ਟਰੈਕਟਰ ਟਰਾਲੀਆਂ ਨਾਲ ਬੈਰੀਕੇਟ ਤੋੜਕੇ ਕਿਸਾਨਾਂ ਨੇ ਮੋਤੀ ਮਹਿਲ ਦੇ ਬਾਹਰ ਲਾਏ ਡੇਰੇ
ਪੁਲਿਸ ਕਰਮਚਾਰੀ ਗੰਭੀਰ ਜ਼ਖ਼ਮੀ, ਜਾਮ ਲਗਾਕੇ ਕਿਸਾਨਾਂ ਵੱਲੋਂ ਧਰਨਾ ਜਾਰੀ ਰੱਖਣ ਦਾ ਐਲਾਨ
ਪੁਲਿਸ ਵੱਲੋਂ ਪਾਈਆਂ ਅੜੱਚਣਾਂ ਦੇ ਬਾਵਜੂਦ ਨਾ ਰੁਕੇ ਕਿਸਾਨ

ਪਟਿਆਲਾ, 30 ਐਪ੍ਰਲ (ਰਮਨਦੀਪ/ਮਧੂਸਾਰ ਬਿਊਰੋ) ਜੰਮੂ ਕਟੜਾ ਐਕਸਪ੍ਰੈਸ-ਵੇ ਸੰਘਰਸ ਕਮੇਟੀ ਪੰਜਾਬ ਵੱਲੋਂ ਸ਼ਹਿਰ ਦੇ ਵਿੱਚ ਅੱਜ ਟਰੈਕਟਰ ਮਾਰਚ ਕੀਤਾ ਗਿਆ। ਵੱਡੀ ਗਿਣਤੀ ਵਿਚ ਕਿਸਾਨਾ ਨੇ ਟਰੈਕਟਰ ਟਰਾਲੀਆਂ ਲੈ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਸਥਿਤ ਰਿਹਾਇਸ ਮੋਤੀ ਬਾਗ ਪੈਲਸ ਕੂਚ ਕੀਤਾ। ਇਸ ਦੋਰਾਨ ਪੁਲਿਸ ਨੇ ਵੀ ਬੈਰੀਕੇਟ ਲਗਾ ਕਿ ਜਬਰਦਸਤ ਪ੍ਰਬੰਧ ਕੀਤੇ ਹੋਏ ਸਨ,ਕਿ ਕਿਸਾਨ ਮੋਤੀ ਮਹਿਲ ਦੇ ਗੇਟ ਤੱਕ ਨਾ ਪਹੁੰਚ ਸਕਣ। ਇਸ ਦੇ ਬਾਵਜੂਦ ਕਿਸਾਨਾ ਨੇ ਟਰੈਕਟਰਾਂ ਨਾ ਸਾਰੇ ਬੈਰੀਕੇਟ ਤੋੜ ਕਿ ਮੋਤੀ ਮਹਿਲ ਦੇ ਮੁੱਖ ਗੇਟ ਤੱਕ ਪੁੰਜਣ ਵਿਚ ਸਫਲਤਾ ਹਾਸਲ ਕਰ ਲਈ। ਇਸੀ ਤਰਾਂ ਕਿਸਾਨਾ ਨੇ ਸੈਕਂੜੇ ਟਰੈਕਟਰਾ ਨਾਲ ਮੁਤੀ ਬਾਗ ਪੈਲਸ ਸਾਰੇ ਪਾਸੇ ਤੋਂ ਘੇਰ ਲਿਆ। ਉਨਾ ਨੇ ਪੈਲਸ ਦੇ ਸਾਰੇ ਦਰਵਾਜੇ ਬੰਦ ਕਰ ਦਿੱਤੇ ਅਤੇ ਕਿਸੇ ਨੂੰ ਵੀ ਇਸ ਇਲਾਕੇ ਵਿਚੋਂ ਬਾਹਰ ਜਾਂ ਅੰਦਰ ਨਹੀਂ ਜਾਣ ਦਿੱਤਾ। ਕਿਸਾਨਾ ਨੇ ਇਹ ਵੀ ਐਲਾਨ ਕਰ ਦਿੱਤਾ ਕਿ ਜਿੰਨੀ ਦੇਰ ਸਾਡੀਆਂ ਮੰਗਾ ਨਹੀਂ ਮੰਨੀਆਂ ਜਾਂਦੀਆਂ, ਉਹ ਇਥੇ ਹੀ ਬੈਠੇ ਰਹਿਣਗੇ।

ਸਵੇਰੇ ਤੜਕਸਾਰ ਕਿਸਾਨਾਂ ਦਾ ਟਰੈਕਟਰ ਮਾਰਚ ਜਿਵੇਂ ਹੀ ਅਫਸਰ ਕਲੋਨੀ ਪੁੱਜਾ, ਉਥੇ ਵੱਡੀ ਗਿਣਤੀ ‘ਚ ਖੜ੍ਹੀ ਪੁਲਿਸ ਫੋਰਸ ਵੱਲੋਂ ਕਿਸਾਨਾਂ ਦੇ ਮਾਰਚ ਨੂੰ ਬੈਰੀਕੇਟ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਕਿਸਾਨ ਬੈਰੀਕੇਡ ਤੋੜ ਕੇ ਅੱਗੇ ਵਧ ਗਏ ਹਨ। ਇਸ ਮੌਕੇ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਗਲੌਲੀ ਨੇ ਕਿਹਾ ਕਿ ਪਿਛਲੇ ਲੰਮੇਸਮੇਂ ਤੋਂ ਉਹ ਮੋਤੀ ਮਹਿਲ ਨਜਦੀਕ ਵਾਈਪੀਐੱਸ ਚੌਕ ਵਿਖੇ ਧਰਨੇ ‘ਤੇ ਬੈਠੇ ਹੋਏ ਹਨ ਪ੍ਰੰਤੂ ਸਰਕਾਰ ਵੱਲੋਂ ਉਨ੍ਹਾਂ ਦੀਆਂ ਜੰਮੂ-ਕੱਟੜਾ ਹਾਈਵੇ ‘ਚ ਆਈਆਂ ਜ਼ਮੀਨਾਂ ਸਬੰਧੀ ਵਾਜਬ ਮੁੱਲ ਦੇਣ ਲਈ ਕੋਈ ਵੀ ਕਾਰਵਾਈ ਨਹੀਂ ਆਰੰਭੀ ਗਈ ਹੈ। ਰੋਸ ਵਜੋਂ ਕਿਸਾਨਾਂ ਵੱਲੋਂ ਸ਼ਹਿਰ ਦੇ ਵਿਚ ਅੱਜ ਟਰੈਕਟਰ ਮਾਰਚ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਚ ਇਹ ਟਰੈਕਟਰ ਮਾਰਚ ਸ਼ਾਂਤੀਪੂਰਨ ਕੱਢੇ ਜਾ ਰਹੇ ਹਨ ਜਿੱਥੋਂ ਦੀ ਵੀ ਮੋਤੀ ਮਹਿਲ ਨੂੰ ਰਾਹ ਜਾਂਦਾ ਹੈ ਉੱਥੋਂ ਦੀ ਕਿਸਾਨਾਂ ਦੇ ਵੱਖ-ਵੱਖ ਜਥਿਆਂ ਵੱਲੋਂ ਧਰਨੇ ਲਗਾ ਕੇ ਰੋਕਿਆ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤਕ ਉਨ੍ਹਾਂ ਦਾ ਸੰਘਰਸ਼ ਸਰਕਾਰ ਖਿਲਾਫ ਜਾਰੀ ਰਹੇਗਾ। ਇਸ ਦੋਰਾਨ ਕਿਸਾਨਾ ਨੇ ਫੁਹਾਰਾ ਚੌਂਕ, ਵਾਈਪੀਐਸ ਚੌਂਕ, ਮੋਤੀ ਬਾਗ ਰੋਡ, ਸੂਲਰ ਰੋਡ ਸਮੇਤ ਪੋਲੋ ਗਰਾਉਂਡ ਦਾ ਆਲਾ ਦੁਆਲਾ ਸਾਰਾ ਹੀ ਪੂਰੀ ਤਰਾਂ ਬੰਦ ਕਰ ਦਿੱਤਾ। ਖਬਰ ਲਿਖੇ ਜਾਣ ਤੱਕ ਕਿਸਾਨ ਇਸ ਤਰਾਂ ਡਟੇ ਹੋਏ ਸਨ ਅਤੇ ਮੰਗਾ ਪੂਰੀਆਂ ਹੋਣ ਤੱਕ ਇਸੇ ਤਰਾਂ ਬੈਠਣ ਦੀ ਗਲ ਕਹਿ ਰਹੇ ਸਨ।
ਬੈਰੀਕੇਟ ਤੋੜਨ ਸਮੇਂ ਜਿਉਂ ਹੀ ਕਿਸਾਨਾ ਅਤੇ ਪੁਲਿਸ ਵਿਚ ਧੱਕਾ ਮੁਕੀ ਹੋਈ ਇਸ ਦੋਰਾਨ ਏਐਸਆਈ ਭੋਲਾ ਸਿੰਘ, ਐਸਆਈ ਰਣਧੀਰ ਸਿੰਘ, ਏਐਸਆਈ ਜਸਬੀਰ ਸਿੰਘ ਅਤੇ ਹੋਮ ਗਾਰਡ ਮਹਿਲਾ ਜਵਾਨ ਗੁਰਮੀਤ ਕੌਰ ਜਖਮੀ ਦੱਸੇ ਜਾ ਰਹੇ ਹਨ। ਜੋ ਰਾਜਿੰਦਰਾ ਹਸਪਤਾਲ ਜੇਰੇ ਇਲਾਜ ਹਨ।

