ਮਿਲਟਰੀ ਦੇ ਜਵਾਨ ਕਰਨਗੇ ਰਾਜਿੰਦਰਾ ਹਸਪਤਾਲ ’ਚ ਕੋਵਿੰਡ ਮਰੀਜ਼ਾਂ ਦੀ ਦੇਖਭਾਲ!
ਸੁਪਰ ਸਪੈਸਲਿਟੀ ਬਿਲਡਿੰਗ ’ਚ ਕਮਾਂਡੋ ਕੋਵਿੰਡ ਹਸਪਤਾਲ ਸਥਾਪਤ
ਲੈਵਲ ਦੇ 100 ਬੈਡਾਂ ਸਮੇਤ ਮਿਲਟਰੀ ਦੇ ਡਾਕਟਰਾਂ ਦੀ ਟੀਮ ਰਹੇਗੀ ਤਾਇਨਾਤ

ਪਟਿਆਲਾ, 10 ਮਈ (ਰਮਨਦੀਪ/ਮਧੂਸਾਰ ਬਿਊਰੋ) ਸਰਕਾਰੀ ਰਾਜਿੰਦਰਾ ਹਸਪਤਾਲ ਪ੍ਰਸ਼ਾਸਨ ਵੱਲੋਂ ਅਕਸਰ ਕੋਵਿੰਡ ਮਰੀਜ਼ਾਂ ਦੀ ਸਹੀ ਦੇਖਭਾਲ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਅੱਜ ਰਾਜਿੰਦਰਾ ਹਸਪਤਾਲ ਦੀ ਸੁਪਰ ਸਪੈਸਲਿਟੀ ਬਿਲਡਿੰਗ ਅੰਦਰ ਵੈਸਟਰਲ ਕਮਾਂਡੋ ਕੋਵਿੰਡ ਹਸਪਤਾਲ ਸਥਾਪਤ ਹੋਣ ਨਾਲ ਪ੍ਰਸ਼ਾਸਨ ਦੇ ਹੱਥ ਖੜੇ ਹੁੰਦੇ ਵਿਖਾਈ ਦੇ ਰਹੇ ਹਨ। ਕਮਾਂਡੋ ਕੋਵਿੰਡ ਹਸਪਤਾਲ ਸਥਾਪਤ ਹੋਣ ਨਾਲ ਹੁਣ ਕੋਵਿੰਡ ਮਰੀਜ਼ਾਂ ਦੀ ਦੇਖਭਾਲ ਮਿਲਟਰੀ ਦੇ ਜਵਾਨ ਕਰਨਗੇ। ਰਾਜਿੰਦਰਾ ਹਸਪਤਾਲ ਵਿਚ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਲਾਤਾਂ ਲਈ ਅਤੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਪਹਿਲਾਂ 30 ਦੇ ਕਰੀਬ ਜਵਾਨ ਤਾਇਨਾਤ ਹੋਏ ਸਨ, ਪਰ ਸਥਿਤ ਵੱਸ ਤੋਂ ਬਾਹਰ ਹੁੰਦੀ ਵੇਖਕੇ ਸਰਕਾਰ ਵੱਲੋਂ ਕੀਤੇ ਫੈਸਲੇ ਅਨੁਸਾਰ ਰਾਜਿੰਦਰਾ ਹਸਪਤਾਲ ਦੀ ਸੁਪੈਸਲਿਟੀ ਬਿਲਡਿੰਗ ਨੂੰ ਕਮਾਂਡੋ ਜਵਾਨੇ ਦੇ ਹਵਾਲੇ ਕਰ ਦਿੱਤਾ ਹੈ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੈਡੀਕਲ ਸੁਪਰਡੈਂਟ ਡਾ. ਐਚ ਐਸ ਰੇਖੀ, ਪਿ੍ਰੰਸੀਪਲ ਡਾ. ਰਾਜਨ ਸਿੰਗਲਾ ਨੇ ਮਿਲਟਰੀ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਦਿੱਤੀ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਵੈਸਟਰਨ ਕਮਾਂਡੋ ਕੋਵਿੰਡ ਹਸਪਤਾਲ ਵਿਚ ਲੈਵਲ-2 ਦੇ 100 ਬੈਡ ਸੁਪਰ ਸੁਪਰਸੈਪਸ਼ਲਲਿਟੀ ਬਿਲਡਿੰਗ ਵਿਚ ਸਥਾਪਿਤ ਹੋਣਗੇ ਅਤੇ ਹਸਪਤਾਲ ਵਿਚ ਮਰੀਜ਼ਾਂ ਦੀ ਦੇਖਭਾਲ ਮਿਲਟਰੀ ਦੇ ਪੈਰਾ ਮੈਡੀਕਲ ਅਧਿਕਾਰੀ ਕਰਨਗੇ, ਜਦਕਿ ਸਮੁੱਚੀ ਦੇਖ ਰੇਖ ਮਿਲਟਰੀ ਹਸਪਤਾਲ ਦੇ ਸੀਨੀਅਰ ਡਾਕਟਰਾਂ ਦੀ ਹੋਵੇਗੀ।
ਗੱਲਬਾਤ ਕਰਦਿਆਂ ਆਈਏਐਸ ਸੁਰਭੀ ਮਲਿਕ ਨੇ ਵੀ ਰਾਜਿੰਦਰਾ ਹਸਪਤਾਲ ਵਿਚ ਮਿਲਟਰੀ ਦੇ ਜਵਾਨਾਂ ਨੂੰ ਤਾਇਨਾਤ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਿਲਟਰੀ ਦੇ ਜਵਾਨ ਕੋਵਿੰਡ ਮਰੀਜ਼ਾਂ ਦੀ ਦੇਖਭਾਲ ਕਰਨਗੇ। ਇੰਚਾਰਜ ਸੁਰਭੀ ਮਲਿਕ ਨੇ ਦੱਸਿਆ ਕਿ ਇਸ ਵਿਚ 50 ਦੇ ਕਰੀਬ ਪੈਰਾ ਮੈਡੀਕਲ ਅਫਸਰ ਅਤੇ ਅੱਧੀ ਦਰਜਨ ਦੇ ਕਰੀਬ ਸੀਨੀਅਰ ਡਾਕਟਰ ਇਨਾ ਲੈਵਲ 2 ਦੇ 100 ਮਰੀਜਾਂ ਦੀ ਦੇਖਭਾਲ ਕਰਨਗੇ। ਇਸ ਨਾਲ ਕੋਵਿਡ ਮਰੀਜਾਂ ਦੀ ਸੁਚੱਜੇ ਢੰਗ ਨਾਲ ਦੇਖ ਭਾਲ ਹੋ ਸਕੇਗੀ।

