ਹਰਿਆਣਾਪੰਜਾਬ

ਹਰਿਆਣਾ ਦੇ 9 ਜਿਲ੍ਹਿਆਂ ’ਚ ਲੱਗੀ ਵੀਕੈਂਡ ਤਾਲਾਬੰਦੀ !

ਚੰਡੀਗੜ੍ਹ 30 ਅਪ੍ਰੈਲ (ਮਧੂਸਾਰ ਬਿਊਰੋ) ਕੋਰੋਨਾ ਦੇ ਵਧਦੇ ਕਹਿਰ ਨੂੰ ਵੇਖਦੇ ਹੋਏ ਹਰਿਆਣਾ ਸਰਕਾਰ ਨੇ ਸੂਬੇ ਦੇ 9 ਜ਼ਿਲ੍ਹਿਆਂ ’ਚ ਵੀਕੈਂਡ ਤਾਲਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ, ਪੰਚਕੂਲਾ, ਗੁੜਗਾਓਂ, ਫਰੀਦਾਬਾਦ, ਹਿਸਾਰ, ਸੋਨੀਪਤ, ਰੋਹਤਕ, ਕਰਨਾਲ, ਸਿਰਸਾ ਅਤੇ ਫਤਿਹਾਬਾਦ ’ਚ ਸ਼ੁੱਕਰਵਾਰ ਯਾਨੀ ਅੱਜ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਤਾਲਾਬੰਦੀ ਰਹੇਗੀ। ਇਨ੍ਹਾਂ ਜਿਲ੍ਹਿਆਂ ’ਚ ਸਿਰਫ ਜਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ।

ਦੱਸ ਦੇਈਏ ਕਿ ਹਰਿਆਣਾ ’ਚ ਵਧਦੇ ਕੋਰੋਨਾ ਮਾਮਲਿਆਂ ਦੇ ਚਲਦੇ ਵੀਰਵਾਰ ਨੂੰ ਹੀ ਹਰਿਆਣਾ ’ਚ ਆਪਦਾ ਪ੍ਰਬੰਧਨ ਅਥਾਰਿਟੀ ਨੇ ਸਾਰੇ ਸੰਸਥਾਨਾਂ ਨੂੰ 31 ਮਈ ਤਕ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤਾ ਹੈ। ਆਦੇਸ਼ ਅਨੁਸਾਰ, ਹਰਿਆਣਾ ’ਚ ਸਾਰੇ ਸਰਕਾਰੀ, ਗੈਰ-ਸਰਕਾਰੀ ਸਕੂਲ, ਕਾਲਜ, ਆਈ.ਟੀ.ਆਈ., ਲਾਈਬ੍ਰੇਰੀ ਟ੍ਰੇਨਿੰਗ ਇੰਸਟੀਚਿਊਟ ਆਦਿ ਸਭ 31 ਮਈ ਤਕ ਬੰਦ ਰੱਖੇ ਜਾਣਗੇ।
ਦੱਸ ਦੇਈਏ ਕਿ ਵੀਰਵਾਰ ਨੂੰ ਹਰਿਆਣਾ ’ਚ 13947 ਨਵੇਂ ਮਾਮਲੇ ਦਰਜ ਹੋਏ, ਉਥੇ ਹੀ ਸੂਬੇ ’ਚ ਕੋਵਿਡ ਦੀ ਦੂਜੀ ਲਹਿਰ ਦੌਰਾਨ ਪਿਛਲੇ ਇਕ ਦਿਨ ’ਚ ਸਭ ਤੋਂ ਜ?ਿਆਦਾ ਮੌਤਾਂ ਰਿਕਾਰਡ ਕੀਤੀਆਂ ਗਈਆਂ। ਕੋਰੋਨਾ ਕਾਰਨ 97 ਲੋਕਾਂ ਨੇ ਦਮ ਤੋੜ ਦਿੱਤਾ। ਹੁਣ ਸਰਗਰਮ ਮਾਲਿਆਂ ਦੀ ਗਿਣਤੀ 93175 ਪਹੁੰਚ ਗਈ ਹੈ।

Leave a Reply

Your email address will not be published. Required fields are marked *