ਪੰਜਾਬਪਟਿਆਲਾ

ਮੰਡੀਆਂ ਵਿੱਚ ਬਾਰਦਾਨੇ ਦੀ ਭਾਰੀ ਕਿੱਲਤ ਨੂੰ ਲੈ ਕੇ ਚੰਡੀਗੜ੍ਹ-ਪਟਿਆਲਾ ਹਾਈਵੇਅ ਜਾਮ

ਪਟਿਆਲਾ 20 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਬੀ.ਕੇ.ਯੂ. ਉਗਰਾਹਾਂ ਜਥੇਬੰਦੀਆਂ ਵੱਲੋਂ ਚੰਡੀਗੜ੍ਹ-ਪਟਿਆਲਾ ਹਾਈਵੇਅ 2 ਘੰਟੇ ਲਈ ਜਾਮ ਕੀਤਾ ਗਿਆ। ਬਹਾਦਰਗੜ੍ਹ ਦੇ ਪਿੰਡ ਦੌਣ ਕੋਲ ਵੱਡੇ ਕਿਸਾਨਾ ਦੇ ਇਕੱਠ ਵੱਲੋਂ ਹਾਈਵੇਅ ਤੇ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਵੱਲੋਂ ਆ ਕੇ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਗਈ।

ਕ੍ਰਾਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਦਿੱਤੂਪੁਰ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੀ 10 ਤਾਰੀਕ ਤੋਂ ਸਰਕਾਰ ਵੱਲੋਂ ਜੋ ਵਾਅਦਾ ਕੀਤਾ ਗਿਆ ਸੀ ਕਿਸਾਨਾਂ ਨੂੰ ਕਿਸੇ ਕਿਸਮ ਦੀ ਖੱਜਲ ਖੁਆਰੀ ਨਹੀਂ ਆਉਣ ਦਿੱਤੀ ਜਾਵੇਗੀ। ਪਰੰਤੂ ਪੰਜਾਬ ਦੀਆਂ ਲਗਭਗ ਸਾਰੀਆਂ ਹੀ ਮੰਡੀਆਂ ਤੋਂ ਬਾਰਦਾਨੇ ਦੀ ਸਮੱਸਿਆ ਕਾਰਨ ਕਈਕਈ ਦਿਨ ਕਿਸਾਨ ਮੰਡੀਆਂ ਵਿੱਚ ਰੁੱਲ ਰਹੇ ਹਨ। ਜਿਲ੍ਹਾ ਪਟਿਆਲੇ ਦੇ ਪਿਛਲੇ 67 ਦਿਨਾਂ ਤੋਂ ਲਗਾਤਾਰ ਬਾਰਦਾਨੇ ਦੀ ਕਿਲਤ ਕਾਰਨ ਕਿਸਾਨ ਰਾਤਾਂ ਮੰਡੀਆਂ ਵਿੱਚ ਗੁਜਾਰਨ ਲਈ ਮਜਬੂਰ ਹਨ। ਖਰਾਬ ਮੌਸਮ ਕਾਰਨ, ਪੀਣ ਵਾਲੇ ਪਾਣੀ, ਮੱਛਰਾਂ ਦੀ ਸਮੱਸਿਆ ਕਾਰਨ ਅਤੇ ਕਰੋਨਾ ਵਾਇਰਸ ਦੇ ਸਰਕਾਰੀ ਭੈਅ ਕਾਰਨ ਕਿਸਾਨ ਖੱਜਲ ਖੁਆਰ ਹੋ ਰਹੇ ਹਨ। ਲਗਭਗ ਜਿਲੇ ਦੀਆਂ ਸਾਰੀਆਂ ਸੜਕਾਂ ਤੇ ਕਿਸਾਨਾਂ ਨੂੰ ਰੋਡ ਜਾਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅਵਤਾਰ ਸਿੰਘ ਕੌਰਜੀਵਾਲਾ ਨੇ ਦੱਸਿਆ ਕਿ ਸਰਕਾਰ ਵੱਲੋਂ ਮੰਡੀਆਂ ਦਾ ਨਿੱਜੀ ਕਰਨ ਕਰਕੇ ਵੱਡੇ ਵਪਾਰੀਆਂ ਨੂੰ ਲਾਹਾਂ ਦਿਵਾਉਣ ਲਈ ਅਤੇ ਮੰਡੀ ਨਾਲ ਜੁੜੇ ਆੜਤੀਆਂ, ਮੁਨੀਮ, ਲੇਬਰ ਅਤੇ ਢੋਹਾ ਢੁਆਈ ਦੇ ਸਾਧਨ, ਟਰੱਕ ਡਰਾਇਵਰ ਲਈ ਬੇਰੁਜਗਾਰੀ ਦਾ ਸਾਹਮਣਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਹੜੱਪਣ ਲਈ ਬਣਾਏ ਕਾਲੇ ਕਾਨੂੰਨਾਂ ਲਈ ਦਿੱਲੀ ਦੀਆਂ ਸੜਕਾਂ ਤੇ ਕਿਸਾਨ ਸ਼ਹੀਦ ਹੋ ਰਹੇ ਹਨ ਅਤੇ ਪੰਜਾਬ ਦਾ ਕਿਸਾਨ, ਮਜਦੂਰ ਅਤੇ ਇੱਥੋਂ ਤੱਕ ਕਿ ਕਿਸਾਨ ਬੀਬੀਆਂ ਵੱਡੀ ਪੱਧਰ ਤੇ ਖੁਦਕਸ਼ੀਆਂ ਕਰਨ ਲਈ ਮਜਬੂਰ ਹੋ ਗਈਆਂ ਹਨ। ਉਨ੍ਹਾਂ ਰਾਹਗੀਰਾਂ ਤੋਂ ਮਿਲੇ ਸਹਿਯੋਗ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਡਾ ਕੋਈ ਨਿੱਜੀ ਮਕਸਦ ਲੋਕਾਂ ਨੂੰ ਤੰਗ ਕਰਨ ਦਾ ਨਹੀਂ ਬਲਕਿ ਸਰਕਾਰਾਂ ਦਾ ਘਟੀਆ ਪ੍ਰਬੰਧ ਲਈ ਸਾਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ। ਮੌਕੇ ਤੇ ਐਫ.ਸੀ.ਆਈ. ਦੇ ਉੱਚ ਅਧਿਕਾਰੀਆਂ ਨੇ ਆ ਕੇ ਵਿਸ਼ਵਾਸ਼ ਦਿਵਾਇਆ ਕਿ ਦੋ ਦਿਨਾਂ ਵਿੱਚ ਸਾਰੀ ਮੰਡੀ ਵਿੱਚ ਬਾਰਦਾਨਾ ਭੇਜ਼ ਕੇ ਕਣਕ ਦੀ ਭਰਵਾਈ ਕਰਵਾ ਦਿੱਤੀ ਜਾਵੇਗੀ। ਇਸ ਮੌਕੇ ਤੇ ਹਰਪ੍ਰੀਤ ਸਿੰਘ ਦੋਣਕਲਾ, ਬਲਾਕ ਆਗੂ ਬੀ.ਕੇ.ਯੂ. ਉਗਰਾਹਾਂ, ਕਰਮ ਸਿੰਘ, ਸੁਖਬੀਰ ਸਿੰਘ, ਬਲਜਿੰਦਰ ਸਿੰਘ, ਅਮਨਦੀਪ ਕੌਰ, ਜ਼ਸਵਿੰਦਰ ਕੌਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਗੁਰਦੇਵ ਕੌਰ, ਗੁਰਮੀਤ ਕੌਰ, ਮਹਿੰਦਰ ਸਿੰਘ, ਰਣਜੀਤ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *