10 ਮੌਤਾਂ, 581 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ !
ਪਟਿਆਲਾ, 28 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ 581 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4244 ਦੇ ਕਰੀਬ ਰਿਪੋਰਟਾਂ ਵਿਚੋਂ 581 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 31993 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 254 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 27573 ਹੋ ਗਈ ਹੈ । ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 3666 ਹੈ। ਜਿਲੇ੍ਹ ਵਿੱਚ 10 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 754 ਹੋ ਗਈ ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 581 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 324, ਨਾਭਾ ਤੋਂ 38, ਰਾਜਪੁਰਾ ਤੋਂ 89, ਸਮਾਣਾ ਤੋਂ 09, ਬਲਾਕ ਭਾਦਸੋ ਤੋਂ 10, ਬਲਾਕ ਕੌਲੀ ਤੋਂ 31, ਬਲਾਕ ਕਾਲੋਮਾਜਰਾ ਤੋਂ 22, ਬਲਾਕ ਸ਼ੁਤਰਾਣਾ ਤੋਂ 21, ਬਲਾਕ ਹਰਪਾਲਪੁਰ ਤੋਂ 15, ਬਲਾਕ ਦੁਧਣਸਾਧਾਂ ਤੋਂ 22 ਕੋਵਿਡ ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 56 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 525 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ। ਉਹਨਾਂ ਕਿਹਾ ਕਿ ਕਿਓ ਜੋ ਜਿਲਾ ਪਟਿਆਲਾ ਵਿਚ ਬਾਹਰੀ ਰਾਜਾਂ ਅਤੇ ਜਿਲ੍ਹਿਆਂ ਤੋਂ ਵੀ ਕੋਵਿਡ ਮਰੀਜ ਕੋਵਿਡ ਹਸਪਤਾਲਾ ਵਿਚ ਦਾਖਲ਼ੇ ਲਈ ਆ ਰਹੇ ਹਨ।ਜਿਸ ਨੁੰ ਦੇਖਦੇ ਹੋਏ ਕੋਵਿਡ ਹਸਪਤਾਲਾ ਵਿਚ ਬੈਡਾ ਦੀ ਸਮਰਥਾ ਨੁੰ ਵਧਾਇਆ ਜਾ ਰਿਹਾ ਹੈ ਅਤੇ ਦਾਖਲ ਮਰੀਜਾਂ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਮੁੱਹਈਆ ਕਰਵਾਈਆਂ ਜਾ ਰਹੀਆਂ ਹਨ।ਜਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਤੇਂ ਪਟਿਆਲਾ ਦੇ ਸੇਵਕ ਕਲੋਨੀ ਅਤੇ ਰਾਜਪੁਰਾ ਦੇ ਐਸ.ਓ ਐਸ ਵਿਲੇਜ ਵਿੱਚ ਲਗਾਈਆਂ ਮਾਈਕਰੋ ਕੰਟੈਨਮੈਂਟਾ ਹਟਾ ਦਿਤੀਆਂ ਗਈਆਂ ਹਨ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4230 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 5,31,851 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 31993 ਕੋਵਿਡ ਪੋਜਟਿਵ, 4,96,933 ਨੈਗੇਟਿਵ ਅਤੇ ਲਗਭਗ 2525 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

