ਵੱਧਣ ਲੱਗੀ ਭੀੜ ! ਨਵੇਂ ਵੈਕਸੀਨੇਸ਼ਨ ਸੈਂਟਰਾਂ ਨੂੰ ਤਲਾਸ਼ ਰਿਹਾ ਸਿਹਤ ਵਿਭਾਗ !
ਪਟਿਆਲਾ, 11 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰੀ ਹਸਪਤਾਲ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਸਰਕਾਰੀ ਹਸਪਤਾਲਾਂ ’ਚ ਵੈਕਸੀਨੇਸ਼ਨ ਪ੍ਰਭਾਵਤ ਹੋ ਸਕਦੀ ਹੈ ਕਿਉਂਕਿ ਹਸਪਤਾਲ ਪੁੱਜਦੇ ਮਰੀਜ਼ਾਂ ਨੂੰ ਕਰੋਨਾ ਲਾਗ ਤੋਂ ਬਚਾਉਣ ਲਈ ਹੁਣ ਇਹ ਵੈਕਸੀਨ ਹਸਪਤਾਲਾਂ ਤੋਂ ਬਾਹਰ ਸੈਂਟਰ ਸਥਾਪਤ ਕਰਕੇ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਹਾਲ ਦੀ ਘੜੀ ਹਸਪਤਾਲਾਂ ’ਚ ਵੈਕਸੀਨੇਸ਼ਨ ਕਰਕੇ ਵਧ ਰਹੀ ਭੀੜ ਨੂੰ ਵੇਖਦਿਆਂ ਸਿਹਤ ਵਿਭਾਗ ਇਹ ਫੈਸਲਾ ਲੈੈਣ ਜਾ ਰਿਹਾ ਹੈ ਅਤੇ ਜਲਦ ਹੀ ਨਵੇਂ ਵੈਕਸੀਨੇਸ਼ਨ ਸੈਂਟਰਾਂ ਨੂੰ ਜ਼ਿਲ੍ਹੇ ਦੀਆਂ ਵੱਖ ਵੱਖ ਥਾਵਾਂ ਸਥਾਪਤ ਕਰਨ ਤੋਂ ਬਾਅਦ ਹੀ ਵੈਕਸੀਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਬੀਤੇ ਦਿਨੀਂ ਹਾਲ ਦੀ ਘੜੀ ਮਾਤਾ ਕੁਸ਼ੱਲਿਆ ਹਸਪਤਾਲ ’ਚ ਚੱਲ ਰਹੇ ਵੈਕਸੀਨੇਸ਼ਨ ਸੈਂਟਰ ਨੂੰ ਵੀ ਤਬਦੀਲ ਕੀਤਾ ਜਾ ਚੁੱਕਿਆ ਹੈ ਕਿਉਂਕਿ ਉਸ ਵਾਰਡ ਨੂੰ ਕੋਵਿੰਡ ਵਾਰਡ ਵਿਚ ਤਬਦੀਲ ਕੀਤਹ ਗਿਆ ਸੀ। ਇਸ ਸਬੰਧੀ ਸਿਵਲ ਸਰਜਨ ਪਟਿਆਲਾ ਨੇ ਵੀ ਗੱਲਬਾਤ ਕਰਦਿਆਂ ਸੰਕੇਤ ਦਿੱਤੇ ਹਨ ਕਿ ਵੈਸਕੀਨ ਸੈਂਟਰ ਵਿਚ ਭੀੜ ਵੱਧ ਰਹੀ ਹੈ ਅਤੇ ਮਰੀਜ਼ਾਂ ਨੂੰ ਲਾਗ ਤੋਂ ਬਚਾਉਣ ਲਈ ਸਿਹਤ ਵਿਭਾਗ ਅਜਿਹਾ ਫੈਸਲਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਨਵੀਆਂ ਥਾਵਾਂ ਨੂੰ ਤਲਾਸ਼ਿਆ ਜਾ ਰਿਹਾ ਹੈ।

