟੀਕਾਕਰਨ ਹੋ ਚੁਕਿਆ ਹੈ।

ਦੇਸ਼ ’ਚ ਕੋਰੋਨਾ ਦੇ ਸਰਗਰਮ ਮਾਮਲੇ 15 ਲੱਖ ਨੂੰ ਪਾਰ ਕਰ ਕੇ 15,69,743 ਹੋ ਗਏ ਹਨ। ਇਸੇ ਮਿਆਦ ’ਚ 1185 ਹੋਰ ਮਰੀਜਾਂ ਦੀ ਮੌਤ ਦੇ ਨਾਲ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1,74,308 ਹੋ ਗਈ ਹੈ। ਦੇਸ਼ ’ਚ ਰਿਕਵਰੀ ਦਰ ਘੱਟ ਕੇ 87.80 ਫੀਸਦੀ ਅਤੇ ਸਰਗਰਮ ਮਾਮਲਿਆਂ ਦੀ ਦਰ ਵੱਧ ਕੇ 10.98 ਫੀਸਦੀ ਹੋ ਗਈ ਹੈ, ਜਦੋਂ ਕਿ ਮੌਤ ਦਰ ਘੱਟ ਕੇ 1.22 ਫੀਸਦੀ ਰਹਿ ਗਈ ਹੈ। ਮਹਾਰਾਸ਼ਟਰ ਕੋਰੋਨਾ ਦੇ ਸਰਗਰਮ ਮਾਮਲਿਆਂ ’ਚ ਸਿਖਰ ’ਤੇ ਹੈ ਅਤੇ ਸੂਬੇ ’ਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲੇ 27,061 ਵੱਧ ਕੇ 6,21,646 ਹੋ ਗਏ ਹਨ। ਇਸ ਦੌਰਾਨ ਸੂਬੇ ’ਚ ਰਿਕਾਰਡ 92,959 ਹੋਰ ਮਰੀਜ ਸਿਹਤਯਾਬ ਹੋਏ, ਜਿਸ ਨੂੰ ਮਿਲਾ ਕੇ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 29,59,056 ਪਹੁੰਚ ਗਈ ਹੈ, ਜਦੋਂ ਕਿ 627 ਹੋਰ ਮਰੀਜਾਂ ਦੀ ਮੌਤ ਹੋਣ ਨਾਲ ਮਿ੍ਰਤਕਾਂ ਦਾ ਅੰਕੜਾ ਵੱਧ ਕੇ 59,153 ਹੋ ਗਿਆ ਹੈ।

Leave a Reply

Your email address will not be published. Required fields are marked *